www.sabblok.blogspot.com
ਇਸਲਾਮਾਬਾਦ-
ਪਾਕਿਸਤਾਨ ਦੀਆਂ ਆਮ ਚੋਣਾਂ ਨਾਲ ਸੰਬੰਧਤ ਇਕ ਤਸਵੀਰ ਨੇ ਇੰਟਰਨੈੱਟ 'ਤੇ ਸ਼ਨੀਵਾਰ ਨੂੰ
ਧਮਾਲ ਮਚਾ ਦਿੱਤਾ। ਤਸਵੀਰ 'ਚ ਇਕ ਅਜਿਹੀ ਮਤਪੇਟੀ ਨੂੰ ਦਿਖਾਇਆ ਗਿਆ ਹੈ, ਜਿਸ 'ਚ
ਵੋਟਾਂ ਦੀਆਂ ਪਰਚੀਆਂ ਨੂੰ ਨੂੰ ਜ਼ਬਰਦਸਤੀ ਬਾਹਰ ਕੱਢਿਆ ਗਿਆ ਹੈ। ਪਾਕਿਸਤਾਨ ਸਮਾਚਾਰ
ਪੱਤਰ 'ਡਾਨ' ਅਨੁਸਾਰ ਇਸ ਤਸਵੀਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਲੋਕਾਂ
ਨੇ ਸ਼ੇਅਰ ਕੀਤਾ ਹੈ। ਤਸਵੀਰ 'ਚ ਵੋਟਾਂ ਦੀਆਂ ਪਰਚੀਆਂ ਨੂੰ ਮਤਪੇਟੀ ਨੇੜੇ ਖਿਲਰਿਆ ਹੋਇਆ
ਦਿਖਾਇਆ ਗਿਆ ਹੈ। ਤਸਵੀਰ ਖਿੱਚਣ ਵਾਲੇ ਨੇ ਦੱਸਿਆ ਕਿ ਇਹ ਘਟਨਾ ਕਰਾਚੀ ਦੇ ਐਨ. ਏ.
250 ਚੋਣ ਖੇਤਰ 'ਚ ਹੋਈ।




No comments:
Post a Comment