www.sabblok.blogspot.com
ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ ਸਬੰਧੀ ਵਿਵਾਦ ਬੇਲੋੜਾ : ਦਿੱਲੀ ਕਮੇਟੀ

ਨਵੀਂ ਦਿੱਲੀ, 13 ਮਈ (ਬਬ) : ਬੀਬੀ ਨਿਰਪ੍ਰੀਤ ਵੱਲੋਂ ਚੱਲ ਰਹੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਖ਼ਤਮ ਕਰਾਉਣ 'ਤੇ ਚੱਲ ਰਹੀਆਂ ਬਿਆਨ ਬਾਜ਼ੀਆਂ ਦੇ ਖ਼ਿਲਾਫ਼ ਆਪਣਾ ਪ੍ਰਤੀਕਰਮ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਮਜੀਤ ਸਰਨਾ ਦੀ ਅਗਵਾਈ ਵੇਲੇ ਦਿੱਲੀ ਕਮੇਟੀ ਨੇ ਬੀਤੇ 12 ਸਾਲਾਂ ਦੌਰਾਨ ਕਦੇ ਵੀ ਦੰਗਾ ਪੀੜਤਾਂ ਦੀ ਬਾਂਹ ਨਹੀਂ ਫੜੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਮਿਲਦੇ ਹੀ ਸਭ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਦੇ 1984 ਦੰਗਾਂ ਪੀੜਤਾਂ ਪਰਿਵਾਰਾਂ ਦੇ ਬੱਚਿਆਂ ਦੀ ਫ਼ੀਸ ਮੁਆਫ਼ੀ ਅਤੇ ਫ਼ਰੀ ਕਿਤਾਬਾਂ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਜਦੋਂ 30 ਅਪ੍ਰੈਲ ਨੂੰ ਸੱਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਵੱਲੋਂ ਬਰੀ ਕੀਤਾ ਗਿਆ ਤਾਂ ਸਾਰੇ ਸਿਆਸੀ ਦਲਾਂ ਵਿੱਚੋਂ ਸਭ ਤੋਂ ਪਹਿਲਾਂ ਸੱਜਣ ਕੁਮਾਰ ਦੇ ਖ਼ਿਲਾਫ਼ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੀ ਤੇ ਸੜਕ ਤੋਂ ਲੈ ਕੇ ਸੰਸਦ ਤੱਕ ਰੋਡ ਜਾਮ, ਮੈਟ੍ਰੋ ਜਾਮ ਅਤੇ ਦਿੱਲੀ ਦਾ ਨੱਕ ਮੰਨੇ ਜਾਂਦੇ ਵਿਜੈ ਚੌਂਕ 'ਤੇ ਡੇਰਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਦਿੱਲੀ ਪੁਲਿਸ ਨੂੰ ਕਰਵਾ ਦਿੱਤਾ ਅਤੇ ਦੂਜੇ ਪਾਸੇ ਬੀਬੀ ਨਿਰਪ੍ਰੀਤ ਕੌਰ ਵੱਲੋਂ ਜੰਤਰ ਮੰਤਰ ਤੇ 3 ਮਈ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੇ ਉਪਰੰਤ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਖੁਲ੍ਹ ਕੇ ਉਹਨਾਂ ਦੀ ਹਮਾਇਤ ਕੀਤੀ ਗਈ। ਬੀਬੀ ਨਿਰਪ੍ਰੀਤ ਕੌਰ ਦੇ ਅੰਦੋਲਨ ਦੇ ਪ੍ਰਚਾਰ-ਪ੍ਰਸਾਰ, ਲੰਗਰ, ਆਵਾਜਾਈ ਅਤੇ ਸੰਗਤਾਂ ਨੂੰ ਅੰਦੋਲਨ ਨਾਲ ਜੋੜਨ ਲਈ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘਾਂ ਵੱਲੋਂ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੰਗਾਂ ਪੀੜਤਾਂ ਲਈ ਆਵਾਜ਼ ਬੁਲੰਦ ਕੀਤੀ ਗਈ ਇਹ ਸਭ ਕੁਝ ਦਿੱਲੀ ਕਮੇਟੀ ਨੇ ਆਪਣੀ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨਿਭਾਉਣ ਲਈ ਫ਼ਰਜ਼ ਨਿਭਾਇਆ ਹੈ ਕਿਸੇ 'ਤੇ ਕੋਈ ਅਹਿਸਾਨ ਨਹੀਂ ਕੀਤਾ। ਪਰ ਅੰਦੋਲਨ ਦੇ ਛੇਵੇਂ ਦਿਨ 9 ਮਈ ਨੂੰ ਬੀਬੀ ਨਿਰਪ੍ਰੀਤ ਕੌਰ ਦੀ ਸਿਹਤ ਦਾ ਧਿਆਨ ਰੱਖਦਿਆਂ ਡਾਕਟਰਾਂ ਦੀਆਂ ਤਿੰਨ ਟੀਮਾਂ (ਰਾਮ ਮਨੋਹਰ ਲੋਹੀਆ ਹਸਪਤਾਲ, ਦਿੱਲੀ ਕਮੇਟੀ ਅਤੇ ਆਮ ਆਦਮੀ ਪਾਰਟੀ) ਨੇ ਬੀਬੀ ਜੀ ਦੀ ਸਿਹਤ ਲਈ ਚਿੰਤਾ ਜ਼ਾਹਰ ਕਰਦੇ ਹੋਏ ਤੁਰੰਤ ਹਸਪਤਾਲ ਦਾਖ਼ਲ ਕਰਵਾਉਣ ਦੀ ਸਿਫ਼ਾਰਿਸ਼ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਦੋਂ ਜੰਤਰ ਮੰਤਰ ਵਿੱਖੇ ਬੀਬੀ ਨਿਰਪ੍ਰੀਤ ਕੌਰ ਨੂੰ ਸਮਰਥਨ ਦੇਣ ਵਾਸਤੇ ਦਿੱਲੀ ਵਿੱਖੇ ਰੈਲੀ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਸਟੇਜ ਤੋਂ ਬੀਬੀ ਜੀ ਦੀ ਭੁੱਖ ਹੜਤਾਲ ਨੂੰ ਗੁਰਮਤਿ ਵਿਰੋਧੀ ਕਰਾਰ ਦਿੰਦੇ ਹੋਏ ਬੀਬੀ ਨੂੰ ਉਨ੍ਹਾਂ ਅੰਨਸ਼ਨ ਤੋੜਣ ਦੀ ਬੇਨਤੀ ਕੀਤੀ। ਜਿਸਨੂੰ ਬੀਬੀ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਮੁੱਖ ਰਖਦੇ ਹੋਏ ਤੁਰੰਤ ਪ੍ਰਵਾਨ ਕਰ ਲਿਆ ਹਾਲਾਂਕਿ ਬੀਬੀ ਨੇ ਛੋਟੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਸ਼ਹੀਦ ਹੁੰਦਿਆਂ ਦੇਖਿਆ ਹੈ ਇਸ ਲਈ ਉਨ੍ਹਾਂ ਵੱਲੋਂ ਭੁੱਖ ਹੜਤਾਲ ਖਤਮ ਕਰਨ ਦਾ ਫ਼ੈਸਲਾ ਲੈਣਾ ਬਹੁਤ ਔਖਾ ਕੰਮ ਸੀ। ਪਰ ਜਿਵੇਂ ਕਿ ਗੁਰੂ ਦੇ ਸਿੱਖ ਦਾ ਫ਼ਰਜ਼ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਸੰਦੇਸ਼ ਅਤੇ ਆਦੇਸ਼ 'ਤੇ ਪਹਿਰਾ ਦੇਵੇ। ਉਨ੍ਹਾਂ ਕਿਹਾ ਕਿ ਬੀਬੀ ਨਿਰਪ੍ਰੀਤ ਕੌਰ ਦੀ ਜਾਨ ਪੰਥ ਲਈ ਬਹੁਤ ਕੀਮਤੀ ਹੈ ਅਤੇ ਸੱਜਣ ਕੁਮਾਰ ਨੂੰ ਹਾਈਕੋਰਟ 'ਚ ਸਜ਼ਾ ਦਿਵਾਉਣ ਲਈ ਬੀਬੀ ਨਿਰਪ੍ਰੀਤ ਕੌਰ ਦਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਪਰ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਅੱਜ ਉਹ ਲੋਕ 84 ਦੇ ਮਸਲੇ 'ਤੇ ਬਿਆਨਬਾਜ਼ੀ ਕਰ ਰਹੇ ਹਨ ਜਿਹੜੇ ਕੱਲ੍ਹ ਤੱਕ ਕਹਿੰਦੇ ਸਨ ਕਿ 84 ਨੂੰ ਭੁੱਲ ਜਾਵੋ ਅਤੇ ਜਦੋਂ ਕਮਲ ਨਾਥ ਦੇ ਖ਼ਿਲਾਫ਼ 1984 'ਚ ਗੁਰਦੁਆਰਾ ਰਕਾਬ ਗੰਜ ਸਾਹਿਬ ਨੂੰ ਅੱਗ ਲਗਾਉਣ ਦੇ ਮਸਲੇ ਤੇ ਸ਼ਿਕਾਇਤ 'ਤੇ ਹਸਤਾਖ਼ਰ ਕਰਨੇ ਸਨ ਤਾਂ ਉਸ ਵੇਲੇ ਦੇ ਪ੍ਰਧਾਨ ਨੇ ਕਮਲ ਨਾਥ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਤੇ ਬੀਬੀ ਨਿਰਪ੍ਰੀਤ ਕੌਰ ਦੇ ਭੁੱਖ ਹੜਤਾਲ ਖ਼ਤਮ ਕਰਨ ਦੇ ਬਾਵਜੂਦ ਵੀ ਸਾਡੀ ਲੜਾਈ ਸੱਜਣ ਕੁਮਾਰ ਦੇ ਖ਼ਿਲਾਫ਼ ਲਗਾਤਾਰ ਜਾਰੀ ਹੈ ਤੇ ਅਸੀਂ ਛੇਤੀ ਹੀ ਸ਼੍ਰੋਮਣੀ ਕਮੇਟੀ ਦੇ ਨਾਲ ਮਿਲਕੇ ਸੁਪ੍ਰੀਮ ਕੋਰਟ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਐਸ.ਆਈ.ਟੀ. ਗੁਜਰਾਤ ਦੰਗਿਆਂ ਦੀ ਤਰਜ਼ ਤੇ ਬਨਾਉਣ ਵਾਸਤੇ ਪਹੁੰਚ ਕਰ ਰਹੇ ਹਾਂ।

No comments:
Post a Comment