www.sabblok.blogspot.com
ਚੰਡੀਗੜ, 17 ਜੁਲਾਈ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨਾਲ ਵਿਚਾਰ-ਵਿਟਾਦਰਾਂ ਕਰਕੇ ਉਨਾਂ ਦੀ ਮੌਜੂਦਗੀ ਵਿਚ ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ ਨੇ ਆਪਣੇ ਸੂਬਾ
ਆਹੁਦੇਦਾਰਾਂ ਦੀ ਟੀਮ ਦਾ ਐਲਾਨ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਕੀਤਾ। ਇਸ ਮੌਕੇ 'ਤੇ ਕਮਲ ਸ਼ਰਮਾ 'ਤੋਂ ਇਲਾਵਾ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਸੈਣੀ ਅਤੇ ਰਾਕੇਸ਼ ਰਾਠੌਰ, ਕਿਸਾਨ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਸੁਖਮਿੰਦਰ ਗਰੇਵਾਲ, ਕਿਸਾਨ ਮੋਰਚਾ ਦੇ ਕੌਮੀ ਮੀਡੀਆ ਇੰਚਾਰਜ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਅਤੇ ਕਿਸਾਨ ਮੋਰਚਾ ਦੇ ਕੌਮੀ ਕਾਰਜਕਾਰਣੀ ਦੇ ਮੈਂਬਰ ਰਜਨੀਸ਼ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਜਤਿੰਦਰ ਸਿੰਘ ਅਟਵਾਲ ਵੱਲੋਂ ਗੁਰਮੇਲ ਸਿੰਘ ਸਰਾਨ (ਮੋਗਾ), ਚਰਣਜੀਤ ਸਿੰਘ ਰੰਧਾਵਾ (ਗੁਰਦਾਸਪੂਰ), ਧਨੰਤਰ ਸਿੰਘ (ਮਾਨਸਾ), ਹਰਵਿੰਦਰ ਸਿੰਘ (ਹੁਸ਼ਿਆਰਪੁਰ), ਰਣਜੀਤ ਸਿੰਘ ਕਾਹਲੋਂ (ਗੁਰਦਾਸਪੁਰ) ਨੂੰ ਬਤੌਰ ਮੀਤ ਪ੍ਰਧਾਨ, ਡਾ. ਅਸ਼ਵਨੀ ਰਾਣਾ ਤੇ ਜਸਵੰਤ ਸਿੰਘ ਸੰਧੂ ਨੂੰ ਜਨਰਲ ਸਕੱਤਰ, ਮੇਜਰ ਪਾਲ (ਖੰਨਾ), ਮਹਿੰਦਰ ਸਿੰਘ (ਸੰਗਰੂਰ), ਚਰਣਜੀਤ ਸਿੰਘ (ਸੁਜਾਨਪੁਰ), ਜਗਦੀਪ ਸਿੰਘ ਨਾਗਲਾ (ਮੋਹਾਲੀ), ਬਲਦੇਵ ਸਿੰਘ (ਬਠਿੰਡਾ) ਅਤੇ ਵਜੀਰ ਸਿੰਘ (ਅਮ੍ਰਿਤਸਰ) ਨੂੰ ਸਕੱਤਰ ਅਤੇ ਪੰਕਜ ਮਹਾਜਨ (ਪਠਾਨਕੋਟ) ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ।
ਸ਼ਰਮਾ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਰੇ ਆਹੁਦੇਦਾਰ ਪਾਰਟੀ ਦਾ ਪ੍ਰਚਾਰ ਕਰਨ ਵਿਚ ਜੁੱਟ ਜਾਣ ਅਤੇ ਆਉਣ ਵਾਲੇ ਲੋਕਸਭਾ ਚੌਣਾਂ ਵਿਚ ਪੰਜਾਬ ਦੀ 13 ਸੀਟਾਂ 'ਤੇ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰਾਂ ਨੂੰ ਜੇਤੂ ਕਰਾਉਣ।
No comments:
Post a Comment