4 ਜਨਵਰੀ (ਪੀ. ਐਮ. ਆਈ.): - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਹਵਾਈ ਵਿੱਚ ਛੁੱਟੀਆ ਮਣਾ ਕੇ ਜਲਦ ਪਰਤਣ ਨੂੰ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ ਤੇ ਇਸ ਲਈ ਬੁੱਧਵਾਰ ਨੂੰ ਤੇਲ ਦੀਆਂ ਕੀਮਤਾਂ 2 ਡਾਲਰ ਪ੍ਰਤੀ ਬੈਰਲ ਵਧ ਗਈਆਂ। ਨਿਊ ਯਾਰਕ ਮਰਸੈਂਟਾਈਲ ਐਕਸਚੇਂਜ ਉੱਤੇ ਵੈਸਟ ਟੈਕਸ ਕੱਚੇ ਤੇਲ ਦੀ ਕੀਮਤ 91.05 ਅਮਰੀਕੀ ਡਾਲਰ ਰਿਕਾਰਡ ਕੀਤੀ ਗਈ, ਜੋ ਕਿ ਦੋ ਮਹੀਨਿਆਂ ਵਿੱਚ ਸੱਭ ਤੋਂ ਉੱਚੀ ਹੈ। ਇਸ ਨਾਲ ਕੱਚੇ ਤੇਲ ਦੀ ਕੀਮਤ ਵਿੱਚ 2.44 ਡਾਲਰ ਦਾ ਵਾਧਾ ਹੋਇਆ ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਦੋ ਮਹੀਨੇ ਵਿੱਚ ਸੱਭ ਤੋਂ ਉੱਚੀਆਂ ਹੋ ਗਈਆਂ। ਫਰਵਰੀ ਵਿੱਚ ਕੀਮਤਾਂ 90.98 ਡਾਲਰ ਤੈਅ ਹੋਈਆਂ ਜੋ ਕਿ 2.37 ਡਾਲਰ ਵੱਧ ਹਨ। ਤਕਨੀਕੀ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਬਲੂਮਬਰਗ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਤੈਅ ਸੀ। ਸੰਯੁਕਤ ਅਰਬ ਅਮੀਰਾਤ ਵਿੱਚ ਅੱਤਵਾਦੀਆਂ ਦੇ ਹਮਲੇ ਨੂੰ ਨਕਾਮ ਕਰਨ ਦੀ ਕੋਸਿ਼ਸ਼ ਸਬੰਧੀ ਮਿਲ ਰਹੀਆਂ ਖਬਰਾਂ ਕਾਰਨ ਵੀ ਤੇਲ ਦੀਆਂ ਕੀਮਤਾਂ ਵਧਾਉਣ ਦਾ ਦਬਾਅ ਬਣਿਆ ਹੋਇਆ ਸੀ। ਕੈਨੇਡੀਅਨ ਆਇਲਸੈਂਡਜ਼ ਉਤਪਾਦਕ, ਜਿਹੜੇ ਅਮਰੀਕੀ ਮਾਰਕਿਟ ਵਿੱਚ ਆਪਣਾ ਤੇਲ ਬਰਾਮਦ ਕਰਦੇ ਹਨ, ਮੰਨਦੇ ਹਨ ਕਿ ਉਹ ਨਾਰਥ ਸੀਅ ਬਰੈਂਟ ਨੂੰ ਕਾਫੀ ਛੋਟ ਦਿੰਦੇ ਹਨ। ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਅਨੁਸਾਰ ਅਮਰੀਕਾ ਦੀ ਰਿਟੇਲ ਗੈਸੋਲੀਨ ਕੀਮਤਾਂ ਪ੍ਰਤੀ ਅਮਰੀਕੀ ਗੈਲਨ ਉੱਤੇ 3.25 ਡਾਲਰ ਘੱਟ ਗਈਆਂ। ਇਹ ਇੱਕ ਸਾਲ ਵਿੱਚ ਸੱਭ ਤੋਂ ਘੱਟ ਹਨ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 4.6 ਸੈਂਟ ਦਾ ਵਾਧਾ ਹੋਇਆ ਤੇ ਇਹ 3.39 ਡਾਲਰ ਉੱਤੇ ਸੈੱਟ ਹੋਈਆਂ।
|
No comments:
Post a Comment