jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਿਲ ਕਰਨ ਦੀ ਪ੍ਰਕਿਰਿਆ ਮੁਕੰਮਲ

www.sabblok.blogspot.com

ਜ਼ਿਲ੍ਹਾ ਪ੍ਰੀਸ਼ਦ ਲਈ 1321 ਅਤੇ ਪੰਚਾਇਤ ਸੰਮਤੀਆਂ ਲਈ 10085 ਨਾਮਜ਼ਦਗੀਆਂ ਦਾਖਿਲ
ਚੰਡੀਗੜ੍ਹ, 7 ਮਈ - ਪੰਜਾਬ ਵਿੱਚ 19 ਮਈ ਨੂੰ 22 ਜ਼ਿਲ੍ਹਾ ਪ੍ਰੀਸ਼ਦ ਅਤੇ 145 ਪੰਚਾਇਤ ਸੰਮਤੀਆਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਦਾਖਿਲ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ 3 ਮਈ ਤੋਂ ਅੱਜ 7 ਮਈ ਤੱਕ ਨਾਮਜ਼ਦਗੀਆਂ ਦਾਖਿਲ ਕੀਤੀਆਂ ਗਈਆਂ ਜਿਸ ਦੌਰਾਨ ਸੂਬੇ ਵਿੱਚ ਕੁੱਲ 22 ਜ਼ਿਲ੍ਹਾ ਪ੍ਰੀਸ਼ਦ ਲਈ 1321 ਉਮੀਦਵਾਰਾਂ ਨੇ ਕਾਗਜ਼ ਦਾਖਿਲ ਕੀਤੇ ਜਦੋਂ ਕਿ 145 ਪੰਚਾਇਤ ਸੰਮਤੀਆਂ ਲਈ ਕੁੱਲ 10085 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ। ਇਨ੍ਹਾਂ ਕਾਗਜ਼ਾਂ ਦੀ ਭਲਕੇ 8 ਮਈ ਨੂੰ ਪੜਤਾਲ ਹੋਵੇਗੀ ਅਤੇ 9 ਮਈ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 81 ਅਤੇ ਪੰਚਾਇਤ ਸੰਮਤੀ ਲਈ 596, ਅਜੀਤਗੜ੍ਹ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 42 ਅਤੇ ਪੰਚਾਇਤ ਸੰਮਤੀ ਲਈ 239, ਬਠਿੰਡਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 54 ਅਤੇ ਪੰਚਾਇਤ ਸੰਮਤੀ ਲਈ 452, ਬਰਨਾਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 53 ਅਤੇ ਪੰਚਾਇਤ ਸੰਮਤੀ ਲਈ 188 , ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 49 ਤੇ ਪੰਚਾਇਤ ਸੰਮਤੀ ਲਈ 421, ਫਰੀਦਕੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 44 ਅਤੇ ਪੰਚਾਇਤ ਸੰਮਤੀ ਲਈ 223, ਫਾਜ਼ਿਲਕਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 49 ਤੇ ਪੰਚਾਇਤ ਸੰਮਤੀ ਲਈ 324, ਫਤਿਹਗੜ੍ਹ ਸਾਹਿਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 48 ਤੇ ਪੰਚਾਇਤ ਸੰਮਤੀ ਲਈ 298, ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 83 ਅਤੇ ਪੰਚਾਇਤ ਸੰਮਤੀ ਲਈ 664, ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 86 ਅਤੇ ਪੰਚਾਇਤ ਸੰਮਤੀ ਲਈ 708, ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 91 ਤੇ ਪੰਚਾਇਤ ਸੰਮਤੀ ਲਈ 776, ਕਪੂਰਥਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 39 ਤੇ ਪੰਚਾਇਤ ਸੰਮਤੀ ਲਈ 336, ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 82 ਤੇ ਪੰਚਾਇਤ ਸੰਮਤੀ ਲਈ 791, ਮੋਗਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 58 ਤੇ ਪੰਚਾਇਤ ਸੰਮਤੀ ਲਈ 453, ਮੁਕਤਸਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 45 ਅਤੇ ਪੰਚਾਇਤ ਸੰਮਤੀ ਲਈ 364 ਨਾਮਜ਼ਦਗੀਆਂ ਆਈਆਂ। ਇਸ ਤਰ੍ਹਾਂ ਹੀ ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 60 ਤੇ ਪੰਚਾਇਤ ਸੰਮਤੀ ਲਈ 356, ਪਟਿਆਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 81 ਤੇ ਪੰਚਾਇਤ ਸੰਮਤੀ ਲਈ 641, ਪਠਾਨਕੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 33 ਅਤੇ ਪੰਚਾਇਤ ਸੰਮਤੀ ਲਈ 276, ਰੂਪਨਗਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 44 ਅਤੇ ਪੰਚਾਇਤ ਸੰਮਤੀ ਲਈ 337, ਸੰਗਰੂਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 98 ਅਤੇ ਪੰਚਾਇਤ ਸੰਮਤੀ ਲਈ 727, ਤਰਨ ਤਾਰਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 55 ਅਤੇ ਪੰਚਾਇਤ ਸੰਮਤੀ ਲਈ 531 ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 46 ਅਤੇ ਪੰਚਾਇਤ ਸੰਮਤੀ ਲਈ 384 ਨਾਮਜ਼ਦਗੀਆਂ ਦਾਖਿਲ ਹੋਈਆਂ।
 

No comments: