www.sabblok.blogspot.com
ਭਿੱਖੀਵਿੰਡ 19 ਅਕਤੂਬਰ (ਭੁਪਿੰਦਰ ਸਿੰਘ)--ਵਾਲਮੀਕ ਸਮਾਜ ਧਰਮ ਸਮਾਜ ਦੇ ਆਗੂ ਸੋਨੂੰ ਸ਼ੇਰਗਿੱਲ,ਹਰਚੰਦ ਸਿੰਘ,ਰੇਸ਼ਮ ਸਿੰਘ ਸੋਨੀ,ਅੰਗਰੇਜ ਸਿੰਘ ਗੇਜਾ,ਗੁਰਜੀਤ ਸਿੰਘ ਮਿੰਟੂ,ਰਾਕੇਸ਼ ਸਿੰਘ,ਮਿੰਟੂ,ਸੋਨਾ,ਰਾਣਾ ਸਤਿਨਾਮ ਸਿੰਘ ਸਮੇਤ ਆਦਿ ਵੱਲੋ ਵਾਲਮੀਕ ਸਮਾਜ ਦੇ ਸੰਤ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਪੱਟੀ ਰੋਡ ਵਿਖੇ “ਕੇਕ ਕੱਟ” ਕੇ ਮਨਾਇਆ ਗਿਆ।ਇਸ ਸਮੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੋਨੂੰ ਸ਼ੇਰਗਿੱਲ ਨੇ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਆਖਿਆ ਕਿ ਭਗਤ ਜੀ ਦੇ ਜਨਮ ਦਿਹਾੜੇ ਤੇ ਸਾਨੂੰ ਸਾਰਿਆ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਉਹਨਾ ਦੇ ਦਿਖਾਏ ਹੋਏ ਮਾਰਗਾ ਤੇ ਚੱਲ ਕੇ ਜਿਥੇ ਮਨੁੱਖਤਾ ਦੀ ਸੇਵਾ ਕਰ ਸਕੀਏ ਉਥੇ ਆਪਣਾ ਜੀਵਨ ਵੀ ਸੰਵਾਰ ਲਈਏ।ਇਸ ਸਮੇ ਇਕੱਠੇ ਹੋਏ ਲੋਕਾਂ ਨੂੰ ਕੇਕ ਤੇ ਬਰਫੀ ਵੰਡੀ ਗਈ।
![]() |
ਵਾਲਮੀਕ ਸਮਾਜ ਦੇ ਬਾਨੀ ਸੰਤ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ “ਕੇਕ” ਕੱਟ ਕੇ ਜਨਮ ਦਿਹਾੜਾ ਮਨਾਉਦੇ ਸੋਨੂੰ ਸ਼ੇਰਗਿੱਲ ਆਦਿ। |
No comments:
Post a Comment