www.sabblok.blogspot.com
ਜਲਾਲਾਬਾਦ, 13 ਮਈ (ਬੀ. ਐੱਸ. ਰਾਣੂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮਿ੍ਤਸਰ ਦੀ ਧਰਮ ਪ੍ਰਚਾਰ ਕਮੇਟੀ ਵਲੋਂ 'ਸਿੰਘ ਸਾਜੋ ਅਤੇ ਸਿੰਘ ਵਿਰਸਾ ਸੰਭਾਲ' ਲਹਿਰ
ਤਹਿਤ ਖ਼ਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ
ਸਮਰਪਿਤ ਪਿੰਡ ਟਿੰਡਾਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ 3 ਰੋਜ਼ਾ ਮਹਾਨ ਗੁਰਮਤਿ
ਤੇ ਅੰਮਿ੍ਤ ਸੰਚਾਰ ਸਮਾਗਮ ਸਮਾਪਤ ਹੋ ਗਿਆ ਹੈ | ਸਮਾਗਮ ਦੀ ਸਮਾਪਤੀ ਉਪਰੰਤ ਤਖ਼ਤ ਸ੍ਰੀ
ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਏ ਪੰਜ ਪਿਆਰੇ ਸਾਹਿਬਾਨ ਨੇ ਅੰਮਿ੍ਤ ਅਭਿਲਾਖੀਆਂ ਨੂੰ
ਖੰਡੇ ਬਾਟੇ ਦੀ ਪਾਹੁਲ ਦੀ ਬਖ਼ਸ਼ੀਸ਼ ਕੀਤੀ | ਜਿਸ 'ਚ 40 ਪ੍ਰਾਣੀ ਅੰਮਿ੍ਤ ਛੱਕ ਕੇ
ਗੁਰੂ ਵਾਲੇ ਬਣੇ | ਇਸ ਮੌਕੇ ਬਾਬਾ ਅਮਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ
ਟਿੰਡਾਵਾਲਾ ਵਲੋਂ ਹਾਜ਼ਰ ਸੰਗਤਾਂ ਨੂੰ ਅੰਮਿ੍ਤ ਛਕਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਧਰਮ
ਪ੍ਰਚਾਰ ਕਮੇਟੀ ਦਾ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਤੇ ਇਲਾਕੇ ਦੇ ਗੰ੍ਰਥੀ ਸਿੰਘਾਂ
ਦਾ ਸਨਮਾਨ ਕੀਤਾ ਗਿਆ 



No comments:
Post a Comment