jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 15 June 2013

ਉਮਰਾਨੰਗਲ ਖ਼ਿਲਾਫ਼ ਖੜਕਾਇਆ ਜਾਵੇਗਾ ਹਾਈ ਕੋਰਟ ਦਾ ਦਰਵਾਜਾ

www.sabblok.blogspot.com

 
ਫ਼ਰੀਦਕੋਟ, 15 ਜੂਨ : ਬਾਰਡਰ ਰੇਂਜ ਦੇ ਡੀ.ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਜੋ 19 ਸਾਲ ਪੁਰਾਣੇ ਇਕ ਝੂਠੇ ਪੁਲੀਸ ਮੁਕਾਬਲੇ ਦੀ ਪੜਤਾਲ ਦਾ ਸਾਹਮਣਾ ਕਰ ਰਹੇ ਹਨ, ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਮੁਸੀਬਤਾਂ ਵਧਣ ਦੀ ਸੰਭਾਵਨਾ ਹੈ। ਫ਼ਰੀਦਕੋਟ ਅਗਵਾ ਕਾਂਡ ਦੀ ਪੀੜਤ ਲੜਕੀ ਨੇ ਕਿਹਾ ਹੈ ਕਿ ਡੀ.ਆਈ.ਜੀ. ਉਮਰਾਨੰਗਲ ਨੇ ਕਥਿਤ ਤੌਰ ’ਤੇ ਉਸ ਦੀ ਪਛਾਣ ਜਨਤਕ ਕਰਕੇ ਉਸ ਦੇ ਸਵੈਮਾਨ ਨੂੰ ਠੇਸ ਪਹੁੰਚਾਈ ਹੈ ਜਿਸ ਕਾਰਨ ਉਸ ਨੂੰ ਹੁਣ ਗੰਭੀਰ ਸਮਾਜਿਕ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ।
ਪੀੜਤ ਦੇ ਵਕੀਲ ਐਨ.ਕੇ. ਜੀਤ ਨੇ ਦੱਸਿਆ ਕਿ ਡੀ.ਆਈ.ਜੀ. ਉਮਰਾਨੰਗਲ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 228 (ਏ) (ਪੀੜਤ ਦੀ ਪਛਾਣ ਜਨਤਕ ਕਰਨ ਦਾ ਅਪਰਾਧ) ਤਹਿਤ ਕੇਸ ਦਰਜ ਕਰਾਉਣ ਲਈ ਹਾਈ ਕੋਰਟ ਵਿੱਚ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 27 ਮਈ ਨੂੰ ਫ਼ਰੀਦਕੋਟ ਦੀ ਸੈਸ਼ਨ ਕੋਰਟ ਨੇ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਅਤੇ 9 ਹੋਰ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਸਮੇਂ ਟਿੱਪਣੀ ਕੀਤੀ ਸੀ ਕਿ ਡੀ.ਆਈ.ਜੀ. ਉਮਰਾਨੰਗਲ ਤੇ ਹੋਰ ਪੁਲੀਸ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਅਤੇ ਕੁਝ ਅਖ਼ਬਾਰਾਂ ਵੱਲੋਂ ਪੀੜਤ ਲੜਕੀ ਦੇ ਆਧਾਰ ’ਤੇ ਛਾਪੀਆਂ ਖ਼ਬਰਾਂ, ਪੱਤਰ ਅਤੇ ਤਸਵੀਰਾਂ ਫਰਜ਼ੀ ਤੇ ਗ਼ੈਰ ਸੰਵਿਧਾਨਕ ਹਨ ਅਤੇ ਇਨ੍ਹਾਂ ਦਾ ਕੋਈ ਕਾਨੂੰਨੀ ਮੁੱਲ ਨਹੀਂ ਹੈ। ਅਦਾਲਤ ਦੇ ਫੈਸਲੇ ਅਨੁਸਾਰ ਇਸ ਪੀੜਤ ਦੀ ਪਛਾਣ ਕਿਸੇ ਵੀ ਹਾਲਤ ਵਿੱਚ ਨਸ਼ਰ ਨਹੀਂ ਕੀਤੀ ਜਾ ਸਕਦੀ ਸੀ। ਅਦਾਲਤ ਨੇ ਆਪਣੇ 120 ਪੇਜ਼ਾਂ ਦੇ ਫੈਸਲੇ ਵਿੱਚ ਲੜਕੀ ਦਾ ਨਾਂ ਤੱਕ ਨਹੀਂ ਲਿਖਿਆ ਪਰ ਪੁਲੀਸ ਨੇ ਸ਼ਰੇਆਮ ਇਸ ਲੜਕੀ ਦਾ ਨਾਂ ਅਤੇ ਤਸਵੀਰਾਂ ਮੀਡੀਆ ਵਿੱਚ ਲਿਆਂਦੀਆਂ ਜਿਸ ਕਾਰਨ ਹੁਣ ਇਸ ਲੜਕੀ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨ.ਕੇ. ਜੀਤ ਨੇ ਦੱਸਿਆ ਕਿ ਉਹ ਹਾਈ ਕੋਰਟ ਵਿੱਚ ਪੇਸ਼ ਹੋਣ ਲਈ ਜਾ ਰਹੇ ਹਨ ਅਤੇ ਇਸ ਲਈ ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।
ਇਸ ਬਾਰੇ ਸੰਪਰਕ ਕਰਨ ’ਤੇ ਡੀ.ਆਈ.ਜੀ. ਉਮਰਾਨੰਗਲ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਲੜਕੀ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਇਸ ਬਾਰੇ ਸਾਰੇ ਦਾਅਵੇ ਗਲਤ ਹਨ।
ਨਿਸ਼ਾਨ ਸਿੰਘ ਪ੍ਰਤੀ ਸਰਕਾਰ ਨਰਮ  
ਪੰਜਾਬ ਸਰਕਾਰ ਨੇ ਨਿਸ਼ਾਨ ਸਿੰਘ ਪ੍ਰਤੀ ਫਿਰ ਹਮਦਰਦੀ ਦਿਖਾਈ ਹੈ ਅਤੇ ਉਸ ਨੂੰ ਫ਼ਰੀਦਕੋਟ ਜੇਲ੍ਹ ਵਿੱਚੋਂ ਬੋਰਸਟਲ ਸਕੂਲ ਲੁਧਿਆਣੇ ਭੇਜ ਦਿੱਤਾ ਗਿਆ ਹੈ। ਨਿਸ਼ਾਨ ਸਿੰਘ ਦੀ ਇਸ ਤਬਦੀਲੀ ਨੂੰ ਉਸ ਦੀ ਛੋਟੀ ਉਮਰ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਫ਼ਰੀਦਕੋਟ ਜੇਲ੍ਹ ਵਿੱਚੋਂ ਇਹ ਸਹੂਲਤ ਇਕੱਲੇ ਨਿਸ਼ਾਨ ਸਿੰਘ ਨੂੰ ਹੀ ਦਿੱਤੀ ਹੈ। ਇਸੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਰਾਜਵਿੰਦਰ ਸਿੰਘ ਘਾਲੀ ਨੂੰ ਇਹ ਸਹੂਲਤ ਨਹੀਂ ਮਿਲੀ ਹੈ। ਇਸ ਜੇਲ੍ਹ ਵਿੱਚ 29 ਹੋਰ ਅਜਿਹੇ ਕੈਦੀ ਹਨ ਜਿਨ੍ਹਾਂ ਦੀ ਉਮਰ 18 ਤੋਂ 21 ਸਾਲ ਦਰਮਿਆਨ ਹੈ ਪਰ ਉਨ੍ਹਾਂ ਨੂੰ ਬੋਰਸਟਲ ਸਕੂਲ ਨਹੀਂ ਭੇਜਿਆ ਗਿਆ।

No comments: