www.sabblok.blogspot.com
ਭਿੱਖੀਵਿੰਡ 19 ਅਕਤੂਬਰ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਦਫਤਰਾ ਦੇ ਮੁਲਾਜਮਾ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਭਾਵੇ ਅਥਾਹ ਯਤਨ ਕਰ ਰਹੀ ਹੈ,ਪਰ ਪੰਜਾਬ ਸਰਕਾਰ ਦਾ ਮਹਿਕਮਾ ਸਿਹਤ ਵਿਭਾਗ ਪੰਜਾਬ ਜ਼ਿਲ•ਾ ਤਰਨਤਾਰਨ ਅਧੀਨ ਆਉਦੀ ਮਿੰਨੀ ਡਿਸਪੈਸਰੀ ਭਿੱਖੀਵਿੰਡ ਨੂੰ ਅੱਜ ਜਦੋ ਸ਼ਾਮੀ 5:30 ਵਜੇ ਦੇ ਦਰਮਿਆਨ ਪੱਤਰਕਾਰਾ ਵਲੋ ਮੌਕੇ ਤੇ ਪਹੁੰਚ ਕੇ ਤੇ ਵੇਖਿਆ ਤਾਂ ਉਸ ਸਮੇ ਡਿਊਟੀ ਦੌਰਾਨ ਮਿੰਨੀ ਡਿਸਪੈਸਰੀ ਦੀ ਦਰਜਾ ਚਾਰ ਮੁਲਾਜਮ ਸੁਖਨਿੰਦਰ ਕੌਰ ਹੀ ਦਫਤਰ ਵਿਖੇ ਹਾਜ਼ਰ ਸੀ।ਜਦੋ ਕਿ ਡਿਲਿਵਰੀ ਕੇਸਾ ਤੇ ਹੋਰ ਮਰੀਜਾ ਦੀ ਜਾਂਚ ਕਰਨ ਵਾਲੀ ਸਟਾਫ ਨਰਸ ਬੀਬੀ ਸੁਖਬੀਰ ਕੌਰ ਡਿਊਟੀ ਤੋ ਗੈਰ ਹਾਜ਼ਰ ਸੀ।ਇਸ ਸਮੇ ਦਫਤਰ 'ਚ ਮੌਜੂਦ ਕਰਮਚਾਰੀ ਬੀਬੀ ਸੁਖਨਿੰਦਰ ਕੌਰ ਨੂੰ ਸਟਾਫ ਨਰਸ ਸੁਖਬੀਰ ਕੌਰ ਦੇ ਪੁੱਛੇ ਜਾਣ ਤੇ ਕੋਈ ਠੋਸ ਉੱਤਰ ਨਾ ਦਿੱਤਾ ਤੇ ਕਿਹਾ ਕਿ ਕੋਈ ਜਰੂਰੀ ਕੰਮ ਪੈ ਗਿਆ,ਖਬਰ ਨਾ ਲਾਇਉ।ਜਦੋ ਬੀਬੀ ਸੁਖਨਿੰਦਰ ਕੌਰ ਨੂੰ ਡਿਲਿਵਰੀ ਕੇਸ ਬਾਰੇ ਪੁੱਛਿਆ ਤਾਂ ਉਹਨਾ ਨੇ ਕਿਹਾ ਕਿ ਮੈ ਟਰੇਡ ਦਾਈ ਦਾ ਕੋਰਸ ਕੀਤਾ ਹੈ,ਲੋੜ ਪੈਣ ਤੇ ਕੇਸ ਕਰ ਲਵਾਂਗੀ।ਜਦੋ ਪੱਤਰਕਾਰਾ ਵਲੋ ਮਿੰਨੀ ਡਿਸਪੈਸਰੀ ਨੂੰ ਗਹਿਰਾਈ ਨਾਲ ਦੇਖਿਆ ਤਾਂ ਡਿਸਪੈਸਰੀ ਦਾ ਸਮਾਨ ਜਿਸ ਵਿੱਚ ਮਰੀਜ ਦੀ ਸਹੂਲਤ ਵਾਸਤੇ ਵੀਹਲਚੇਅਰ,ਪਾਣੀ ਪੀਣ ਵਾਲਾ ਨਲਕਾ ਟੁੱਟਾ ਪਿਆ ਸੀ,ਡਿਲਵਰੀ ਕੇਸ ਕਰਨ ਲਈ ਵਰਤਿਆ ਜਾਦਾ ਸਮਾਨ ਵੀ ਖੰਡਰ ਬਣਿਆ ਦਿਖਾਈ ਦੇ ਰਿਹਾ ਸੀ ਤੇ ਮਿੰਨੀ ਡਿਸਪੈਸਰੀ ਦੇ ਪਿਛਵਾੜੇ ਗੰਦਗੀ ਦੇ ਢੇਰ ਬਦਬੂਅ ਮਾਰ ਰਹੇ ਸਨ ਜੋ ਬੀਮਾਰੀਆ ਨੂੰ ਸੱਦਾ ਦੇ ਰਹੇ ਸਨ,ਮਿੰਨੀ ਡਿਸਪੈਸਰੀ ਦੀ ਮੇਨ ਲਾਈਟ ਵੀ ਬੰਦ ਪਈ ਸੀ,ਜਿਸ ਨਾਲ ਮਰੀਜਾਂ ਨੂੰ ਹਰ ਰੋਜ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮਸਲੇ ਸੰਬੰਧੀ ਜਦੋ ਸੰਬੰਧਤ ਸਟਾਫ ਨਰਸ ਬੀਬੀ ਸੁਖਬੀਰ ਕੌਰ ਨਾਲ ਟੈਲੀਫੋਨ ਤੇ ਰਾਬਤਾ ਕਰਨਾ ਚਾਹਿਆ ਤਾਂ ਸੰਪਰਕ ਨਹੀ ਹੋ ਸਕਿਆ।ਜਦੋ ਸੰਬੰਧਤ ਐਸ.ਐਮ.À ਸ੍ਰੀ ਸ਼ਿਵਦਿਆਲ ਜੀ ਨੂੰ ਪੁੱਛਿਆ ਤਾਂ ਉਹਨਾ ਕਿਹਾ ਕਿ ਡਿਊਟੀ ਦੀ ਕੁਤਾਹੀ ਵਰਤਨ ਵਾਲੇ ਤੇ ਗੈਰ ਹਾਜਰ ਹੋਣ ਵਾਲੇ ਮੁਲਾਜਮਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
![]() |
ਸਟਾਫ ਨਰਸ ਦੀ ਖਾਲੀ ਕੁਰਸੀ ਤੇ ਨੇੜੇ ਬੈਠੀ ਦਰਜਾ ਚਾਰ ਮੁਲਾਜਮ ਬੀਬੀ ਸੁਖਮਿੰਦਰ ਕੌਰ ਤੇ ਹਸਪਤਾਲ ਦੀ ਮੂੰਹ ਬੋਲਦੀ ਤਸਵੀਰਾ ਦੀ ਜੁਬਾਨੀ |
No comments:
Post a Comment