www.sabblok.blogspot.com
ਪੰਨੂੰ ਦੇ ਕੰਮ ਤੇ ਪਰਤਣ ਦੀ ਸੰਭਾਵਨਾ ਮੱਧਮ, ਛੇਤੀ ਹੋ ਸਕਦੀ ਹੈ ਬਦਲੀ
ਗਗਨਦੀਪ ਸੋਹਲ
ਚੰਡੀਗੜ੍ਹ, 21 ਜੁਲਾਈ : ਡੀ. ਜੀ. ਐਸ. ਈ. ਕਾਹਨ ਸਿੰਘ ਪੰਨੂ ਦੀ ਛੁੱਟੀ ਖਤਮ ਹੋ ਗਈ ਹੈ ਤੇ ਉਨ੍ਹਾਂ ਨੂੰ ਸੋਮਵਾਰ (22 ਜੁਲਾਈ) ਨੂੰ ਕੰਮ ਤੇ ਪਰਤਣਾ ਪਵੇਗਾ ਪਰ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਕੰਮ ਤੇ ਪਰਤਣ ਦੀ ਸੰਭਾਵਨਾ ਕਾਫੀ ਮੱਧਮ ਹੈ।
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦੀ ਨੂੰਹ ਨਾਲ ਅੰਦਰਖਾਤੇ ਚਲਦੀ ਕਸ਼ਮਕਸ਼ ਕਾਰਨ ਪੰਨੂ ਛੁੱਟੀ ਤੇ ਚਲੇ ਗਏ ਹਨ ਤੇ ਬਾਬੂਸ਼ਾਹੀ ਨੇ ਉਨ੍ਹਾਂ ਦੇ ਛੁੱਟੀ ਤੋਂ ਜਾਣ ਤੋਂ ਪਹਿਲਾਂ ਹੀ ਇਹ ਰਿਪੋਰਟ ਪਾਠਕਾਂ ਦੀ ਨਜ਼ਰ ਕੀਤੀ ਸੀ ਕਿ ਪੰਨੂ ਹੁਣ ਇਸ ਅਹੁਦੇ ਤੇ ਕੰਮ ਨਹੀਂ ਕਰਨਾ ਚਾਹੁੰਦੇ। ਛੁੱਟੀ ਖਤਮ ਹੋਣ ਕਾਰਨ ਸੋਮਵਾਰ ਨੂੰ ਉਨ੍ਹਾਂ ਨੂੰ ਆਪਣੇ ਦਫਤਰ ਪਰਤਣਾ ਪਵੇਗਾ ਪਰ ਇਸ ਦੀ ਸੰਭਾਵਨਾ ਕਾਫੀ ਮੱਧਮ ਹੈ।
ਮੁੱਖ ਮੰਤਰੀ ਦਫਤਰ ਚ ਵੀ ਇਹ ਧਾਰਨਾ ਹੈ ਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਡੀ. ਜੀ. ਐਸ. ਈ. ਕਾਹਨ ਸਿੰਘ ਪੰਨੂ ਹੁਣ ਇਕੱਠਿਆਂ ਕੰਮ ਨਹੀਂ ਕਰ ਸਕਦੇ। ਇਸ ਲਈ ਛੇਤੀ ਹੀ ਪੰਨੂ ਦੀ ਕਿਸੇ ਦੂਜੇ ਵਿਭਾਗ ਚ ਬਦਲੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਨੂ ਵੀ ਪਿਛਲੇ ਸਮੇਂ ਚ ਇਹ ਸਾਫ ਕਰ ਚੁੱਕੇ ਹਨ ਕਿ ਉਹ ਹੁਣ ਇਨ੍ਹਾਂ ਹਲਾਤਾਂ ਚ ਕੰਮ ਨਹੀਂ ਕਰ ਸਕਦੇ।
ਦੂਜੇ ਪਾਸੇ ਸੋਮਵਾਰ ਨੂੰ ਪੰਨੂ ਚੀਫ ਸੈਕਟਰੀ ਨੂੰ ਆਪਣੀ ਛੁੱਟੀ ਵਧਾਉਣ ਲਈ ਵੀ ਕਹਿ ਸਕਦੇ ਹਨ ਜਾਂ ਅੱਜ ਹੀ ਦੇਰ ਰਾਤ ਜਾਂ ਸੋਮਵਾਰ ਨੂੰ ਉਨ੍ਹਾਂ ਦਾ ਕਿਸੇ ਹੋਰ ਵਿਭਾਗ ਚ ਤਬਾਦਲਾ ਵੀ ਹੋ ਸਕਦਾ ਹੈ। ਸਰਕਾਰ ਲਈ ਕਸੂਤੀ ਸਥਿਤੀ ਇਹ ਹੈ ਕਿ ਉਹ ਮੰਤਰੀ ਦਾ ਵਿਭਾਗ ਬਦਲ ਨਹੀਂ ਸਕਦੀ ਜਦਕਿ ਪੰਨੂ ਹੁਣ ਇਸ ਅਹੁਦੇ ਤੇ ਕੰਮ ਕਰਨ ਦੇ ਚਾਹਵਾਨ ਨਹੀਂ ਹਨ

No comments:
Post a Comment