jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਗੁਰਦੁਆਰਾ ਸਾਹਿਬ ਡੈਨ ਹਾਗ ਸਕੀਪਰ ਸਟਰਾਟ 54 ਦੇ ਪ੍ਰੰਬਧਕਾਂ ਵਲੋਂ ਆਪਣਾ ਪੱਖ ਪੇਸ਼

www.sabblok.blogspot.com

ਡੈਨ ਹਾਗ 11 ਮਈ (ਹਰਜੋਤ ਸੰਧੂ) : ਗੁਰਦੁਆਰਾ ਸਾਹਿਬ ਡੈਨ ਹਾਗ ਸਕੀਪਰ ਸਟਰਾਟ 54 ਦੇ ਪ੍ਰੰਬਧਕਾਂ ਗੁਰਮੀਤ ਸਿੰਘ, ਜੀ ਟੀ ਸਿੰਘ, ਹਬਭਜਨ ਸਿੰਘ ਬਲ, ਰਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਬੈਂਸ ਨੇ ਬੀਤੇ ਦਿਨੀ ਗੁਰੂ ਘਰ ਅੰਦਰ ਹਿਸਾਬ ਕਿਤਾਬ ਦੇ ਮੁੱਦੇ ਸੰਬੰਧੀ ਕੁੱਝ ਵੀਰਾਂ ਵਲੋਂ ਦਿੱਤੀ ਖ਼ਬਰ ਸੰਬੰਧੀ ਸੰਗਤਾਂ ਦੀ ਹਾਜ਼ਰੀ 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਗੁਰੂ ਘਰ ਅੰਦਰ ਕੋਈ ਲੜਾਈ ਨਹੀਂ ਹੋਈ ਸਗੋਂ ਕੁੱਝ ਵੀਰਾਂ ਵਲੋਂ ਹੁੱਲੜਬਾਜ਼ੀ ਦੀ ਕੋਸ਼ਿਸ਼ ਕਰਨ ਕਰਕੇ ਪੁਲਿਸ ਨੂੰ ਬੁਲਾਉਣਾ ਪਿਆ ਸੀ ਪਰ ਉਨ•ਾਂ ਪੁਲਿਸ ਦੇ ਵੀ ਆਖੇ ਨਾ ਲਗਣ ਤੇ ਉਨ•ਾਂ ਨੂੰ ਬਾਹਰ ਕਰਨਾ ਪਿਆ ਅਤੇ ਗੁਰਦੁਆਰਾ ਸਾਹਿਬ ਨੂੰ ਕਿਸੇ ਨੇ ਤਾਲਾ ਨਹੀਂ ਲਗਾਇਆ। ਅਦਾਲਤੀ ਕੇਸ ਬਾਰੇ ਉਨ•ਾਂ ਕਿਹਾ ਕਿ 2008, 2009, 10 ਅਤੇ 11 ਦੇ ਹਿਸਾਬ ਦੀ ਗੱਲ ਹੋਈ ਸੀ ਜੋ ਸੰਗਤਾਂ ਦੀ ਮੌਜੂਗੀ 'ਚ ਦੇ ਦਿੱਤਾ ਗਿਆ ਸੀ ਅਤੇ ਹਿਸਾਬ ਦੀ ਕਾਪੀ ਮਾਨਯੋਗ ਅਦਾਲਤ ਨੂੰ ਵੀ ਭੇਜ ਦਿੱਤੀ ਸੀ। ਇਸ ਕਰਕੇ ਸਾਡੇ ਤੇ ਲਾਏ ਸਾਰੇ ਦੋਸ਼ ਨਿਰਮੂਲ ਹਨ। ਗੁਰਦੁਆਰਾ ਸਾਹਿਬ 'ਚ ਬੱਚੇ ਪਾਠ ਅਤੇ ਕੀਰਤਨ ਕਰਦੇ ਹਨ ਤੇ ਸਾਰੀ ਸੰਗਤ ਰਲ ਮਿਲ ਕੇ ਸੇਵਾ ਕਰ ਰਹੀ ਹੈ।

No comments: