www.sabblok.blogspot.com
ਨਿਊ
ਓਰਲੀਨਜ਼, 12 ਮਈ (ਪੰਜਾਬ ਮੇਲ)- ਅਮਰੀਕਾ ਦੇ ਨਿਊ ਓਰਲੀਨਜ਼ ਵਿਖੇ ਉਸ ਸਮੇਂ
ਹਫੜਾ-ਤਫੜੀ ਮਚ ਗਈ, ਜਦੋਂ ਮਦਰ ਡੇਅ ਪਰੇਡ ਮੌਕੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਜ਼ੂਮ
’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅੱਜ ਇਥੇ ਮਦਰ ਡੇਅ ਨੂੰ ਮਨਾਉਣ ਲਈ ਇਕ ਵਿਸ਼ਾਲ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 19 ਲੋਕਾਂ ਨੂੰ ਸਖਤ ਜ਼ਖਮੀ ਕਰ ਦਿੱਤਾ। ਜ਼ਖਮੀਆਂ ’ਚ 10 ਮਰਦ, 10 ਔਰਤਾਂ ਅਤੇ 2 ਬੱਚੇ ਸ਼ਾਮਲ ਹਨ।। ਇਸ ਪਰੇਡ ’ਚ 400 ਲੋਕ ਸ਼ਾਮਲ ਸਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹਮਲਾਵਰਾਂ ਦੀ ਗਿਣਤੀ 3 ਸੀ, ਜਿਨ੍ਹਾਂ ਦੀ ਉਮਰ 18 ਤੋਂ 22 ਸਾਲ ਦੇ ਵਿਚਕਾਰ ਸੀ। ਕੁੱਝ ਲੋਕਾਂ ਨੇ ਇਨ੍ਹਾਂ ਨੂੰ ਮੌਕੇ ਵਾਰਦਾਤ ਤੋਂ ਭੱਜਦਿਆਂ ਵੇਖਿਆ। ਵਾਰਦਾਤ ਲਈ ਦੋ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਐਫ.ਬੀ.ਆਈ. ਨੇ ਇਸ ਵਾਰਦਾਤ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੋਸਟਨ ਵਿਖੇ ਵੀ ਮੈਰਾਥਨ ਦੌੜ ਦੌਰਾਨ ਦੋ ਵੱਖ-ਵੱਖ ਧਮਾਕੇ ਕੀਤੇ ਗਏ ਸਨ।
ਪੁਲਿਸ ਨੇ ਹਮਲਾਵਰਾਂ ’ਚੋਂ ਇਕ ਨੂੰ ਮੌਕੇ ’ਤੇ ਮਾਰ ਮੁਕਾਇਆ ਸੀ ਤੇ ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਹਮਲਾਵਰਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

No comments:
Post a Comment