jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 23 May 2013

ਸਾਲ 2017 ਤੱਕ 50 ਹਜ਼ਾਰ ਏਕੜ ਰਕਬਾ

www.sabblok.blogspot.com

ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ - ਰਣੀਕੇ
ਚੰਡੀਗੜ੍ਹ, 23 ਮਈ - ਕਿਸਾਨਾ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚ ਕੱਢ ਕੇ ਸਹਾਇਕ ਧੰਦਿਆਂ ਵੱਲ ਉਤਸ਼ਾਹਿਤ ਕਰਨ ਲਈ ਰਾਜ ਵਿਚ ਆਉਦੇ ਪੰਜ ਸਾਲਾਂ ਦੋਰਾਨ 20 ਹਜ਼ਾਰ ਹੈਕਟੇਅਰ (50 ਹਜ਼ਾਰ ਏਕੜ) ਰਕਬਾ ਮੱਛੀ ਪਾਲਣ ਅਧੀਨ ਲਿਆਉਦਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਪੰਜਾਬ ਦੇ ਪਸ਼ੂ ਪਾਲਣ , ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਰਾਜ ਦੀ ਸਾਲਾਨਾ ਯੋਜਨਾ 2013 -14 ਦੋਰਾਨ ਮੱਛੀ ਪਾਲਣ ਸਬੰਧੀ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਧੀਨ 1288 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਰਾਜ ਵਿਚ ਸਾਲ 2006-07 ਵਿਚ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ 6000 ਕਿਲੋਗ੍ਰਾਮ ਸੀ ਜੋ ਕਿ ਸਾਲ 2012 -13ਤੱਕ ਵੱਧ ਕੇ 6560 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਿਆ। ਕਿਸਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਸਬੰਧੀ ਦੱਸਦੇ ਹੋਏ ਰਣੀਕੇ ਨੇ ਦੱਸਿਆ ਕਿ ਰਾਜ ਦੇ ਸੇਮ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿਚ ਮੱਛੀ ਪਾਲਣ ਸਬੰਧੀ 337 ਕਰੋੜ ਰੁਪਏ ਦਾ ਪ੍ਰਾਜੈਕਟ ਕੇਦਰ ਸਰਕਾਰ ਨੂੰ ਭੇਜਿਆ ਗਿਆ ਹੈ ਜਿਸ ਵਿਚ ਕਿਸਾਨਾ ਨੂੰ ਨਵੇ ਮੱਛੀ ਛੱਪੜ ਤਿਆਰ ਕਰਨ ਲਈ 80 ਫੀਸਦੀ ਸਬਸਿਡੀ ਦੀ ਮੰਗ ਕੀਤੀ ਗਈ ਹੈ ਅਤੇ ਬਾਕੀ ਸਾਰੇ ਜਿਲ੍ਹਿਆਂ ਵਾਸਤੇ 247 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕਰਕੇ ਕੇਦਰ ਸਰਕਾਰ ਨੂੰ ਭੇਜਿਆ ਹੋਇਆ ਹੈ ਜਿਸ ਵਿਚ ਕਿਸਾਨਾਂ ਨੂੰ ਨਵੇ ਮੱਛੀ ਛੱਪੜ ਤਿਆਰ ਕਰਨ ਲਈ 50 ਫੀਸਦੀ ਸਬਸਿਡੀ ਦੀ ਮੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਮੇ ਕਿਸਾਨਾਂ ਨੂੰ ਤਿੰਨ ਲੱਖ ਦੇ ਯੂਨਿਟ ਲਾਗਤ ਤੇ ਜਨਰਲ ਕੈਟਾਗਰੀ ਨੂੰ 60,000/- ਰੁਪਏ ਅਤੇ ਐਸ ਸੀ ਐਸ ਟੀ ਕੈਟਾਗਰੀ ਲਈ 75000/- ਰੁਪਏ ਪ੍ਰਤੀ ਹੈਕਟਰ ਸਬਸਿਡੀ ਦਿਤੀ ਜਾ ਰਹੀਹੈ। ਉਹਨਾ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ 3 ਕਰੋੜ ਦੀ ਲਾਗਤ ਨਾਲ ਇਕ ਹਾਈਜੈਨਿਕ ਥੋਕ ਮੱਛੀ ਮੰਡੀ ਦੀ ਸਥਾਪਨਾ ਕੀਤੀ ਜਾ ਰਹੀ ਹੈ।ਉਹਨਾ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਵਾਲੇ ਕਿਸਾਨ ਵੀਰਾਂ ਨੂੰ ਹਰੇਕ ਜ਼ਿਲ੍ਹੇ ਵਿਚ ਪੰਜ ਦਿਨਾਂ ਦੀ ਮੁੱਢਲੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ ਅਤੇ ਪਿਛਲੇ ਸਾਲ 5000 ਕਿਸਾਨਾਂ ਨੂੰ ਇਹ ਸਿਖਲਾਈ ਮੁਹੱਈਆ ਕਰਵਾਈ ਗਈ।

No comments: