ਸਚਿਨ ਨੂੰ 'ਆਰਡਰ ਆਫ ਆਸਟਰੇਲੀਆ' ਨਾਲ ਸਨਮਾਨਿਤ ਕੀਤਾ

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਨੇ ਆਪਣੇ ਭਾਰਤ ਦੌਰੇ ਦੌਰਾਨ ਇਸ ਮਹਾਨ ਭਾਰਤੀ ਕ੍ਰਿਕਟਰ ਨੂੰ 'ਆਰਡਰ ਆਫ ਆਸਟਰੇਲੀਆ' ਐਵਾਰਡ ਦੀ ਮੈਂਬਰਸ਼ਿਪ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਸੀ। ਕਿਸੇ ਗੈਰ ਅਸਟ੍ਰੇਲੀਆਈ ਨਾਗਰਿਕ ਨੂੰ ਇਹ ਸਨਮਾਨ ਕਦੇ-ਕਦਾਈ ਹੀ ਦਿੱਤਾ ਜਾਂਦਾ ਹੈ। ਜੁਲੀਆ ਗਿਲਾਰਡ ਨੇ ਕਿਹਾ ਸੀ ਕਿ ਆਸਟਰੇਲੀਆ ਅਤੇ ਭਾਰਤ ਨੂੰ ਜੋੜਨ 'ਚ ਕ੍ਰਿਕਟ ਦੀ ਅਹਿਮ ਭੂਮਿਕਾ ਰਹੀ ਹੈ। ਦੋਵੇਂ ਦੇਸ਼ ਕ੍ਰਿਕਟ ਦੇ ਦੀਵਾਨੇ ਹਨ। ਸਚਿਨ ਇਹ ਸਨਮਾਨ ਹਾਸਲ ਕਰਨ ਵਾਲੇ ਸਿਰਫ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਚਿਨ ਇਸ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਕ੍ਰਿਕਟਰ ਨਹੀਂ ਹਨ। ਇਸ ਤੋਂ ਪਹਿਲਾਂ 2009 'ਚ ਵੈਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਵੀ ਇਸ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ।
No comments:
Post a Comment