www.sabblok.blogspot.com
ਚੰਡੀਗੜ੍ਹ, 23 ਮਈ - ਸਿੱਖ ਘੱਟ ਗਿਣਤੀ ਕੋਟੇ ਲਈ ਗੁਰੂ ਨਾਨਕ ਦੇਵ ਬਹੁਤਕਨੀਕੀ ਕਾਲਜ,
ਲੁਧਿਆਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਹੁਤਕਨੀਕੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਇਕ
ਸਾਲਾ ਡਿਪਲੋਮਾ ਕੋਰਸਾਂ ਲਈ ਦਾਖਲਾ 26 ਤੇ 27 ਮਈ ਨੂੰ ਹੋਵੇਗਾ। ਪੰਜਾਬ ਰਾਜ ਤਕਨੀਕੀ
ਸਿੱਖਿਆ ਅਤੇ ਸਨਅਤੀ ਸਿਖਲਾਈ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੋਟੇ ਲਈ ਦਾਖਲਾ
ਪ੍ਰੀਕਿਰਿਆ ਗੁਰੂ ਨਾਨਕ ਦੇਵ ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਹੋਵੇਗੀ। ਉਨ੍ਹਾਂ
ਦੱਸਿਆ ਕਿ ਇਸ ਕੋਟੇ ਤਹਿਤ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੇ ਜੇ ਈ ਟੀ 2013 ਦੀ
ਪ੍ਰੀਖਿਆ ਦਿੱਤੀ ਹੋਵੇ। ਐਸ ਜੀ ਪੀ ਸੀ ਅੰਮ੍ਰਿਤਸਰ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਪਾਸ
ਕਰਨ ਵਾਲੇ ਉਮੀਦਵਾਰਾਂ ਨੂੰ ਮੌਕੇ 'ਤੇ ਹੀ ਦਾਖਲਾ ਫਾਰਮ ਭਰਨ ਲਈ ਕਿਹਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ 26 ਮਈ ਨੂੰ ਸਵੇਰੇ 8:30 ਵਜੇ 15 ਫੀਸਦੀ ਆਲ ਇੰਡੀਆ ਕੋਟੇ
ਤਹਿਤ ਦਾਖਲਾ ਸ਼ੁਰੂ ਹੋਵੇਗਾ। 85 ਫੀਸਦੀ ਪੰਜਾਬ ਕੋਟਾ (ਐਸ ਸੀ ਐਸ ਟੀ ਕੋਟੇ ਸਮੇਤ
ਸਾਰੀਆਂ ਰਿਜਰਵ ਕੈਟੇਗਰੀਆਂ) ਲਈ ਸਵੇਰੇ 9:30 ਵਜੇ ਦਾਖਲਾ ਸ਼ੁਰੂ ਹੋਵੇਗਾ। ਇਸ ਦਿਨ ਹੀ
ਦੁਪਹਿਰ 2 ਵਜੇ ਪੰਜਾਬ ਜਨਰਲ (ਰੂਰਲ ਕੈਟੇਗਰੀ) ਲਈ ਦਾਖਲਾ ਸ਼ੁਰੂ ਹੋਵੇਗਾ। ਉਨ੍ਹਾਂ
ਦੱਸਿਆ ਕਿ 27 ਮਈ ਨੂੰ ਸਵੇਰੇ 8:30 ਵਜੇ ਪੰਜਾਬ ਜਨਰਲ (ਅਰਬਨ ਕੈਟੇਗਰੀ) ਲਈ ਦਾਖਲਾ
ਸ਼ੁਰੂ ਹੋਵੇਗਾ। ਸਵੇਰੇ 10 ਵਜੇ 85 ਫੀਸਦੀ ਪੰਜਾਬ ਐਸ ਐਸ ਸੀ ਕੈਟੇਗਰੀ ਲਈ ਦਾਖਲਾ
ਹੋਵੇਗਾ। ਇਸ ਤੋਂ ਬਾਅਦ ਐਸ ਸੀ ਐਸ ਟੀ ਕੈਟੇਗਰੀ ਦੀਆਂ ਬਾਕੀ ਬਚੀਆਂ ਸੀਟਾਂ ਨੂੰ ਜਨਰਲ
ਕੈਟੇਗਰੀ (ਅਰਬਨ) ਵਿੱਚ ਬਦਲ ਕੇ ਭਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾਖਲਾ
ਲੈਣ ਸਮੇਂ ਆਪਣੇ ਨਾਲ ਅਸਲ ਸਰਟੀਫਿਕੇਟ ਸਮੇਤ ਜੇ ਈ ਟੀ ਐਡਮਿਟ ਕਾਰਡ ਤੇ ਰਿਜਲਟ ਕਾਰਡ
ਜ਼ਰੂਰ ਲੈ ਕੇ ਆਉਣ। ਉਮੀਦਵਾਰ ਪੇਂਡੂ ਕੈਟੇਗਰੀ ਦੀਆਂ ਸੀਟਾਂ ਲਈ ਫਾਰਮ ਨੰ: 11 ਜੋ
ਪ੍ਰਾਸਪੈਕਟਸ ਦੇ 52 ਨੰਬਰ ਪੇਜ 'ਤੇ ਉਪਲੱਭਧ ਹੈ, ਉਹ ਜ਼ਰੂਰ ਨਾਲ ਲੈ ਕੇ ਆਉਣ। ਊਨ੍ਹਾਂ
ਦੱਸਿਆ ਕਿ ਦਾਖਲੇ ਸਮੇਂ ਹੀ ਉਮੀਦਵਾਰਾਂ ਨੂੰ ਆਪਣੀ ਪੂਰੀ ਫੀਸ ਜਮ੍ਹਾਂ ਕਰਾਉਣੀ ਜ਼ਰੂਰੀ
ਹੈ।




No comments:
Post a Comment