jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 May 2013

ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੁੰਦੇ ਨੁਕਸਾਨ ਦਾ ਮੁਆਵਜ਼ਾ ਦੁੱਗਣਾ ਕੀਤਾ ਜਾਵੇ-ਮਜੀਠੀਆ

www.sabblok.blogspot.com
Photo: ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੁੰਦੇ ਨੁਕਸਾਨ ਦਾ ਮੁਆਵਜ਼ਾ ਦੁੱਗਣਾ ਕੀਤਾ ਜਾਵੇ-ਮਜੀਠੀਆ 

ਨਵੀਂ ਦਿੱਲੀ, 13 ਮਈ (ਜਗਤਾਰ ਸਿੰਘ)- ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕੁਦਰਤੀ ਆਫਤ ਦੌਰਾਨ ਫਸਲਾਂ ਦੇ 50 ਫੀਸਦੀ ਤੋਂ ਵੱਧ ਨੁਕਸਾਨ ਦੀ ਸੂਰਤ ਵਿਚ ਰਾਜ ਆਫਤ ਰਾਹਤ ਫੰਡ ਵਿਚੋਂ ਮਿਲਦੇ 6000 ਰੁਪਏ ਪ੍ਰਤੀ ਏਕੜ ਦੇ ਮੌਜੂਦਾ ਮੁਆਵਜ਼ੇ ਵਿਚ ਵੱਡਾ ਵਾਧਾ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਇਹ ਮੁਆਵਜ਼ਾ 12500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਦੇ ਰਹੀ ਹੈ | ਅੱਜ ਇੱਥੇ ਵਿਗਿਆਨ ਭਵਨ ਵਿਖੇ ਦੋ ਦਿਨਾ 'ਨੈਸ਼ਨਲ ਪਲੇਟਫਾਰਮ ਫਾਰ ਡਿਜ਼ਾਸਟਰ ਰਿਸਕ ਰਿਡਕਸ਼ਨ' ਸਬੰਧੀ ਕਾਨਫਰੰਸ, ਜਿਸਦੇ ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤੀ, ਦੌਰਾਨ ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਸ. ਮਜੀਠੀਆ ਨੇ ਕਿਹਾ ਕਿ ਸਾਡੇ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਕੌਮੀ ਤੇ ਰਾਜ ਪੱਧਰ 'ਤੇ ਅਸਰਦਾਇਕ ਕੁਦਰਤੀ ਆਫਤ ਪ੍ਰਬੰਧਨ ਯੋਜਨਾਵਾਂ ਬਣਾਈਆਂ ਜਾਣ | ਉਨ੍ਹਾਂ ਗਿਲ੍ਹਾ ਕੀਤਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਸਿਧਾਂਤਕ ਤੌਰ 'ਤੇ ਪੰਜਾਬ ਨੂੰ ਮੁਆਵਜ਼ਾ ਦੇਣ ਦੀ ਗੱਲ ਮੰਨ ਕੇ ਬਾਅਦ ਵਿਚ ਰਾਜ ਦੀ 5112 ਕਰੋੜ ਰੁਪੈ ਦੇ ਮੰਗ ਦੇ ਇਵਜ਼ ਵਿਚ ਇਕ ਧੇਲਾ ਦੇਣਾ ਵੀ ਵਾਜਬ ਨਹੀਂ ਸਮਝਿਆ | ਉਨ੍ਹਾਂ ਲੁਧਿਆਣਾ ਵਿਖੇ ਸਥਾਈ ਕੌਮੀ ਕੁਦਰਤੀ ਆਫਤ ਪ੍ਰਬੰਧਨ ਕੇਂਦਰ ਸਥਾਪਿਤ ਕਰਨ ਦੀ ਮੰਗ ਦੁਹਰਾਉਾਦਿਆਂ 50 ਏਕੜ ਜ਼ਮੀਨ ਮੁਫਤ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ | ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੱਧਰ 'ਤੇ 'ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ' ਸਥਾਪਿਤ ਕੀਤੀ ਗਈ ਹੈ | ਉਨ੍ਹਾਂ ਹੰਗਾਮੀ ਹੜ੍ਹ ਰੋਕੂ ਕਾਰਜਾਂ ਲਈ ਵੀ ਇਸ ਫੰਡ ਵਿਚੋਂ 10 ਫੀਸਦੀ ਤੱਕ ਦੀ ਵਰਤੋਂ ਦੀ ਵਿਵਸਥਾ ਦੀ ਮੰਗ ਕੀਤੀ |

No comments: