jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਬਾਬਾ ਬਿਲਗਾ ਜੀ ਦੀ ਬਰਸੀ ਸੰਬੰਧੀ ਵਿਸ਼ੇਸ਼ ਸਮਾਗਮ ਭਲਕੇ 22 ਮਈ ਨੂੰ


www.sabblok.blogspot.com
   
ਉੱਘੇ ਦੇਸ਼ ਭਗਤ ਗਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਦੀ ਚੌਥੀ ਬਰਸੀ ਦੇ ਅਵਸਰ 'ਤੇ ਵਾਤਾਵਰਣ ਬਚਾਓ ਚੇਤਨਾ ਫ਼ੋਰਮ ਪੰਜਾਬ ਵੱਲੋਂ ਗਦਰ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 22 ਮਈ ਨੂੰ ਬਾਅਦ ਦੁਪਹਿਰ 4.00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ 2 ਅਪ੍ਰੈਲ 1907 ਨੂੰ ਪੈਦਾ ਹੋਏ ਬਿਲਗਾ ਜੀ 1928 ਤੋਂ ਪਹਿਲਾਂ ਅਰਜਨਟਾਇਨਾ ਦੀ ਗ਼ਦਰ ਪਾਰਟੀ ਫਿਰ 1936 ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਪਰਿਵਾਰ ਕਮੇਟੀ  ਅਤੇ 1978 ਤੋਂ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਦੇ ਜਨਰਲ ਸਕੱਤਰ ਅਤੇ ਸਦੀ ਦੇ ਅੰਤਲੇ ਦਹਾਕੇ ਤੋਂ ਆਪਣੀ ਮੌਤ ਭਾਵ 22 ਮਈ 2009 ਤਕ ਟਰੱਸਟ ਦੇ ਆਜੀਵਨ ਪ੍ਰਧਾਨ ਰਹੇ ਅਤੇ ਉਹਨਾਂ ਨੇ ਆਪਣੀ ਚੜ੍ਹਦੀ ਜਵਾਨੀ ਤੋਂ ਲੈ ਕੇ ਪਹਿਲਾਂ ਆਜ਼ਾਦੀ ਪ੍ਰਾਪਤੀ ਤਕ ਬ੍ਰਿਟਿਸ਼ ਸਰਕਾਰ ਦੇ ਤੇ ਫਿਰ ਦੇਸੀ ਸਰਕਾਰਾਂ ਦੇ ਲੋਕ ਵਿਰੋਧੀ ਸ਼ਾਸਨ ਵਿਰੁੱਧ ਸੰਘਰਸ਼ ਕਰਦਿਆਂ ਤਿੰਨ ਦਹਾਕੇ ਦੇ ਕਰੀਬ ਜੇਲ ਯਾਤਨਾਵਾਂ ਜਾਂ ਅੰਡਰਗਰਾਊਂਡ ਰਹਿਣ ਦੇ ਕਸ਼ਟ ਖਿੜੇ-ਮੱਥੇ ਝੱਲੇ। ਇਸ ਸਮਾਗਮ ਵਿਚ 'ਅਜੋਕੀ ਸਮਾਜ ਸਭਿਆਚਾਰਕ ਸਥਿਤੀ ਵਿਚ ਬੱਧੀਜੀਵੀ ਵਰਗ ਦੀ ਭੂਮਿਕਾ' ਵਿਸ਼ੇ ਉਪਰ ਇਕ ਵਿਸ਼ੇਸ਼ ਭਾਸ਼ਣ ਪ੍ਰਸਿੱਧ ਪਰਵਾਸੀ ਚਿੰਤਕ ਡਾ. ਸੁਰਿੰਦਰ ਧੰਜਲ ਦੇਣਗੇ। ਡਾ. ਰਘੁਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਮਾਗਮ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨਗੀ ਮੰਡਲ ਵਿਚ ਉਹਨਾਂ ਦੇ ਨਾਲ ਇੰਜੀਨੀਅਰ ਐੱਸ.ਐੱਸ. ਅਜੀਮਲ, ਇੰਜ. ਕੁਲਤਾਰਵੀਰ ਸਿੰਘ ਅਤੇ ਪ੍ਰੋ.ਗੋਪਾਲ ਸਿੰਘ ਬੁੱਟਰ ਮੰਚ 'ਤੇ ਸੁਸ਼ੋਭਿਤ ਹੋਣਗੇ। ਵਿਸ਼ੇਸ਼ ਭਾਸ਼ਣ ਉਪਰ ਵਿਚਾਰਚਰਚਾ ਹੋਵੇਗੀ ਅਤੇ ਇਸ ਉਪਰੰਤ ਬਾਬਾ ਬਿਲਗਾ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ਵਿਚ ਸ਼ਮੂਲੀਅਤ ਲਈ ਬੇਨਤੀ ਕਰਦਿਆਂ ਇਹ ਜਾਣਕਾਰੀ ਇੰਜ. ਸ਼ੀਤਲ ਸਿੰਘ ਸੰਘਾ ਨੇ ਦਿੱਤੀ।


No comments: