www.sabblok.blogspot.com
ਆਮ ਇਨਸਾਨ ਦੇ ਦਰਦ ਨਾਲ ਜੁੜੀ ਲੁਧਿਆਣਾ ਦੀ ਸ਼ਾਇਰਾ
ਕਹਿਣ, ਸੁਣਨ ਅਤੇ
ਦੇਖਣ ਵਾਲਿਆਂ ਨੂੰ ਭਾਵੇਂ ਪੰਜਾਬ ਅਤੇ ਹਿੰਦੀ ਵਿੱਚ ਕਿੰਨੀਆਂ ਹੀ ਦੂਰੀਆਂ ਕਿਓਂ ਨ ਨਜਰ
ਆਉਂਦੀਆਂ ਹੋਣ ਪਰ ਹਕੀਕਤ ਇਹੀ ਹੈ ਕਿ ਹਿੰਦੀ ਦੇ ਸਾਹਿਤ ਨੂੰ ਅਮੀਰ ਕਰਨ ਵਿੱਚ ਪੰਜਾਬ
ਦਾ ਯੋਗਦਾਨ ਕਾਫੀ ਪੁਰਾਣਾ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਅਮੀਰ ਵਿਰਾਸਤ ਨੂੰ ਅੱਜ ਦੀ
ਪੀੜ੍ਹੀ ਵੀ ਬਹੁਤ ਸੰਭਾਲ ਕੇ ਚੱਲ ਰਹੀ ਹੈ। ਨਵੀਂ ਪੀੜ੍ਹੀ ਨਾਲ ਸਬੰਧਿਤ ਇਹਨਾਂ
ਕਲਮਕਾਰਾਂ ਚੋਂ ਹੀ ਇੱਕ ਯੁਵਾ ਨਾਮ ਹੈ ਜਿਓਤੀ ਡੰਗ ਦਾ। ਸਿੱਖ ਪਰਿਵਾਰ ਨਾਲ ਸਬੰਧਿਤ ਇਸ
ਪੰਜਾਬਣ ਕੁੜੀ ਨੂੰ ਹਿੰਦੀ ਨਾਲ ਇਸ਼ਕ ਦੀ ਹੱਦ ਤੱਕ ਲਗਾਓ ਹੈ। ਕਿਤੇ ਵੀ ਕੋਈ
ਪ੍ਰੋਗ੍ਰਾਮ ਹੋਵੇ ਉਥੇ ਜਿਓਤੀ ਡੰਗ ਦੀ ਮੌਜੂਦਗੀ ਅਕਸਰ ਜਰੂਰੀ ਸਮਝੀ ਜਾਂਦੀ ਹੈ। ਸਾਰੇ
ਰੁਝੇਵੇਂ ਛੱਡ ਕੇ ਸਾਹਿਤਿਕ ਰੁਝਾਨਾਂ ਅਟਰ ਰੁਝੇਵਿਆਂ ਨੂੰ ਪਹਿਲ ਦੇਣਾ ਅਸਾਂ ਨਹੀਂ
ਹੁੰਦਾ ਪਰ ਜਿਓਤੀ ਹਰ ਵਾਰ ਅਜਿਹਾ ਕਰਦੀ ਹੈ। ਸਾਹਿਤਿਕ ਇਕੱਤਰਤਾ ਭਾਵੇਂ ਲੁਧਿਆਣਾ ਵਿੱਚ
ਹੋਵੇ, ਭਾਵੇਂ ਜਲੰਧਰ ਵਿੱਚ ਅਤੇ ਭਾਵੇਂ ਕਿਸੇ ਹੋਰ ਥਾਂ---ਜਿਓਤੀ ਦੀ ਕੋਸ਼ਿਸ਼ ਹੁੰਦੀ
ਹੈ ਉਹ ਉਥੇ ਜਰੂਰ ਪੁੱਜੇ। ਜਿਓਤੀ ਦੇ ਇਸ ਸਾਹਿਤ ਪ੍ਰੇਮ ਤੋਂ ਕਿਸੇ ਤਰ੍ਹਾਂ ਦਾ
ਕੋਈ ਭੁਲੇਖਾ ਨ ਲੱਗੇ ਇਸ ਲਈ ਇਹ ਦੱਸਣਾ ਵੀ ਬਹੁਤ ਜਰੂਰੀ ਹੈ ਕੀ ਜਿਓਤੀ ਪਰਿਵਾਰ ਦਾ ਵੀ
ਪੂਰਾ ਖਿਆਲ ਰੱਖਦੀ ਹੈ। ਪਤੀ ਨੂੰ ਟਾਈਮ ਸਿਰ ਕੰਮ ਤੇ ਭੇਜਣਾ, ਸਕੂਲ ਤੋਂ ਬੱਚਿਆਂ ਦੇ
ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹਨਾਂ ਲਈ ਖਾਣਾ ਬਣਾ ਕੇ ਰੱਖਣਾ ਉਸ ਦੀ ਜੀਵਨ-ਸਾਧਨਾ
ਵਿੱਚ ਪਹਿਲ ਦੇ ਅਧਾਰ ਤੇ ਸ਼ਾਮਿਲ ਹੈ।
ਇਸਦੇ ਨਾਲ ਨਾਲ ਉਹ ਆਮ ਲੋਕਾਂ ਦਾ ਵੀ ਖਿਆਲ ਰੱਖਦੀ ਹੈ। ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਆਮ ਇਨਸਾਨ ਦੀ ਗੱਲ ਕਰਦਿਆਂ ਉਹ ਆਖਦੀ ਹੈ-
ਰੋਟੀ ਜੁਟਾਨੇ ਕੇ ਲਿਏ ਰੋਜ਼ ਜੋ ਘਿਸਤਾ ਹੈ ਏੜੀਆਂ
ਉਸ ਸ਼ਖਸ ਸੇ ਆਪ ਬਸ ਆਟੇ ਕਾ ਭਾਵ ਪੂਛੀਏ!
ਕੰਮਕਾਰ ਦੇ ਬੋਝ ਹੇਠਾਂ ਦੱਬੇ ਵਿਅਕਤੀ ਦਾ ਜਿੰਦਗੀ ਨਾਲ ਸੰਪਰਕ ਕਿਸ ਤਰ੍ਹਾਂ ਘਟ ਜਾਂਦਾ ਹੈ ਇਸਦਾ ਸੂਖਮ ਜਿਹਾ ਜ਼ਿਕਰ ਕਰਦਿਆਂ ਉਹ ਕਹਿੰਦੀ ਹੈ---
ਸੁਬਹ ਹੀ ਬੇਧੁਲੇ ਮੂੰਹ ਚਲਤੇ ਹੈ ਕਾਮ ਕੋ;
ਬੋਝ ਕਿਤਨਾ ਹੈ ਲਾਸ਼ ਕਾ ਕਿਆ ਆਪ ਪੂਛੀਏ !
ਇਬਾਦਤ, ਖੁਦਾ ਅਤੇ ਜਿੰਦਗੀ ਦੀ ਇੱਕਲ ਨਾਲ ਜੁੜੇ ਜਜਬਾਤਾਂ ਦੀ ਗੱਲ ਕਰਦਿਆਂ ਉਹ ਆਖਦੀ ਹੈ--
ਖੁਦਾ ਕੋ ਕਿਆ ਸਲਾਮ ਖੁਦਾ ਆਈਨੇ ਕੇ ਸਾਮਨੇ;
ਜਿੰਦਗੀ ਕੀ ਇਬਾਦਤ ਕਾ ਨ ਅੰਜਾਮ ਪੂਛੀਏ !
ਕਿਸੇ ਵੇਲੇ ਕਿਸੇ ਸ਼ਾਇਰ ਨੇ ਕਿਹਾ ਸੀ---
ਜਿੰਦਗੀ ਹੈ ਯਾ ਕੋਈ ਤੁਫਾਨ ਹੈ;
ਹਮ ਤੋ ਇਸ ਜੀਨੇ ਕੇ ਹਥੋਂ ਮਰ ਚਲੇ !
ਜਿਓਤੀ ਵੀ ਜਿੰਦਗੀ 'ਚ ਛਾਏ ਅਜਿਹੇ ਹਾਲਾਤ ਬਾਰੇ ਗੱਲ ਕਰਦਿਆਂ ਕਹਿੰਦੀ ਹੈ--
ਖੁਦ ਮੌਤ ਡਰ ਰਹੀ ਹੋ ਆਨੇ ਸੇ ਜਿਸ ਸ਼ਖਸ ਸੇ;
ਖੁਸ਼ੀਓਂ ਕੀ ਆਮਦ ਕਾ ਨ ਕੋਈ ਖਿਆਲ ਪੂਛੀਏ !
ਆਜ ਦਾ ਇਨਸਾਨ ਬਾਸ ਕਹਿਣ ਨੂੰ ਹੀ ਜਿਊਂਦਾ ਰਹੀ ਗਿਆ ਹੈ। ਉਸ ਦੀਆਂ ਮੁਸੀਬਤਾਂ, ਉਸਦੇ ਦੁੱਖ ਉਸ ਨੂੰ ਇੱਕ
ਇਸ ਵਾਰ ਅਸੀਂ ਦੇ ਰਹੇ ਹਨ ਉਸ ਦੀ ਹਿੰਦੀ ਸ਼ਾਇਰੀ ਦਾ ਇੱਕ ਸੰਖੇਪ ਜਿਹਾ ਰੰਗ। ਜਲਦੀ ਹੀ ਉਸ ਬਾਰੇ ਵਿਸਥਾਰ ਨਾਲ ਵੀ ਗੱਲ ਕੀਤੀ ਜਾਏਗੀ।-ਰੈਕਟਰ ਕਥੂਰੀਆ





No comments:
Post a Comment