www.sabblok.blogspot.com
ਵੇਰਕਾ/ਰਾਜਾਸਾਂਸੀ, 4 ਜੂਨ (ਬੱਗਾ, ਖੀਵਾ)-ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ
ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਆਖਿਆ ਕਿ ਕੇਂਦਰ ਵਿਚ ਕੁਝ ਸਮੇਂ ਦੀ ਮਹਿਮਾਨ
ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਯੋਗਦਾਨ
ਪਾਉਣ ਦੀ ਬਜਾਏ ਸੂਬੇ ਨੂੰ ਜਿਥੇ ਹਰ ਪੱਖੋਂ ਅਣਗੌਲਿਆ, ਉਥੇ ਜਨਤਾ ਨੂੰ ਮਹਿੰਗਾਈ ਦੀ
ਦਲ-ਦਲ ਵਿਚ ਧਕੇਲੇ ਜਾਣ ਕਾਰਨ ਪੰਜਾਬ ਦੇ ਸੂਝਵਾਨ ਲੋਕ ਇਸ ਮਤਲਬਪ੍ਰਸਤ ਕਾਂਗਰਸ ਪਾਰਟੀ
ਨਾਲ ਕਿਸੇ ਕਿਸਮ ਦੀ ਕੋਈ ਵੀ ਸਾਂਝ ਰੱਖਣ ਲਈ ਤਿਆਰ ਨਹੀਂ ਹੈ, ਜਿਸ ਦਾ ਸਬੂਤ ਵਿਧਾਨ
ਸਭਾ, ਨਗਰ ਨਿਗਮ ਅਤੇ ਹਾਲ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ
ਲੋਕਾਂ ਨੇ ਦਿੱਤਾ ਹੈ | ਜਥੇ: ਰਣੀਕੇ ਨੇ ਕਿਹਾ ਕਿ ਅਕਾਲੀ ਦਲ ਲੋਕ ਹਿਤੈਸ਼ੀ ਪਾਰਟੀ ਹੈ |
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਮਘਵਿੰਦਰ ਸਿੰਘ ਖਾਪੜਖੇੜੀ,
ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ 'ਚ ਭਗਵੰਤ
ਸਿੰਘ ਮੀਰਾਂ ਕੋਟ ਤੇ ਉਪਕਾਰ ਸਿੰਘ ਨਬੀਪੁਰ ਹਾਜ਼ਰ ਸਨ |

No comments:
Post a Comment