www.sabblok.blogspot.com
ਚੰਡੀਗੜ੍ਹ,
(ਭੁੱਲਰ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀ. ਐੱਸ. ਪੀ. ਸੀ. ਐੱਲ.
ਨੂੰ ਬਿਨਾਂ ਟੈਸਟ ਰਿਪੋਰਟਾਂ ਅਤੇ ਬਿਨਾਂ ਕੋਈ ਪੈਸਾ ਲਏ ਕਾਨੂੰਨੀ ਵਾਰਸਾਂ ਦੇ ਨਾਂ
ਟਿਊਬਵੈੱਲ ਕੁਨੈਕਸ਼ਨ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਗੰਨੇ ਦੇ
ਬਕਾਏ ਦੀ ਅਦਾਇਗੀ ਕਰਨ ਸਮੇਤ ਕਿਸਾਨਾਂ ਦੀਆਂ ਕਈ ਹੋਰ ਮੰਗਾਂ ਵੀ ਪ੍ਰਵਾਨ ਕਰ ਲਈਆਂ ਇਸ
ਸਬੰਧੀ ਫੈਸਲਾ ਬਾਦਲ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਇਕ ਵਫਦ ਨਾਲ ਆਪਣੇ
ਨਿਵਾਸ ਸਥਾਨ 'ਤੇ ਹੋਈ ਇਕ ਮੀਟਿੰਗ ਦੌਰਾਨ ਲਿਆ, ਜੋ ਆਪਣੇ ਪ੍ਰਧਾਨ ਪਿਸ਼ੌਰਾ ਸਿੰਘ
ਸਿੱਧੂਪੁਰ ਦੀ ਅਗਵਾਈ ਵਿਚ ਉਨ੍ਹਾਂ ਨੂੰ ਮਿਲਣ ਆਇਆ ਸੀ। ਮੁੱਖ ਮੰਤਰੀ ਨੇ ਪੀ. ਐੱਸ. ਪੀ.
ਸੀ. ਐੱਲ. ਨੂੰ ਕਿਹਾ ਕਿ ਉਹ ਸਵਰਗੀ ਵਿਅਕਤੀ ਦੇ ਕਾਨੂੰਨੀ ਵਾਰਸਾਂ ਦੇ ਨਾਂ 'ਤੇ
ਕੁਨੈਕਸ਼ਨ ਕਰਨ ਲਈ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਅਟੈਸਟ ਕੀਤਾ ਮੌਤ ਦਾ ਸਰਟੀਫਿਕੇਟ
ਵਰਤਣ ਵਾਲਾ ਪਹਿਲਾਂ ਦੀ ਤਰ੍ਹਾਂ ਵਾਲਾ ਢੰਗ-ਤਰੀਕਾ ਵਰਤਣ। Êਪੰਜਾਬ ਦੇ ਧਰਤੀ ਹੇਠਲੇ
ਪਾਣੀ ਦੇ ਡੂੰਘਾ ਹੋਣ ਕਾਰਨ ਕਿਸਾਨਾਂ ਵਲੋਂ ਮਜਬੂਰੀਵੱਸ ਮੋਟਰਾਂ ਦਾ ਲੋਡ ਵਧਾਏ ਜਾਣ
ਕਾਰਨ ਪੀ. ਐੱਸ. ਪੀ. ਸੀ. ਐੱਲ. ਵਲੋਂ ਵੀ. ਡੀ. ਐੱਸ. ਸਕੀਮ ਤਹਿਤ ਲਈ ਜਾਂਦੀ ਫੀਸ 4500
ਰੁਪਏ ਪ੍ਰਤੀ ਫੀ ਪਾਵਰ ਤੋਂ ਇਕ ਹਜ਼ਾਰ ਰੁਪਏ ਕਰਨ ਸਬੰਧੀ ਕਿਸਾਨ ਯੂਨੀਅਨ ਦੀ ਮੰਗ 'ਤੇ
ਬੋਲਦਿਆਂ ਮੁੱਖ ਮੰਤਰੀ ਨੇ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਇਸ ਮਸਲੇ ਦੇ ਸਮੇਂ ਸਿਰ
ਨਿਪਟਾਰੇ ਲਈ ਇਸ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਚੁੱਕਣ ਲਈ ਆਖਿਆ।
ਕਿਸਾਨ ਜਥੇਬੰਦੀ ਦੀ ਆਉਣ ਵਾਲੇ ਝੋਨੇ ਅਤੇ ਕਪਾਹ ਦੇ ਸੀਜ਼ਨ ਦੌਰਾਨ 12 ਘੰਟੇ ਨਿਰਵਿਘਨ
ਬਿਜਲੀ ਸਪਲਾਈ ਸਬੰਧੀ ਮੰਗ 'ਤੇ ਬਾਦਲ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ
ਲੋੜੀਂਦੀ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਲੋਂ ਅਣਥੱਕ ਉਪਰਾਲੇ ਕੀਤੇ
ਜਾਣਗੇ। ਵਫਦ ਦੀ ਖੇਤੀ ਟਿਊਬਵੈੱਲਾਂ ਦੇ ਬਕਾਇਆ ਕੁਨੈਕਸ਼ਨਾਂ ਨੂੰ ਦੇਣ ਦੀ ਮੰਗ 'ਤੇ
ਬੋਲਦਿਆਂ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ
25000 ਟਿਊਬਵੈੱਲ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਸੰਨ 2013-14 ਲਈ ਟਿਊਬਵੈੱਲ ਨੀਤੀ ਨੂੰ
ਮਨਜ਼ੂਰੀ ਦੇ ਦਿੱਤੀ ਗਈ ਹੈ।




No comments:
Post a Comment