www.sabblok.blogspot.com

ਚੰਡੀਗੜ੍ਹ.18 ਮਈ.--- – ਅੰਬਾਲਾ ਮੁੱਖ ਸੜਕ ਨੇੜੇ ਸਥਿਤ ਰਿਸ਼ੀ ਅਪਾਰਟਮੈਂਟ ਵਿਖੇ ਅੱਜ ਤੜਕੇ ਛੇਵੀਂ ਮੰਜ਼ਿਲ ਸਥਿਤ ਇੱਕ ਫਲੈਟ ’ਚੋਂ 23 ਸਾਲ ਦੀ ਲੜਕੀ ਦੀ ਭੇਤਭਰੀ ਹਾਲਤ ਵਿੱਚ ਡਿੱਗ ਕੇ ਮੌਤ ਹੋ ਗਈ। ਇਹ ਫਲੈਟ ਬਟਾਲਾ ਦੇ ਐਸ.ਪੀ. (ਹੈਡਕੁਅਰਾਟਰ) ਮੋਹਨ ਲਾਲ ਦੇ ਨਾਂ ਤੇ ਦੱਸਿਆ ਜਾ ਰਿਹਾ ਹੈ, ਜੋ ਲੰਘੀ ਰਾਤ ਇੱਥੇ ਮੌਜੂਦ ਸੀ ਅਤੇ ਉਸ ਦਾ ਲੜਕੀ ਨਾਲ ਝਗੜਾ ਹੋਇਆ ਸੀ। ਸਥਾਨਕ ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ੀ ਅਪਾਰਟਮੈਂਟ ਦਾ ਛੇਵੀਂ ਮੰਜ਼ਿਲ ਸਥਿਤ ਫਲੈਟ ਨੰਬਰ ਈ-601 ਪੰਜਾਬ ਪੁਲੀਸ ਦੇ ਬਟਾਲਾ ਵਿਖੇ ਤਾਇਨਾਤ ਐਸ.ਪੀ. (ਹੈੱਡਕੁਆਰਟਰ) ਮੋਹਨ ਲਾਲ ਦੇ ਨਾਂ ’ਤੇ ਹੈ। ਅੱਜ ਸਵੇਰੇ ਇਸ ਫਲੈਟ ਵਿੱਚੋਂ 23 ਸਾਲ ਦੀ ਲੜਕੀ ਲਵਪ੍ਰੀਤ ਪੁੱਤਰੀ ਲਖਵਿੰਦਰ ਸਿੰਘ ਵਾਸੀ ਕਲਾਨੌਰ (ਗੁਰਦਾਸਪੁਰ) ਦੀ ਭੇਤਭਰੀ ਹਾਲਤ ’ਚ ਡਿੱਗਣ ਕਾਰਨ ਮੌਤ ਹੋ ਗਈ। ਮੌਕੇ ’ਤੇ ਮੌਜੂਦ ਰਿਸ਼ੀ ਅਪਾਰਟਮੈਂਟ ਦੇ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਕਿ ਜਦ ਉਹ ਘਟਨਾ ਸਥਾਨ ’ਤੇ ਪੁੱਜੇ ਤਾਂ ਫਲੈਟ ਦੇ ਮਾਲਕ ਲੜਕੀ ਨੂੰ ਸਫੈਦ ਰੰਗ ਦੀ ਕਾਰ ਵਿੱਚ ਪਾ ਕੇ ਹਸਪਤਾਲ ਲੈ ਜਾ ਰਹੇ ਸਨ। ਅੱਜ ਸਵੇਰ ਕਰੀਬ ਸਾਢੇ ਸੱਤ ਵਜੇ ਵਾਪਰੀ ਇਸ ਘਟਨਾ ਬਾਰੇ ਸਥਾਨਕ ਪੁਲੀਸ ਨੂੰ ਸੂਚਨਾ ਮਿਲਣ ਮਗਰੋਂ ਥਾਣਾ ਮੁਖੀ ਤਰਲੋਚਨ ਸਿੰਘ ਨੇ ਮੌਕੇ ਦਾ ਦੌਰਾ ਕਰਕੇ ਕਾਫੀ ਦੇਰ ਤੱਕ ਜਾਂਚ ਕੀਤੀ ਪਰ ਲੜਕੀ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲੀਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਲੜਕੀ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦੀ ਲਾਸ਼ ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾਈ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਲੜਕੀ ਦਾ ਪਿਤਾ ਲਖਵਿੰਦਰ ਸਿੰਘ ਵੀ ਪੰਜਾਬ ਪੁਲੀਸ ਵਿੱਚ ਹੌਲਦਾਰ ਤਾਇਨਾਤ ਹੈ।
ਥਾਣਾ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਉਹ ਮੌਕੇ ’ਤੇ ਪਹੁੰਚੇ ਪਰ ਪਹਿਲਾਂ ਹੀ ਲੜਕੀ ਨੂੰ ਚੰਡੀਗੜ੍ਹ ਹਸਪਤਾਲ ਲਿਜਾਇਆ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਫਲੈਟ ਸਵੇਰ ਤੋਂ ਹੀ ਬੰਦ ਹੈ ਅਤੇ ਇਸਦੀ ਚਾਬੀ ਮਾਲਕਾਂ ਕੋਲ ਹੈ, ਜਿਸ ਕਾਰਨ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮ੍ਰਿਤਕ ਲੜਕੀ ਦੇ ਵਾਰਸਾਂ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਪਹੁੰਚਣ ਮਗਰੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਪੀ. ਮੋਹਨ ਲਾਲ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ।
ਦੂਜੇ ਪਾਸੇ ਸੁਸਾਇਟੀ ਦੇ ਹੋਰ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਲੜਕੀ ਇਸ ਫਲੈਟ ’ਚ ਕਦੇ ਕਦੇ ਆਉਂਦੀ ਸੀ ਅਤੇ ਲੰਘੀ ਰਾਤ ਵੀ ਲੜਕੀ ਇੱਥੇ ਮੌਜੂਦ ਸੀ। ਸੂਤਰਾਂ ਅਨੁਸਾਰ ਲੰਘੀ ਰਾਤ ਕਥਿਤ ਤੌਰ ’ਤੇ ਐਸ.ਪੀ. ਬਟਾਲਾ ਅਤੇ ਕੁਝ ਹੋਰ ਲੋਕ ਇੱਥੇ ਮੌਜੂਦ ਸਨ।

No comments:
Post a Comment