ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)-ਨਜ਼ਦੀਕੀ ਪਿੰਡ ਸੋਹੀਆਂ ਕਲਾਂ ਵਿਖੇ ਇੱਕ ਵਿਆਹੁਤਾ ਨੂੰ ਸਹੁਰੇ ਪਰਿਵਾਰ ਵੱਲੋਂ ਫਾਹਾ ਲਾ ਕੇ ਮਾਰਨ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਪਿੰਡ ਤਲਵੰਡੀ ਖੁੰਮਣ, ਜਿਹੜੀ ਕਿ ਕਰੀਬ 8 ਸਾਲ ਪਹਿਲਾਂ ਪਿੰਡ ਸੋਹੀਆਂ ਕਲਾਂ ਦੇ ਧਰਮ ਸਿੰਘ ਦੇ ਪੁੱਤਰ ਕਸ਼ਮੀਰ ਸਿੰਘ ਨਾਲ ਵਿਆਹੀ ਗਈ ਸੀ | ਇਨ੍ਹਾਂ ਦੇ ਘਰ ਇੱਕ 5 ਸਾਲ ਦਾ ਬੇਟਾ ਹੈ | ਲੜਕੀ ਦੇ ਪਿਤਾ ਜਸਵੰਤ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਜਵਾਈ ਕਸ਼ਮੀਰ ਸਿੰਘ ਫ਼ੌਾਜ 'ਚ ਨੌਕਰੀ ਕਰਦਾ ਹੈ ਅਤੇ ਛੁੱਟੀ ਕੱਟਣ ਪਿੰਡ ਆਇਆ ਹੋਇਆ ਹੈ | ਕਸ਼ਮੀਰ ਸਿੰਘ ਉਸ ਪਾਸੋਂ ਜ਼ਮੀਨ ਅਤੇ ਪਲਾਟ ਖਰੀਦਣ ਵਾਸਤੇ ਪਹਿਲਾਂ ਵੀ ਪੈਸੇ ਲੈ ਚੁੱਕਾ ਹੇ ਅਤੇ ਹੁਣ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ | ਜਿਹੜੇ ਕਿ ਦੇਣ ਤੋਂ ਉਹ ਅਸਮਰੱਥ ਸੀ | ਜਿਸ ਦੇ ਚਲਦਿਆਂ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸ ਦੀ ਲੜਕੀ ਨੂੰ ਪਤੀ, ਸੱਸ ਅਤੇ ਸਹੁਰੇ ਨੇ ਫਾਹਾ ਲਾ ਕੇ ਮਾਰ ਦਿੱਤਾ | ਓਧਰ ਲੜਕੀ ਦੀ ਸੱਸ, ਸਹੁਰਾ ਅਤੇ ਪਤੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿਚ ਉਹ ਬੇਕਸੂਰ ਹਨ | ਘਟਨਾ ਦੀ ਇਤਲਾਹ ਮਿਲਦਿਆਂ ਹੀ ਡੀ. ਐਸ. ਪੀ. ਗੁਰਸੇਵਕ ਸਿੰਘ ਬਰਾੜ ਦੀ ਨਿਗਰਾਨੀ ਹੇਠ ਥਾਣਾ ਕੱਥੂਨੰਗਲ ਦੇ ਐਸ. ਐਚ. ਓ. ਪ੍ਰੀਤਇੰਦਰ ਸਿੰਘ ਅਤੇ ਥਾਣਾ ਮਜੀਠਾ ਦੇ ਐਸ. ਆਈ. ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਤੇ ਮਿ੍ਤਕ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਕਸ਼ਮੀਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ |