jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਫਿਰ ਕਾਹਦਾ ਦੌਰਾ :-: ਚੀਨ ਤੋਂ ਨਹੀਂ ਪੁੱਛਿਆ ਕਿ ਭਾਰਤ ਵਿੱਚ ਘੁਸਪੈਠ ਕਿਉਂ ਕੀਤੀ - ਸਲਮਾਨ ਖੁਰਸ਼ੀਦ

www.sabblok.blogspot.com

(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
ਭਾਰਤੀ ਸਿਆਸਤਦਾਨ  ਚੀਨ ਕੋਲੇ ਪਤਾ ਨਹੀਂ ਕਿਉਂ ਲਾਚਾਰ ਨਜ਼ਰ ਆਉਂਦਾ ਹਨ ਦੇਸ਼  ਦੀ ਸੁਰੱਖਿਆ ਨਾਲ ਜੁੜਿਆ ਕੋਈ ਮਾਮਲਾ  ਚੰਗੀ ਤਰ੍ਹਾਂ ਜੁੱਰਤ ਨਾਲ ਨਹੀਂ ਉਠਾ ਸਕਦੇ ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ  ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ 19 ਕਿਲੋਮੀਟਰ ਅੰਦਰ ਵੜ ਕੇ 21 ਦਿਨਾਂ ਤੱਕ ਬੈਠੀ ਰਹੀ  । ਚੀਨੀ ਫੌਜੀ  ਭਾਰਤੀ ਸਰਹੱਦ ਵਿੱਚੋਂ ਉਦੋਂ ਵਾਪਸ ਗਏ ਜਦੋਂ ਭਾਰਤ ਨੇ ਆਪਣੇ ਹੀ ਖੇਤਰ  ਦੇ ਚੁਮਾਰ ਪੋਸਟ ਸਥਿਤ ਬੰਕਰ ਨੂੰ ਨਸ਼ਟ ਕਰਨ ਦਾ ਸਹਿਮਤੀ ਭਰਿਆ ਫੈਸਲਾ ਸੁਣਾ ਦਿੱਤਾ । ਹਾਲਾਂਕਿ ਭਾਰਤ ਨੇ ਇਹ ਬੰਕਰ ਚੀਨੀ ਫੌਜ ਦੀ ਘੁਸਪੈਠ ਤੋਂ ਬਾਅਦ ਵਿੱਚ ਸਥਾਪਤ ਕੀਤੇ ਸਨ ।
 ਭਾਰਤ ਦੇ ਵਿਦੇਸ਼ ਮੰਤਰੀ  ਸਲਮਾਨ ਖੁਰਸ਼ੀਦ ਹੁਣ ਚੀਨ ਦੀ ਯਾਤਰਾ ਕਰ ਰਹੇ ਹਨ। ਉਹਨਾਂ ਨੇ ਚੀਨ ਦੇ ਵਿਦੇਸ਼ ਮੰਤਰੀ  ਵਾਂਗ ਈ ਨਾਲ 3 ਘੰਟੇ ਲੰਬੀ ਗੱਲਬਾਤ ਕੀਤੀ ਪਰ ਭਾਰਤੀ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਕੋਲ ਇਹ ਸਵਾਲ ਹੀ ਨਹੀਂ ਉਠਾਇਆ ਕਿ  ਚੀਨ ਨੇ ਭਾਰਤੀ ਸਰਹੱਦ ਵਿੱਚ ਦਖਲਅੰਦਾਜ਼ੀ ਕਿਉਂ ਕੀਤੀ ।
ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਫਿਲਹਾਲ ਵਾਲ ਦੀ ਖੱਲ ਲਾਹੁਣ ਦਾ ਕੋਈ  ਫਾਇਦਾ ਨਹੀਂ ਹੈ।
ਪੱਤਰਕਾਰਾਂ ਨੇ  ਜਦੋਂ ਖੁਰਸ਼ੀਦ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ  ਅਸੀਂ , ਇਸ ਮਾਮਲੇ ਵਿੱਚ ਅੱਗੇ ਨਹੀਂ ਵੱਧਣਾ ਚਾਹੁੰਦੇ  । ਅਸੀਂ ਇਸ ਵਿਸ਼ੇਲਸ਼ਣ ਲਈ  ਤਿਆਰ ਨਹੀਂ । ਸਾਨੂੰ ਪਤਾ ਹੈ ਕਿ ਅਜਿਹਾ  ਹੋਇਆ ਸੀ ਪਰ ਕਿਉਂ ਹੋਇਆ ਸੀ  ਇਹ  ਫਿਲਹਾਲ ਸਾਫ਼ ਨਹੀਂ ਹੈ।

ਵਿਦੇਸ਼ ਮੰਤਰੀ ਨੇ ਕਿਹਾ ਦੋਵਾਂ ਦੇਸ਼ਾਂ ਦੇ ਵਿੱਚ ਸੀਮਾ ਵਿਵਾਦ ਲੰਬੇ ਸਮੇਂ ਤੋਂ ਹੈ ਜੋ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਹੀ ਇੱਛਾ ਹੈ ਕਿ ਸੀਮਾ-ਵਿਵਾਦ ਦਾ ਹੱਲ  ਗੱਲਬਾਤ ਅਤੇ ਸੂਚਨਾਵਾਂ ਦੇ ਆਦਾਨ- ਪ੍ਰਦਾਨ ਨਾਲ ਹੋਵੇ ।
 ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਨੇ  ਕਿਹਾ ਚੀਨ ਸਰਕਾਰ ਨੇ ਆਰਥਿਕ ਕੋਰੀਡੋਰ ਬਣਾਉਣ ਦੀ ਵੀ  ਇੱਛਾ ਵੀ ਜ਼ਾਹਿਰ ਕੀਤੀ ਹੈ। ਚੀਨ ਚਾਹੁੰਦਾ ਹੈ ਕਿ ਭਾਰਤ ਦੇ ਅਸਮ ਰਾਜ ਤੋਂ ਚੀਨ ਦੇ ਕੁਨਸਿੰਗ ਰਾਜ ਤੱਕ ਸੜਕ ਬਣੇ ਜੋ ਮੀਆਂਮਾਰ ਹੋ ਕੇ ਗੁਜਰੇ ।
 ਸਲਮਾਨ ਖੁਰਸ਼ੀਦ ਦੀ ਚੀਨ ਯਾਤਰਾ ਦਾ ਮਕਸਦ 19 ਮਈ ਨੂੰ ਚੀਨੀ ਪ੍ਰਧਾਨ ਮੰਤਰੀ ਦੀ ਯਾਤਰਾ ਦੀ ਤਿਆਰੀ ਹੈ।  ਹਾਲਾਂਕਿ   ਭਾਰਤ ਵਿੱਚ ਘੁਸਪੈਠ ਕਾਰਨ ਇਕ ਵਾਰ ਬੇਵਿਸ਼ਵਾਸ਼ੀ ਵਾਲਾ ਮਾਹੌਲ ਬਣ ਗਿਆ ਸੀ ।

No comments: