jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਪਟਿਆਲਾ ਵਿਚ ਛੇਤੀ ਹੀ ਨਗਰ ਨਿਗਮ ਦੀਆਂ 30 ਨਵੀਆਂ ਬੱਸਾਂ ਦੌੜਦੀਆਂ ਦਿਖਾਈ ਦੇਣਗੀਆਂ

www.sabblok.blogspot.com
ਸ਼ਾਹੀ ਸ਼ਹਿਰ ਪਟਿਆਲਾ ਵਿਚ ਛੇਤੀ ਹੀ ਨਗਰ ਨਿਗਮ ਦੀਆਂ 30 ਨਵੀਆਂ ਬੱਸਾਂ ਦੌੜਦੀਆਂ ਦਿਖਾਈ ਦੇਣਗੀਆਂ। ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰਿਨਿਊਲ ਮਿਸ਼ਨ (ਜੇ. ਐੱਨ. ਐੱਨ. ਯੂ. ਆਰ. ਐੱਮ.) ਦੇ ਤਹਿਤ ਨਗਰ ਨਿਗਮ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਅਰ ਅਮਰਿੰਦਰ ਸਿੰਘ ਬਜਾਜ ਨੇ ਇਸ ਪ੍ਰਾਜੈਕਟ ਦੀ ਅਹਿਮੀਅਤ ਨੂੰ ਦੇਖਦਿਆਂ ਇਸ ਨੂੰ ਛੇਤੀ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਸ ਸਬੰਧੀ ਨਿਗਮ ਦੇ ਐਕਸੀਅਨ ਇੰਜੀ. ਐੱਮ. ਐੱਮ. ਸਿਆਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਡਿਟੇਲ ਪ੍ਰਾਜੈਕਟ ਰਿਪੋਰਟ ਪ੍ਰਾਪਤ ਕੀਤੀ। ਮੇਅਰ ਬਜਾਜ ਨੇ ਇਸ ਪ੍ਰਾਜੈਕਟ ਨੂੰ ਛੇਤੀ ਸਿਰੇ ਚੜ੍ਹਾਉਣ ਲਈ ਇੰਜੀ. ਐੱਮ. ਐੱਮ. ਸਿਆਲ ਨੂੰ ਇਸ ਪ੍ਰਾਜੈਕਟ ਦਾ ਆਲ ਓਵਰ ਇੰਚਾਰਜ ਬਣਾ ਦਿੱਤਾ ਹੈ, ਜਦੋਂਕਿ ਉਨ੍ਹਾਂ ਦੀ ਮਦਦ ਦੇ ਲਈ ਐੱਸ. ਡੀ. ਓ. ਸ਼ਾਮ ਲਾਲ ਗੁਪਤਾ ਅਤੇ ਇਕ ਜੂਨੀਅਰ ਇੰਜੀਨੀਅਰ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਹਿਰ ਦੇ ਬਾਹਰੀ ਖੇਤਰਾਂ ਲਈ 20 ਵੱਡੀਆਂ ਬੱਸਾਂ ਤੇ ਅੰਦਰੂਨੀ ਸ਼ਹਿਰ ਲਈ 10 ਛੋਟੀਆਂ ਬੱਸਾਂ ਦੀ ਲੋੜ ਹੈ। ਬਾਹਰੀ ਸ਼ਹਿਰ ਲਈ ਚਾਰ ਰੂਟ ਬਣਾਏ ਗਏ ਹਨ। ਪਹਿਲਾ ਰੂਟ ਪਿੰਡ ਚਮਾਰਹੇੜੀ ਤੋਂ ਬੱਸ ਅੱਡਾ ਅਤੇ ਪਿੰਡ ਕਲਿਆਣ ਤੋਂ ਹੁੰਦਾ ਹੋਇਆ ਪਟਿਆਲਾ ਵਿਚ ਘੁੰਮੇਗਾ। ਦੂਸਰਾ ਰੂਟ ਹਰਦਸਪੁਰ, ਐੱਫ. ਸੀ. ਆਈ. ਅਤੇ ਰਣਬੀਰਪੁਰਾ ਦਾ ਹੈ। ਤੀਸਰਾ ਰੂਟ ਸਿੱਧੂਵਾਲ, ਬੱਸ ਅੱਡਾ ਅਤੇ ਕੂਲੇਮਾਜਰਾ ਦਾ ਹੈ। ਚੌਥਾ ਰੂਟ ਆਊਟਰ ਰਿੰਗ ਰੋਡ ਨੂੰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਅੰਦਰੂਨੀ ਸ਼ਹਿਰ ਲਈ ਪਹਿਲਾ ਰੂਟ ਸਿਊਣਾ, ਮਹਿੰਦਰਾ ਕਾਲਜ ਅਤੇ ਸਨੌਰ ਤਕ ਦਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਦੂਸਰਾ ਰੂਟ ਝਿੱਲ, ਅਰਬਨ ਐਸਟੇਟ, ਮੋਦੀ ਕਾਲਜ ਤੋਂ ਫਿਰ ਝਿੱਲ ਦਾ ਬਣਾਇਆ ਗਿਆ ਹੈ। ਐਕਸੀਅਨ ਐੱਮ. ਐੱਮ. ਸਿਆਲ ਨੇ ਸਿਟੀ ਬੱਸ ਸਰਵਿਸ ਦੀ ਡਿਟੇਲ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ².) ਤਿਆਰ ਕੀਤੀ ਹੈ। ਮੇਅਰ ਬਜਾਜ ਨੇ ਦੱਸਿਆ ਕਿ ਇਹ ਬੱਸ ਸਰਵਿਸ ਪਟਿਆਲਾ ਲਈ ਕਾਫੀ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸਮੁੱਚੇ ਰੂਟ ਤਿਆਰ ਕਰ ਲਏ ਗਏ ਹਨ। ਨਗਰ ਨਿਗਮ ਨੇ ਇਸ ਸਬੰਧੀ ਬਕਾਇਦਾ ਟ੍ਰੈਫਿਕ ਮੇਬੈਲਟੀ ਪਲਾਨ ਤਿਆਰ ਕੀਤਾ ਹੋਇਆ ਹੈ। ਸ਼ਹਿਰ ਵਿਚ ਬੱਸ ਸਰਵਿਸ ਨਾ ਹੋਣ ਦੇ ਚਲਦਿਆਂ ਲੋਕਾਂ ਨੂੰ ਆਪਣੇ ਵਾਹਨਾਂ 'ਤੇ ਆਪਣੇ ਦਫ਼ਤਰਾਂ ਅਤੇ ਕੰਮ-ਕਾਜ 'ਤੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਬੱਸ ਘੱਟੋ-ਘੱਟ 15 ਕਾਰਾਂ ਦਾ ਕੰਮ ਕਰੇਗੀ, ਜਿਸਦੇ ਚਲਦਿਆਂ ਟ੍ਰੈਫਿਕ ਖੁਦ ਹੀ ਘੱਟ ਹੋ ਜਾਵੇਗਾ।
ਸ਼ਹਿਰ ਦੇ ਸਮੁੱਚੇ ਸੈਰ-ਸਪਾਟਾਂ ਥਾਵਾਂ ਨੂੰ ਜੋੜੇਗੀ ਸਿਟੀ ਬੱਸ : ਐਕਸੀਅਨ ਸਿਆਲ 
ਸਿਟੀ ਬੱਸ ਸਰਵਿਸ ਦੇ ਇੰਚਾਰਜ ਨਿਗਮ ਦੇ ਐਕਸੀਅਨ ਐੱਮ. ਐੱਮ. ਸਿਆਲ ਨੇ ਦੱਸਿਆ ਕਿ ਨਗਰ ਨਿਗਮ ਨੇ ਸਿਟੀ ਬੱਸ ਸਰਵਿਸ ਦੀ ਜੋ ਡਿਟੇਲ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਹੈ ਉਸਦੇ ਤਹਿਤ ਸ਼ਹਿਰ ਦੀਆਂ ਸਮੁੱਚੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਧਾਰਮਿਕ ਥਾਵਾਂ ਨੂੰ ਜੋੜਿਆ ਜਾਵੇਗਾ। ਐਕਸੀਅਨ ਸਿਆਲ ਨੇ ਕਿਹਾ ਕਿ ਪਟਿਆਲਾ ਇਕ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਹੈ, ਜਿਥੇ ਵੱਡੀ ਗਿਣਤੀ ਵਿਚ ਦੇਸੀ-ਵਿਦੇਸ਼ੀ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇਸ ਕਾਰਨ ਸਿਟੀ ਬੱਸ ਸਰਵਿਸ ਨੇ ਕਿਲਾ ਮੁਬਾਰਕ, ਸ਼ੀਸ਼ ਮਹਿਲ, ਬਾਰਾਂਦਰੀ ਗਾਰਡਨ, ਸ਼ਾਹੀ ਸਮਾਧਾਂ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸ਼੍ਰੀ ਕਾਲੀ ਮਾਤਾ ਮੰਦਰ, ਗੁਰਦੁਆਰਾ ਮੋਤੀ ਬਾਗ ਸਾਹਿਬ, ਡੀਅਰ ਪਾਰਕ ਸਮੇਤ ਹੋਰ ਥਾਵਾਂ ਨੂੰ ਜੋੜਿਆ ਗਿਆ ਹੈ।

No comments: