ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ | |
ਮਿੱਲ ਪ੍ਰਬੰਧਕਾਂ ਕੋਲੋ ਆਰਟੀਆਈ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2011-12 ਦੇ ਪਿੜਾਈ ਸੀਜਨ ਦੌਰਾਨ ਮਿੱਲ ਚਾਲੂ ਕਰਨ ਤੋ ਪਹਿਲਾਂ ਮਸੀਨਰੀ ਦੀ ਮੁਰੰਮਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 128-96 ਲੱਖ ਰੁਪਏ ਖਰਚ ਕੀਤੇ ਜਦਕਿ ਇਸੇ ਸੀਜਨ ਦੌਰਾਨ ਮਸੀਨਰੀ ਦੀ ਮੁੜ ਮੁਰਮੰਤ ਤੇ ਸਪੇਅਰ ਪਾਰਟਸ ਖਰੀਦਣ ਤੇ ਪ੍ਰਬੰਧਕਾਂ ਵੱਲੋ 92-56 ਲੱਖ ਰੁਪਏ ਹੋ ਵਾਧੂ ਖਰਚ ਕੀਤੇ ਗਏ ਪ੍ਰੰਤੂ 26 ਨਵੰਬਰ 2012 ਤੋ ਚਾਲੂ ਕੀਤੀ ਇਹ ਮਿੱਲ ਤਕਨੀਕੀ ਨੁਕਸਾਂ ਅਤੇ ਪ੍ਰਬੰਧਕੀ ਖਾਮੀਆਂ ਕਾਰਨ 11-12 ਵਾਰ ਘੰਟਿਆਂ ਬੱਧੀ ਬੰਦ ਰਹੀ ਜਿਸ ਦਾ ਖਮਿਆਜਾ ਮਿੱਲ ਵਿੱਚ ਗੰਨਾ ਸੁੱਟਣ ਆਏ ਕਿਸਾਨਾ ਨੂੰ ਭੁਗਤਣਾ ਪੈਦਾਂ ਹੈ !ਦਿੱਤੀ ਸੂਚਨਾ ਤੋ ਇਹ ਵੀ ਪਤਾ ਲੱਗਿਆ ਹੈ ਕਿ ਸਾਲ 2011 -12 ਦੌਰਾਨ ਮਿੱਲ 93 ਦਿਨਾ ਲਈ ਚੱਲੀ ਸੀ ਅਤੇ ਇਸਨੇ 2137400-30 ਕੁਇੱਟਲ ਗੰਨੇ ਿ ਪਿੜਾਈ ਕਰਕੇ 187930 ਕੁਇੰਟਲ ਚੀਨੀ ਤਿਆਰ ਕੀਤੀ ਸੀ ਜਦਕਿ ਮਿੱਲ ਵੱਲੋ ਆਪਣੇ 434 ਕਰਮਚਾਰੀਆਂ ਨੂੰ ਅਕਤੂਬਰ 2011 ਤੋ 31ਮਾਰਚ 2012 ਤੀਕ 62-14 ਲੱਖ ਰੁਪਏ ਤਨਖਾਹ ,ਭੱਤੇ ਅਤੇ ਓਵਰਟਾਇਮ ਵਜੋ ਅਦਾਇਗੀ ਕੀਤੀ ਸੀ ਜਦਕਿ ਮਿੱਲ ਦੇ ਅਧਿਕਾਰੀਆਂ ਨੇ ਗੰਨੇ ਦੀ ਕਾਸਤ ਵਧਾਉਣ ਤੇ ਮਿੱਲ ਨੂੰ ਸਹੀ ਹਾਲਤ ਵਿੱਚ ਚਲਾਉਣ ਲਈ ਤਨਖਾਹਾਂ ਆਦਿ ਤੋ ਬਿਨਾ 2,18000 ਰੁਪਏ ਟੀਏਡੀਏ ਵਜੋ ਵਸੂਲ ਕੀਤੇ ਸਨ! ਪ੍ਰੰਤੂ ਫਿਰ ਵੀ ਇਸ ਪਿੜਾਈ ਸੀਜਨ ਦੌਰਾਨ ਇਹ ਮਿੱਲ ਤਸੱਲੀਬਖਸ ਨਤੀਜੇ ਦੇਣ ਤੋ ਅਸਮਰਥ ਨਜਰ ਆ ਰਹੀ ਹੈ! ਇਹ ਵੀ ਦੱਸਣਯੋਗ ਹੈ ਕਿ ਮਿੱਲ ਦੇ ਟੈਕਨੀਕਲ ਅਧਿਕਾਰੀ ਤਾਂ ਸੂਗਰਫੈਡ ਵਿੱਚ ਬੈਠੇ ਹਨ ਅਤੇ ਗੈਰ ਤਕਨੀਕੀ ਅਧਿਕਾਰੀਆਂ ਦੇ ਹੱਥ ਮਿੱਲ ਚਲਾਉਣ ਦੀ ਵਾਗਡੋਰ ਹੈ ਜਿਸ ਕਾਰਨ ਉਹ ਤਕਨੀਕੀ ਖਾਮੀਆਂ ਤੋ ਅਣਭਿਜ ਹਨ ਤੇ ਮਿੱਲ ਨੂੰ ਵਾਰ ਵਾਰ ਬੰਦ ਕਰਨਾ ਪੈ ਰਿਹਾ ਹੈ ! ਅਕਾਲੀ ਦਲ 1920 ਦੇ ਯੂਥ ਆਗੂ ਸੁਖਵਿੰਦਰ ਸਿੰਘ ਮੁੰਡੀਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਲਾਕੇ ਦੀ ਇਸ ਵੱਡੀ ਸਨਅਤ ਨੂੰ ਬਚਾਉਣ ਲਈ ਇਸਦੀ ਵਾਗਡੋਰ ਤੁਰੰਤ ਟੈਕਨੀਕਲ ਅਧਿਕਾਰੀਆਂ ਨੂੰ ਸੌਪੀ ਜਾਵੇ! | |
jd1
Pages
Friday, 4 January 2013
ਚੀਨੀ ਮਿੱਲ ਪ੍ਰਬੰਧਕਾਂ ਵੱਲੋ ਲੱਖਾ ਰੁਪਏ ਮੁਰੰਮਤ
Subscribe to:
Post Comments (Atom)
No comments:
Post a Comment