jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਸਿੱਬਲ ਨੂੰ ਕਾਨੂੰਨ ਤੇ ਜੋਸ਼ੀ ਨੂੰ ਰੇਲ ਮੰਤਰਾਲੇ ਦਾ ਵਾਧੂ ਚਾਰਜ

www.sabblok.blogspot.com
ਨਵੀਂ ਦਿੱਲੀ, 11 ਮਈ
ਕੇਂਦਰੀ ਮੰਤਰੀ ਮੰਡਲ ਵਿੱਚੋਂ ਸ੍ਰੀ ਅਸ਼ਵਨੀ ਕੁਮਾਰ ਅਤੇ ਸ੍ਰੀ ਪਵਨ ਕੁਮਾਰ ਬਾਂਸਲ ਵੱਲੋਂ ਬੀਤੀ ਰਾਤ ਅਸਤੀਫਾ ਦੇ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਮੰਤਰਾਲਿਆਂ ਦਾ ਵਾਧੂ ਚਾਰਜ ´ਮਵਾਰ ਟੈਲੀਕਾਮ ਮੰਤਰੀ ਕਪਿਲ ਸਿੱਬਲ ਅਤੇ ਸੜਕ ਤੇ ਟਰਾਂਸਪੋਰਟ ਮੰਤਰੀ ਸੀ.ਪੀ. ਜੋਸ਼ੀ ਨੂੰ ਦਿੱਤਾ ਗਿਆ ਹੈ। ਸ੍ਰੀ ਸਿੱਬਲ ਹੁਣ ਕਾਨੂੰਨ ਮੰਤਰਾਲੇ ਅਤੇ ਸ੍ਰੀ ਜੋਸ਼ੀ ਰੇਲ ਮੰਤਰਾਲੇ ਦਾ ਵਾਧੂ ਚਾਰਜ ਸੰਭਾਲਣਗੇ।
ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿਚ ਦਿੱਤੀ ਗਈ ਹੈ। ਇਸ ਮੁਤਾਬਕ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਹ ਤਬਦੀਲੀਆਂ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ਸ੍ਰੀ ਅਸ਼ਵਨੀ ਕੁਮਾਰ ਤੇ ਸ੍ਰੀ ਬਾਂਸਲ ਦੇ ਅਸਤੀਫੇ ਮਨਜ਼ੂਰ ਕਰ ਲਏ ਹਨ। ਸ੍ਰੀ ਬਾਂਸਲ ਨੂੰ ਬੀਤੀ ਰਾਤ ਰੇਲਵੇ ਰਿਸ਼ਵਤ ਕਾਂਡ ਤੇ ਸ੍ਰੀ ਅਸ਼ਵਨੀ ਕੁਮਾਰ ਨੂੰ ਕੋਲਾ ਘਪਲੇ ਸਬੰਧੀ ਸੀਬੀਆਈ ਜਾਂਚ ਰਿਪੋਰਟ ਦੇ ਵਿਵਾਦ ਕਾਰਨ ਅਸਤੀਫੇ ਦੇਣੇ ਪਏ ਸਨ।
ਇਸ ਨਾਲ ਦੇਸ਼ ਦੇ ਨਾਮੀ ਵਕੀਲ ਸ੍ਰੀ ਸਿੱਬਲ ਨੂੰ ਪਹਿਲੀ ਵਾਰ ਕਾਨੂੰਨ ਮੰਤਰਾਲੇ ਦਾ ਕੰਮਕਾਜ ਦੇਖਣ ਦਾ ਮੌਕਾ  ਮਿਲੇਗਾ। ਦੂਜੇ ਪਾਸੇ ਸ੍ਰੀ ਜੋਸ਼ੀ ਨੇ ਬੀਤੇ ਸਾਲ ਤ੍ਰਿਣਮੂਲ ਕਾਂਗਰਸ ਦੇ ਸ੍ਰੀ ਮੁਕੁਲ ਰਾਏ ਨੂੰ ਰੇਲ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤੇ ਜਾਣ ਪਿੱਛੋਂ ਕੁਝ ਸਮੇਂ ਲਈ ਆਰਜ਼ੀ ਤੌਰ ’ਤੇ ਰੇਲ ਮੰਤਰਾਲਾ ਸੰਭਾਲਿਆ ਸੀ।
ਇਸ ਦੇ ਨਾਲ ਹੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੇਂਦਰੀ ਵਜ਼ਾਰਤ ਵਿਚ ਛੇਤੀ ਹੀ ਫੇਰਬਦਲ ਹੋ ਸਕਦੀ ਹੈ ਤਾਂ ਕਿ ਇਸ ਵਿਚਲੀਆਂ ਖਾਲੀ ਥਾਵਾਂ ਭਰੀਆਂ ਜਾ ਸਕਣ। ਇਹ ਥਾਵਾਂ ਡੀਐਮਕੇ ਵੱਲੋਂ ਯੂਪੀਏ ਸਰਕਾਰ ਤੋਂ ਲਾਂਭੇ ਹੋ ਜਾਣ ਤੇ ਬੀਤੇ ਦਿਨ ਦੇ ਅਸਤੀਫਿਆਂ ਕਾਰਨ ਬਣੀਆਂ ਹਨ।
-ਪੀ.ਟੀ.ਆਈ.

No comments: