www.sabblok.blogspot.com
ਪ੍ਰਭਦੀਪ ਆਸਟਰੇਲੀਆ ਵਿਚ ਲਾਪਤਾ
ਬਰੈਂਪਟਨ/ਮਈ 23, 2013-( ਬਿਊਰੋ)–ਲਾਅ ਦੀ ਪੜਾਈ ਕਰ ਰਿਹਾ ਪ੍ਰਭਦੀਪ ਸਰਾਂ 13 ਮਈ ਤੋਂ ਆਸਟਰੇਲੀਆ ਵਿਚ ਲਾਪਤਾ ਹੈ
ਅਤੇ ਬਰੈਂਪਟਨ ਵਿਚ ਵੱਸਦਾ ਉਸਦਾ ਫਿਕਰਮੰਦ ਪਰਿਵਾਰ ਆਪਣੇ ਬੇਟੇ ਦੀ ਭਾਲ ਲਈ ਆਸਟਰੇਲੀਆ
ਵਿਚ ਪਹੂੰਚ ਗਿਆ ਹੈ। ਲਾਪਤਾ ਹੋਏ ਪ੍ਰਭਦੀਪ ਸਿੰਘ ਬਾਰੇ ਗੱਲ ਕਰਦਿਆਂ ਸ. ਹਰਬੰਸ ਸਿੰਘ
ਜੰਡਾਲੀ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਮੇਰੇ ਬੇਟੇ ਦੇ ਸ਼ਗਨ ਦੀ ਰਸਮ ਵਿਚ ਸ਼ਾਮਲ ਹੋਣ
ਲਈ ਕੈਨੇਡਾ ਆਇਆ ਸੀ ਅਤੇ ਉਹ 9 ਮਈ ਨੂੰ ਵਾਪਸ ਆਸਟਰੇਲੀਆ ਗਿਆ ਸੀ। ਉਸਨੇ ਸਿਡਨੀ ਤੋਂ
13 ਮਈ ਨੂੰ ਕਿਰਾਏ `ਤੇ ਕਾਰ ਲਈ ਸੀ ਅਤੇ ਉਹ ਆਸਟਰੇਲੀਆ ਦੇ ਗੋਲਡ ਕੋਸਟ ਰਿਜਨ ਵਿਚ
ਕੋਸਕੀਜੂਕੋ ਨੈਸ਼ਨਲ ਪਾਰਕ ਦੇਖਣ ਲਈ ਕਾਰ ਪਾਰਕ ਕੀਤੀ। ਇਸ ਤੋਂ ਬਾਅਦ ਉਹ ਪਹਾੜਾਂ `ਤੇ
ਘੁੰੰਮਣ ਚਲੇ ਗਿਆ। ਜਦ ਕੁਝ ਦਿਨਾਂ ਤੱਕ ਕਾਰ ਖੜੀ ਰਹੀ ਤਾਂ ਇਸ ਬਾਰੇ ਪੁਲੀਸ ਨੂੰ ਸੂਚਿਤ
ਕੀਤਾ ਗਿਆ। ਸ. ਹਰਬੰਸ ਸਿੰਘ ਜੰਡਾਲੀ ਨੇ ਦੱਸਅਿਾ ਕਿ ਸਾਨੂੰ ਇਸਦੀ ਜਾਣਕਾਰੀ
ਸ਼ਨਿਚਰਵਾਰ ਰਾਤ ਇਕ ਵਜੇ ਮਿਲੀ ਕਿ ਪ੍ਰਭਦੀਪ ਲਾਪਤਾ ਹੈ। ਇਹ ਪਤਾ ਲੱਗਣ ਤੋਂ ਤੁਰੰਤ
ਬਾਅਦ ਉਸਦਾ ਪਿਤਾ ਸ. ਮੇਜਰ ਸਿੰਘ, ਮਾਤਾ ਦਵਿੰਦਰ ਕੌਰ, ਕਜ਼ਨ ਰਾਜਬੀਰ ਸਿੰਘ ਅਤੇ ਭੈਣ
ਆਸਟਰੇਲੀਆ ਚਲੇ ਗਏ ਹਨ ਤਾਂ ਕਿ ਆਸਟਰੇਲੀਆ ਨੈਸ਼ਨਲ ਪਾਰਕਸ ਐਂਡ ਵਾਈਲਡਲਾਈਫ ਸਰਵਿਸ
ਅਫਸਰ, ਪੁਲੀਸ ਅਤੇ ਸਟੇਟ ਐਮਰਜੈਂਸੀ ਸਰਵਿਸ ਵਲੰਟੀਅਰਾਂ ਵਲੋਂ ਪ੍ਰਭਦੀਪ ਦੀ ਕੀਤੀ ਜਾ
ਰਹੀ ਭਾਲ ਵਿਚ ਮਦਦ ਕੀਤੀ ਜਾ ਸਕੇ। ਪਰ ਅਜੇ ਤੱਕ ਪ੍ਰਭਦੀਪ ਬਾਰੇ ਕੋਈ ਵੀ ਸੂਹ ਨਹੀਂ ਮਿਲ
ਸਕੀ ਹੈ। ਜੰਡਾਲੀ ਨੇ ਦੱਸਿਆ ਕਿ 25 ਸਾਲ ਦਾ ਪ੍ਰਭਦੀਪ ਆਸਟਰੇਲੀਆ ਵਿਖੇ ਬ੍ਰਿਸਬੇਨ ਦੀ
ਬੌਂਡ ਯੂਨਵਿਰਸਿਟੀ ਵਿਚ ਲਾਅ ਦੀ ਪੜਾਈ ਕਰ ਰਿਹਾ ਹੈ। ਉਹ ਕੈਨੇਡੀਅਨ ਫੌਜ ਦਾ ਰਿਜਰਵਿਸਟ
ਹੈ ਅਤੇ ਆਸਟਰੇ਼ਲੀਆ ਫੌਜ ਦਾ ਵੀ ਸਾਬਕਾ ਰਿਜਰਵਿਸਟ ਹੈ। ਉਸਨੂੰ ਪੁਰਾਤਵ ਸਭਿਅਤਾ ਨੂੰ
ਖੋਜਣ ਅਤੇ ਪਹਾੜਾਂ ਆਦਿ ਵਿਚ ਘੁੰਮਣ ਦਾ ਬਹੁਤ ਸ਼ੌਕ ਹੈ ਅਤੇ ਉਸਨੇ ਸਖਤ ਹਾਲਾਤਾਂ ਵਿਚ
ਆਪਣੇ ਬਚਾਅ ਲਈ ਟਰੈਨਿੰਗ ਵੀ ਕੀਤੀ ਹੋਈ ਹੈ। ਹਰਬੰਸ ਸਿੰਘ ਜੰਡਾਲੀ ਨੇ ਬੜੇ ਉਦਾਸ ਲਹਿਜੇ
ਵਿਚ ਦੱਸਿਆ ਕਿ ਅਸੀਂ ਸਾਰੇ ਬਹੁਤ ਫਿਕਰਮੰਦ ਹਾਂ ਕਿਉਂਕਿ ਪ੍ਰਭਦੀਪ ਨੂੰ ਲਾਪਤਾ ਹੋਇਆਂ
ਇਕ ਹਫਤੇ ਤੋਂ ਜਿ਼ਆਦਾ ਸਮਾਂ ਹੋ ਗਿਆ। ਪਰਿਵਾਰ ਅਤੇ ਦੋਸਤ ਮਿੱਤਰ ਹਰ ਦਮ ਵਾਹਿਗੁਰੂ
ਅੱਗੇ ਅਰਦਾਸ ਕਰ ਰਹੇ ਹਨ ਕਿ ਉਹ ਸਹੀ ਸਲਾਮਤ ਵਾਪਸ ਆ ਜਾਵੇ। ਅਗਰ ਕਿਸੇ ਨੂੰ ਇਸ ਬਾਰੇ
ਪਤਾ ਲੱਗੇ ਤਾਂ ਉਹ ਇਸਦੀ ਜਾਣਕਾਰੀ ਪਰਿਵਾਰ ਨੂੰ ਜਰੂਰ ਦੱਸ ਦੇਵੇ।




No comments:
Post a Comment