ਮੋਰਿੰਡਾ, 6 ਨਵੰਬਰ (PTI) :-ਮੋਰਿੰਡਾ
ਤੋਂ ਚੰਡੀਗੜ• ਮੋਹਾਲੀ ਆਦਿ ਕਾਲਜਾਂ ਵਿਚ ਜਾਣ ਵਾਲੇ ਵਿਦਿਆਰਥੀ ਪੰਜਾਬ ਰੋਡਵੇਜ ਵੱਸ
ਚਾਲਕਾਂ ਤੋਂ ਦੁੱਖੀ ਹਨ ਕਿਉਂਕਿ ਬੱਸ ਚਾਲਕ ਅਪਣੀਆਂ ਬੱਸਾਂ ਕਦੇ ਬੱਸ ਅੱਡੇ ਤੋਂ ਪਹਿਲਾਂ
ਅਤੇ ਕਦੇ ਬੱਸ ਅੱਡੇ ਤੋਂ ਦੂਰ ਜਾਕੇ ਰੋਕਦੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਕਦੇ ਅੱਗੇ
ਵੱਲ ਅਤੇ ਕਦੇ ਪਿੱਛੇ ਵੱਲ ਦੌੜਕੇ ਬੱਸਾਂ ਫੜਣੀਆਂ ਪੈਂਦੀਆਂ ਹਨ। ਇਸੇ ਕਾਰਣ ਅਨੇਕ
ਵਿਦਿਆਰਥੀ ਸੱਟਾਂ ਵੀ ਖਾ ਚੁੱਕੇ ਹਨ ਪਰੰਤੂ ਪੰਜਾਬ ਰੋਡਵੇਜ ਅਧਿਕਾਰੀ ਇਸ ਸਬੰਧੀ ਵਾਰ
ਵਾਰ ਮੰਗ ਕਰਨ 'ਤੇ ਵੀ ਅੱਖਾਂ ਮੁੰਦੀ ਬੈਠੇ ਹਨ। ਇਸਤੋਂ ਇਹ ਅੰਦਾਜਾ ਵੀ ਸਹਿਜੇ ਹੀ
ਲਗਾਇਆ ਜਾ ਸਕਦਾ ਹੈ ਕਿ ਜੇਕਰ ਮੁੰਡਿਆਂ ਨੂੰ ਬੱਸਾਂ ਫੜਣ ਲਈ ਇੰਨੀ ਭੱਜ ਦੌੜ ਕਰਨੀ
ਪੈਂਦੀ ਤਾਂ ਤਾਂ ਲੜਕੀਆਂ ਵਿਚਾਰੀਆਂ ਦਾ ਕੀ ਹਾਲ ਹੁੰਦਾ ਹੋਵੇਗਾ। ਇਸੇ ਕਾਰਣ ਤੰਗ ਹੋਏ
ਵਿਦਿਆਰਥੀ ਬੱਸਾਂ ਦੇ ਅੱਗੇ ਖੜ• ਕੇ ਬੱਸਾਂ ਰੋਕਣ ਲਈ ਮਜਬੂਰ ਹੋ ਜਾਂਦੇ ਹਨ ਜਦਕਿ ਇਹ
ਬਹੁਤ ਹੀ ਜੋਖਿਮ ਭਰਿਆ ਕੰਮ ਹੈ ਪਰੰਤੂ ਵਿਦਿਆਰਥੀ ਲਾਚਾਰ ਦਿਖਾਈ ਦਿੰਦੇ ਹਨ। ਇੰਡੀਅਨ
ਨੈਸ਼ਨਲ ਟ੍ਰੇਡ ਯੂਨੀਅਨ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਮਨੀ, ਇਲਾਕੇ ਦੇ
ਲੋਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਰੋਡਵੇਜ ਦੇ ਊਚ ਅਧਿਕਾਰੀਆਂ ਤੋਂ ਮੰਗ
ਕੀਤੀ ਹੈ ਕਿ ਪੰਜਾਬ ਰੋਡਵੇਜ ਦੇ ਡਰਾਇਵਰਾਂ ਨੂੰ ਬੱਸਾਂ ਮੋਰਿੰਡਾ ਬੱਸ ਅੱਡੇ ਦੇ ਅੰਦਰ
ਜਾਣ ਦੇ ਹੁਕਮ ਦਿੱਤੇ ਜਾਣ ਤਾਂ ਜੋ ਵਿਦਿਆਰਥੀ ਅਸਾਨੀ ਨਾਲ ਬੱਸਾਂ 'ਚ ਚੜ• ਸਕਣ। ਇਸ
ਸਬੰਧੀ ਮੋਹਾਲੀ ਦੇ ਸਰਕਾਰੀ ਕਾਲਜ ਅਤੇ ਹੋਰਨਾਂ ਕਾਲਜਾਂ ਵਿਚ ਜਾਣ ਵਾਲੇ ਵਿਦਿਆਰਥੀਆਂ
ਗੁਰਪ੍ਰੀਤ ਸਿੰਘ ਭੋਲੂ ਰਤਨਗੜ•, ਸਾਹਿਲ ਪੁਰੀ, ਸੁੱਖੀ ਮਾਨ, ਹਰਮਿੰਨਤ ਸਿੰਘ ਮੋਰਿੰਡਾ,
ਰੱਜਤ, ਜੋਤ ਨਾਗਰਾ, ਅਰਵਿੰਦਰ ਸਿੰਘ ਕੌਡੂ, ਲਖਵਿੰਦਰ ਸਿੰਘ ਲੱਕੀ, ਦਰਸ਼ਨ ਮੰਡ, ਰਮਨਦੀਪ
ਸਿੰਘ ਅਤੇ ਹੋਰ ਅਨੇਕਾਂ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਰੋਡਵੇਜ ਦੇ ਬੱਸ ਚਾਲਕ
ਵਿਦਿਆਰਥੀਆਂ ਨੂੰ ਬੱਸਾਂ ਵਿਚ ਲੈਕੇ ਜਾਣ ਤੋਂ ਪਤਾ ਨਹੀਂ ਕਿਊੰ ਕਤਰਾਉਂਦੇ ਹਨ। ਉਨ•ਾਂ
ਜਿਲ•ਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਦਾ ਮੋਰਿੰਡਾ ਬੱਸ
ਦੇ ਅੰਦਰ ਜਾਣਾ ਯਕੀਨੀ ਬਣਾਇਆ ਜਾਵੇ।
|
No comments:
Post a Comment