jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 15 June 2013

ਮੈਂ ਨਿਰਦੋਸ਼ ਹਾਂ-ਡਾ: ਰਾਣੂ

www.sabblok.blogspot.com

 
ਚੰਡੀਗੜ੍ਹ : ਚੰਡੀਗੜ੍ਹ ਪ੍ਰੈੱਸ ਕੱਲਬ ‘ਚ ਬੀਤੇ ਦਿਨ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਉੱਪਰ ਹੋਏ ਹਮਲੇ ਦੀ ਪਾਰਟੀ ਦੇ ਆਗੂਆਂ ਨੇ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਹੈ | ਡਾ: ਰਾਣੂੰ ਦੇ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਜੱਦੀ ਸ਼ਹਿਰ ਰਾਏਕੋਟ ਵਿਖੇ ਪਹੁੰਚਣ ‘ਤੇ ਪਾਰਟੀ ਦਫ਼ਤਰ ਵੱਲੋਂ ਪਾਰਟੀ ਦੇ ਜਨ. ਸਕੱਤਰ ਜਗਤਾਰ ਸਿੰਘ ਧਾਲੀਵਾਲ ਦੇ ਦਸਤਖਤਾਂ ਹੇਠ ਜਾਰੀ ਕੀਤੇ ਪ੍ਰੈੱਸ ਨੋਟ ‘ਚ ਡਾ: ਰਾਣੂੰ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਹੋਏ ਹਮਲੇ ਦੇ ਪਿੱਛੇ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਹੈ, ਬਲਕਿ ਕੁਝ ਰਾਜਨੀਤਿਕ ਸ਼ਕਤੀਆਂ ਦੀ ਸ਼ਹਿ ਜ਼ਰੂਰ ਸੀ | ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪੀੜਤ ਲੜਕੀ ਨੇ ਜਦੋਂ ਆਪਣੇ ਸੁਹਰੇ ਪਰਿਵਾਰ ‘ਤੇ ਦੋਸ਼ ਲਗਾਉਣੇ ਸ਼ੁਰੂ ਕੀਤੇ ਤਾਂ ਉਹ ਲੋਕ ਇਕ ਸਾਜ਼ਿਸ਼ ਤਹਿਤ ਮੈਨੂੰ ਮੇਰਾ ਲਾਇਸੈਂਸੀ ਅਸਲ੍ਹਾ ਕੱਢਣ ਲਈ ਉਕਸਾਉਣ ਲੱਗ ਪਏ ਸੀ | ਪ੍ਰੈੱਸ ਕਲੱਬ ‘ਚ ਮੈ ਅਸਲ੍ਹਾ ਲੈ ਕੇ ਹੀ ਨਹੀਂ ਗਿਆ ਸੀ ਤੇ ਮੈਂ ਬਾਹਰ ਨਿਕਲ ਰਿਹਾ ਸੀ ਤਾਂ ਮੇਰੇ ਉਪਰ ਪਿਛੋਂ ਹਮਲਾ ਕੀਤਾ ਗਿਆ ਤੇ ਬਾਕੀ ਸਭ ਕੁਝ ਮੀਡੀਆ ਦੇ ਸਾਹਮਣੇ ਹੀ ਹੋਇਆ ਹੈ | ਡਾ: ਰਾਣੂੰ ਨੇ ਕਿਹਾ ਕਿ ਮੈਂ ਨਿਰਦੋਸ਼ ਹਾਂ, ਇਕ ਮਜ਼ਬੂਰ ਲਾਚਾਰ ਤੇ ਬੇਬਸ ਅਬਲਾ ਦੀ ਮਦਦ ਕਰਨ ਕਰਕੇ ਲੜਕੀ ਦੇ ਸੁਹਰੇ ਪਰੀਵਾਰ ਨੇ ਝੂਠੇ ਇਲਜ਼ਾਮ ਲਗਾਏ ਹਨ | ਪਾਰਟੀ ਦੇ ਕੌਮੀ ਜਨਰਲ ਸਕੱਤਰ ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਪਿੱਛੇ ਲੁਕੀ ਹੋਈ ਰਾਜਨੀਤੀ ਸਾਫ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਪੂਰੇ ਦੋ ਹਫਤੇ ਬੀਤਣ ਦੇ ਬਾਅਦ ਵੀ ਦੋਸ਼ੀਆਂ ਵਿਰੁਧ ਐਫ.ਆਈ.ਆਰ ਨਹੀਂ ਲਿਖੀ ਗਈ | ਇਸ ਮੌਕੇ ਡਾਕਟਰ ਰਾਣੂੰ ਦੇ ਗ੍ਰਹਿ ਵਿਖੇ ਬਾਬਾ ਜਸਬੀਰ ਸਿੰਘ, ਜਗਤਾਰ ਸਿੰਘ ਹਿੱਸੋਵਾਲ, ਐਡਵੋਕੇਟ ਦੀਦਾਰ ਸਿੰਘ, ਐਡਵੋਕੇਟ ਰਣਜੀਤ ਸਿੰਘ ਜਗਰਾਉਂ, ਮਨਜੀਤ ਸਿੰਘ ਸੰਘੇੜਾ, ਪਰਮਜੀਤ ਸੀਤਾਰਾ, ਸੁਖਵਿੰਦਰ ਸੰਧੂ, ਸ਼ੰਗਾਰਾ ਸਿੰਘ, ਰਾਏਕੋਟ ਦੇ ਸ਼ਹਿਰੀ ਪ੍ਰਧਾਨ ਚਮਨ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ |

No comments: