jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਲੇਹ-ਲਦਾਖ ਦੇ ਮਸਲੇ ਦੀ ਗੱਲਬਾਤ ਵਿਚ "ਸਿੱਖ ਕੌਮ" ਨੂੰ "ਮੁੱਖ ਧਿਰ" ਵਜੋ ਸ਼ਾਮਿਲ ਕੀਤਾ ਜਾਵੇ : ਅੰਮ੍ਰਿਤਸਰ ਦਲ

www.sabblok.blogspot.com

ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਬਤੌਰ "ਬੱਫ਼ਰ ਸਟੇਟ" ਕਾਇਮ ਕਰਨ ਵਿਚ ਭੂਮਿਕਾ ਨਿਭਾਈ ਜਾਵੇ : ਅੰਮ੍ਰਿਤਸਰ ਦਲ
altਫਤਹਿਗੜ੍ਹ ਸਾਹਿਬ, 20 ਮਈ - "ਕਿਉਕਿ ਲੇਹ-ਲਦਾਖ ਦਾ ਕੌਮਾਂਤਰੀ ਝਗੜੇ ਵਾਲਾ ਇਲਾਕਾ 1843 ਵਿਚ ਲਾਹੌਰ ਦਰਬਾਰ ਦੀਆਂ ਖ਼ਾਲਸਾ ਫ਼ੌਜਾਂ ਨੇ ਤਿੱਬਤ ਤੋਂ ਫ਼ਤਹਿ ਕਰਕੇ ਖ਼ਾਲਸਾ ਰਾਜ ਦੀਆਂ ਹੱਦਾਂ ਵਿਚ ਸ਼ਾਮਿਲ ਕੀਤਾ ਸੀ। ਇਸ ਲਈ ਇਤਿਹਾਸਿਕ ਅਤੇ ਕੌਮਾਂਤਰੀ ਕਾਨੂੰਨਾਂ ਦੀ ਪ੍ਰੀਪੇਖ ਵਿਚ ਲੇਹ-ਲਦਾਖ ਦੇ ਇਲਾਕੇ ਉੱਤੇ ਸਹੀਂ ਹੱਕ ਸਿੱਖ ਕੌਮ ਦਾ ਬਣਦਾ ਹੈ । ਇਸ ਲਈ ਅਸੀ ਜਿੱਥੇ ਚੀਨ ਦੇ ਵਜ਼ੀਰ-ਏ-ਆਜ਼ਮ ਲੀ ਕੀਕੇਏਂਗ ਦੇ ਹਿੰਦ ਆਉਣ ਦੇ ਦੌਰੇ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਸਿੱਖ ਕੌਮ ਚੀਨ ਮੁਲਕ ਅਤੇ ਉਥੋ ਦੇ ਨਿਵਾਸੀਆਂ ਨਾਲ ਭਰਾ-ਭਰਾ ਵਾਲਾ ਸਦਭਾਵਨਾ ਭਰਿਆ ਸੰਬੰਧ ਕਾਇਮ ਰੱਖੇਗੀ, ਉੱਥੇ ਡਾæ ਮਨਮੋਹਨ ਸਿੰਘ ਅਤੇ ਸ੍ਰੀ ਲੀ ਕੀਕੇਏਂਗ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੇ ਹਾਂ ਕਿ ਕੋਈ ਵੀ ਲੇਹ-ਲਦਾਖ ਸੰਬੰਧੀ ਗੱਲਬਾਤ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰਕੇ ਨਾ ਕੀਤੀ ਜਾਵੇ ਅਤੇ ਹੋਣ ਵਾਲੀ ਗੱਲਬਾਤ ਵਿਚ ਸਿੱਖ ਕੌਮ ਨੂੰ ਇਮਾਨਦਾਰੀ ਨਾਲ ਸ਼ਾਮਿਲ ਕੀਤਾ ਜਾਵੇ ਤਾਂ ਜੋ ਲੇਹ-ਲਦਾਖ ਦੇ ਇਲਾਕੇ ਦਾ ਅਮਨ ਮਈ ਤਰੀਕੇ ਦਲੀਲ ਸਾਹਿਤ ਸਭ ਨੂੰ ਪ੍ਰਵਾਨਿਤ ਹੱਲ ਕੱਢਿਆ ਜਾ ਸਕੇ ਅਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਆਦਿ ਨੂੰ ਸੰਪੂਰਨ ਤੌਰ 'ਤੇ ਅਜ਼ਾਦ ਕਰਕੇ ਸਿੱਖ ਸਟੇਟ ਕਾਇਮ ਕਰਨ ਵਿਚ ਸੰਜ਼ੀਦਗੀ ਭਰੀ ਭੂਮਿਕਾ ਨਿਭਾਈ ਜਾਵੇ ਕਿਉਕਿ ਤਿੰਨ ਪ੍ਰਮਾਣੂ ਮੁਲਕਾਂ ਹਿੰਦੂ ਹਿੰਦੂਸਤਾਨ, ਕਾਉਮਨਿਸਟ ਚੀਨ, ਇਸਲਾਮਿਕ ਪਾਕਿਸਤਾਨ ਦੀ ਪੁਰਾਤਨ ਲੰਮੀ ਦੁਸ਼ਮਣੀ ਨੂੰ ਖ਼ਤਮ ਕਰਨ ਹਿੱਤ ਤਿੰਨਾਂ ਦੇ ਵਿਚਕਾਰ ਬੱਫਰ ਸਟੇਟ ਦਾ ਕਾਇਮ ਹੋਣਾ ਹੋਰ ਵੀ ਜਰੂਰੀ ਹੈ ।"ਇਹ ਅਪੀਲ ਅੱਜ ਇਥੇ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀ ਡਾ ਮਨਮੋਹਨ ਸਿੰਘ ਵਜ਼ੀਰ-ਏ-ਆਜ਼ਮ ਹਿੰਦ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਦੁਭਾਲੀ ਅਤੇ ਯੂਥ ਆਗੂ ਰਣਦੇਵ ਸਿੰਘ ਦੇਬੀ ਦੀ ਅਗਵਾਈ ਹੇਠ ਨੌਜ਼ਵਾਨਾਂ ਦੇ ਇਕ ਪ੍ਰਭਾਵਸ਼ਾਲੀ ਇਕੱਠ ਨੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੋ ਪੈਦਲ ਮਾਰਚ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਸਕੱਤਰੇਤ ਵਿਖੇ ਪਹੁੰਚਕੇ ਡੀ ਸੀ ਨੂੰ ਦਿੱਤੇ ਗਏ ਯਾਦ-ਪੱਤਰ ਵਿਚ ਦਿੱਤੀ। ਇਸ ਮਾਰਚ ਵਿਚ ਜਿਹੜੀ ਦਿਲ ਖਿੱਚਵੀ ਗੱਲ ਸੀ, ਕਿ ਨੌਜ਼ਵਾਨਾਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ "ਸਿੱਖ ਚੀਨੀ ਭਰਾ-ਭਰਾ, ਲੇਹ-ਲਦਾਖ ਦੀ ਗੱਲਬਾਤ ਵਿਚ ਸਿੱਖ ਕੌਮ ਨੂੰ ਸ਼ਾਮਿਲ ਕਰੋ, ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਬਤੌਰ ਬੱਫ਼ਰ ਸਟੇਟ ਦੀ ਮਾਨਤਾ ਦਿੱਤੀ ਜਾਵੇ, ਸਿੱਖ ਕੌਮ ਸਥਾਈ ਤੌਰ 'ਤੇ ਅਮਨ-ਚੈਨ ਚਾਹੁੰਦੀ ਹੈ ਜੰਗ ਨਹੀਂ, ੱe ੱਅਨਟ ਨੋ ੱਅਰ, ੱe ੱਅਨਟ ਪeਅਚe" ਅਜਿਹੇ ਸਲੋਗਨ ਲਿਖਤ ਫੱਟੀਆਂ ਨੇ ਮਾਰਚ ਦੇ ਸੰਦੇਸ਼ ਨੂੰ ਸਹੀਂ ਮਾਇਨਿਆਂ ਵਿਚ ਪ੍ਰਚਾਰ ਲਈ ਸਹਿਯੋਗ ਕੀਤਾ । ਜਿਉ ਹੀ ਇਹ ਮਾਰਚ ਜ਼ਿਲ੍ਹਾ ਕੰਪਲੈਕਸ ਵਿਚ ਦਾਖਲ ਹੋਇਆ ਤਾਂ ਪਾਰਟੀ ਵਰਕਰਾਂ ਨੇ ਉਪਰੋਕਤ ਨਾਅਰਿਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿੰਦਾਬਾਦ ਆਦਿ ਨਾਲ ਮਾਹੌਲ ਅਤਿ ਸੰਜ਼ੀਦਾਂ ਕਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪ੍ਰੰਤੂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਨੌਜ਼ਵਾਨਾਂ ਨੇ ਪੂਰੇ ਅਨੁਸਾਸਨ ਵਿਚ ਰਹਿੰਦੇ ਹੋਏ ਆਪਣੇ ਮਾਰਚ ਨੂੰ ਸੰਪੂਰਨ ਕੀਤਾ। ਜੋਤੀ ਸਰੂਪ ਵਿਖੇ ਨੌਜ਼ਵਾਨਾਂ ਅਤੇ ਪਾਰਟੀ ਵਰਕਰਾਂ ਨੂੰ ਸੁਬੋਧਨ ਕਰਦੇ ਹੋਏ ਪ੍ਰੌ ਮਹਿੰਦਰਪਾਲ ਸਿੰਘ ਜਰਨਲ ਸਕੱਤਰ ਅਤੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਇਸ ਮਾਰਚ ਦੇ ਕੌਮਾਂਤਰੀ ਵਿਸ਼ੇ ਵਾਲੇ ਮਕਸਦ ਉੱਤੇ ਚਾਨਣਾਂ ਪਾਉਦੇ ਹੋਏ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਸੋਚ ਬਹੁਤ ਹੀ ਦੂਰਅੰਦੇਸੀ ਵਾਲੀ ਅਤੇ ਕੌਮੀ ਮੁਫਾਦਾਂ ਨੂੰ ਸਹੀਂ ਢੰਗ ਨਾਲ ਪੂਰਨ ਕਰਨ ਵਾਲੀ ਹੈ। ਜੋ ਉਹ ਕਹਿੰਦੇ ਹਨ ਅਤੇ ਪਾਰਟੀ ਪੱਧਰ ਤੇ ਅਮਲ ਕਰਦੇ ਹਨ, ਕਈ ਵਾਰੀ ਬਹੁਤੇ ਲੋਕਾਂ ਨੂੰ ਉਸ ਗੱਲ ਦੀ ਸਹੀ ਸੋਚ ਨੂੰ ਸਮਝਣ ਵਿਚ ਦੇਰੀ ਲੱਗ ਜਾਂਦੀ ਹੈ। ਪ੍ਰੰਤੂ ਜੋ ਵੀ ਪਾਰਟੀ ਤੇ ਪ੍ਰਧਾਨ ਕਰਦੇ ਹਨ ਉਸਦੇ ਹਮੇਸ਼ਾਂ ਕੌਮ ਪੱਖੀ ਨਤੀਜੇ ਨਿਕਲਣੇ ਹੁੰਦੇ ਹਨ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਾਖ ਵਿਚ ਵਾਧਾ ਕਰਨ ਵਾਲੇ ਹੁੰਦੇ ਹਨ। ਅੱਜ ਭਾਵੇ ਲੇਹ-ਲਦਾਖ ਦੀ ਗੱਲ ਸੰਬੰਧੀ ਗੱਲ ਕੁਝ ਲੋਕਾਂ ਨੂੰ ਹਜ਼ਮ ਨਾ ਹੋਵੇ ਪ੍ਰੰਤੂ ਅਸਲੀਅਤ ਇਹੀ ਹੈ ਕਿ ਇਹ ਇਲਾਕਾ ਸਿੱਖ ਕੌਮ ਦੀ ਮਲਕੀਅਤ ਹੈ। ਜਿਸ ਨੂੰ ਸਿੱਖ ਕੌਮ ਬੱਫਰ ਸਟੇਟ ਬਣਨ 'ਤੇ ਹਰ ਕੀਮਤ ਤੇ ਆਪਣੀਆਂ ਹੱਦਾਂ ਵਿਚ ਰੱਖੇਗੀ। ਅੱਜ ਦੇ ਮਾਰਚ ਦੀ ਅਗਵਾਈ ਕੁਲਦੀਪ ਸਿੰਘ ਦੁਭਾਲੀ ਪ੍ਰਧਾਨ ਯੂਥ ਫਤਹਿਗੜ੍ਹ ਸਾਹਿਬ ਅਤੇ ਯੂਥ ਆਗੂ ਰਣਦੇਵ ਸਿੰਘ ਦੇਬੀ ਨੇ ਕੀਤੀ ਜਿਸ ਵਿਚ ਹੋਰਨਾਂ ਤੋ ਇਲਾਵਾ ਸਿੰਗਾਰਾਂ ਸਿੰਘ ਬਡਲਾ ਪ੍ਰਧਾਨ ਫਤਹਿਗੜ੍ਹ ਸਾਹਿਬ, ਸਵਰਨ ਸਿੰਘ ਫਾਟਕ ਮਾਜਰੀ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਅਜੈਬ ਸਿੰਘ ਜਖਵਾਲੀ, ਕ੍ਰਿਸ਼ਨ ਸਿੰਘ ਸਲਾਣਾ, ਗੁਰਮੁੱਖ ਸਿੰਘ ਸਮਸਪੁਰ, ਗੁਰਪ੍ਰੀਤ ਸਿੰਘ ਪੀਰਜੈਨ, ਬਲਜਿੰਦਰ ਸਿੰਘ ਤਲਾਣੀਆਂ, ਲੱਖਾ ਮਹੇਸ਼ਪੁਰੀਆ, ਜੋਰਾ ਸਿੰਘ ਮੁਕਾਰੋਪੁਰ, ਲਖਵੀਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਦੁੱਲਵਾ, ਪ੍ਰੀਤ ਟਿਵਾਣਾ ਚਰਨਾਥਲ, ਕਰਨਵੀਰ ਵਿਰਕ, ਗੁਰਮੁੱਖ ਸਿੰਘ ਸਾਨੀਪੁਰ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਾਤਾ ਗੁਜਰੀ ਕਾਲਜ, ਰਣਜੀਤ ਸਿੰਘ ਨੋਨੀ, ਸੁਖਵਿੰਦਰ ਸਿੰਘ ਕਾਲਾ, ਜੋਮਨਦੀਪ ਸਿੰਘ ਬਰਕਤਪੁਰ ਆਦਿ ਵੱਡੀ ਗਿਣਤੀ ਵਿਚ ਹਾਜ਼ਿਰ ਸਨ
 

No comments: