jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਮੇਲੇ ਵਿਚ ਪਹੁੰਚਣ ਵਾਲੇ ਕਲਾਕਾਰ ਨੂੰ ਵੀਜ਼ਾ ਨਾ ਮਿਲਣ ਕਰਕੇ ਸੈਕਰਾਮੈਂਟੋ 'ਛਣਕਾਟਾ 2013' ਮੁਲਤਵੀ

www.sabblok.blogspot.com
ਕੈਲੀਫੋਰਨੀਆਂ, 7 ਮਈ, (ਹੁਸਨ ਲੜੋਆ ਬੰਗਾ) - ਸੈਕਰਾਮੈਂਟੋ ਡਾਇਮੰਡ ਕਲੱਬ ਵੱਲੋਂ ਕਰਵਾਏ ਜਾਣ ਵਾਲੇ 'ਛਣਕਾਟਾ 2013' ਮੇਲੇ ਨੂੰ ਕੁਝ ਅਣਸੁਖਾਵੇ ਕਾਰਨਾ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਫੈਸਲਾ ਕਲੱਬ ਵੱਲੋਂ ਸੱਦੀ ਗਈ ਐਮਰਜੈਸੀ ਮੀਟਿੰਗ ਵਿਚ ਲਿਆ ਗਿਆ। ਇਸ ਮੇਲੇ ਨੂੰ ਸਫਲ ਕਰਣ ਲਈ ਲਗਭਗ ਸਾਰੀਆਂ ਹੀ ਤਿਆਰੀਆਂ ਮੁਕਮੰਲ ਕਰ ਲਈਆਂ ਗਈਆ ਸਨ। ਪਰ ਕੁਝ ਕਾਰਣਾ ਕਰਕੇ ਮੇਲੇ ਵਿਚ ਪਹੁੰਚਣ ਵਾਲੇ ਕਲਾਕਾਰ ਨੂੰ ਵੀਜ਼ਾ ਨਾ ਮਿਲਣ ਕਰਕੇ ਇਹ ਮੇਲਾ ਮੁਲਤਵੀ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਵੀਜ਼ਾ ਮਿਲਣਾ ਜਾਂ ਨਾ ਮਿਲਣ ਦਾ ਕੰਟਰੋਲ ਮੇਲੇ ਦੇ ਪ੍ਰਬੰਧਕਾਂ ਦੇ ਹੱਥ ਬਿਲਕੁਲ ਵੀ ਨਹੀਂ ਹੈ ਅਤੇ ਇਸ ਬਾਬਤ ਮੇਲੇ ਦੇ ਪ੍ਰਬੰਧਕਾਂ ਨੇ ਆਪਣੀ ਬੇਬਸੀ ਦੱਸਦੇ ਹੋਏ ਕੁਝ ਵੀ ਕਰਨ ਲਈ ਆਪਣੀ ਅਸਮਰਥਾ ਪ੍ਰਗਟਾਈ ਅਤੇ ਨਾਲ ਹੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਮੂਹ ਪ੍ਰਮੋਟਰਾਂ, ਸਪੋਟਰਾ ਅਤੇ ਸਪੌਸਰਾਂ ਨੂੰ ਇਹ ਭਰੋਸਾ ਦਿਵਾਈਆਂ ਕਿ ਹੁਣ ਅਗਲੀਆਂ ਤਰੀਕਾਂ ਕਲਾਕਾਰਾ ਦੇ ਆਉਣ ਤੋਂ ਬਾਅਦ ਹੀ ਐਲਾਣੀਆਂ ਜਾਣਗੀਆਂ। ਇਸ ਦੇ ਨਾਲ ਨਾਲ ਕਲੱਬ ਵੱਲੋਂ ਉਹਨਾਂ ਤਮਾਮ ਪਰਿਵਾਰਾ ਦਾ ਸ਼ੁਕਰੀਆਂ ਕੀਤਾ ਜਿਹਨਾਂ ਦੇ ਬੱਚੇ ਪਿਛਲੇ ਤਕਰੀਬਨ ਦੋ ਮਹੀਨੀਆਂ ਤੋਂ ਕਲੱਬ ਵੱਲੋਂ ਸੁਰੂ ਕੀਤੇ ਗਏ ਭੰਗੜਾ ਕੈਂਪ ਵਿਚ ਹਿੱਸਾ ਲੈ ਰਹੇ ਸਨ। ਯਾਦ ਰਹੇ ਕਿ ਡਾਇਮੰਡ ਕਲੱਬ ਵੱਲੋਂ ਹਰੇਕ ਸਾਲ ਇੱਕ ਵਿਸ਼ੇਸ਼ ਭੰਗੜਾ ਕੈਂਪ ਲਾਇਆ ਜਾਂਦਾ ਹੈ ਜਿਸ ਵਿਚ ਤਕਰੀਬਨ 250 ਤੋਂ ਵੱਧ ਬੱਚੇ ਹਿੱਸਾ ਲੈਂਦੇ ਹਨ ਅਤੇ ਹਰ ਸਾਲ ਖੂਨਦਾਨ ਕੈੰਪ ਵੀ ਲਗਾਇਆ ਜਾਂਦਾ ਹੈ ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਦਾਨੀ ਹਰ ਸਾਲ ਖੂਨਦਾਨ ਕਰਦੇ ਹਨ।

No comments: