www.sabblok.blogspot.com
ਨਵੀਂ ਦਿੱਲੀ, 11 ਮਈ
ਕਾਨੂੰਨ ਮੰਤਰੀ ਦੇ ਅਹੁਦੇ ਤੋਂ ਬੀਤੇ ਦਿਨ ਅਸਤੀਫਾ ਦੇਣ ਲਈ ਮਜਬੂਰ ਹੋਏ ਸ੍ਰੀ ਅਸ਼ਵਨੀ ਕੁਮਾਰ ਨੇ ਅੱਜ ਫੇਰ ਦਾਅਵਾ ਕੀਤਾ ਕਿ ਉਨ੍ਹਾਂ ਕੋਈ ‘ਗ਼ਲਤ ਕੰਮ’ ਨਹੀਂ ਸੀ ਕੀਤਾ ਅਤੇ ਮਹਿਜ਼ ਇਕ ‘ਬੇਲੋੜੇ’ ਵਿਵਾਦ ਨੂੰ ਖ਼ਤਮ ਕਰਨ ਲਈ ਅਹੁਦਾ ਤਿਆਗਿਆ। ਉਨ੍ਹਾਂ ਕਿਹਾ ਕਿ ਕੋਲਾ ਘਪਲੇ ਸਬੰਧੀ ਸੀਬੀਆਈ ਦੀ ਜਾਂਚ ਰਿਪੋਰਟ ਦੇਖਣ ਤੇ ਬਦਲਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਪੱਤਰਕਾਰਾਂ ਨੂੰ ਅੱਜ ਦਿੱਤੇ ਸੰਖੇਪ ਬਿਆਨ ਵਿਚ ਉਨ੍ਹਾਂ ਕਿਹਾ ਕਿ ਅਸਤੀਫਾ ਦੇਣ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੇ ਕੋਈ ‘ਗ਼ਲਤ ਕੰਮ’ ਕੀਤਾ ਹੈ।
-ਪੀ.ਟੀ.ਆਈ.

No comments:
Post a Comment