jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਦਿੱਲੀ ਕਮੇਟੀ 'ਚ ਸਰਨਾ ਧੜੇ ਦੀ ਨੁਮਾਇੰਦਗੀ ਖਤਮ ਕਰਵਾਉਣ ਦੀ ਕੋਸ਼ਿਸ਼ ਅਸਫਲ

www.sabblok.blogspot.com
ਨਵੀਂ ਦਿੱਲੀ, 13 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਰਨਾ ਧੜੇ ਦੀ ਨੁਮਾਇੰਦਗੀ ਖਤਮ ਕਰਵਾਉਣ ਦੇ ਮਕਸਦ ਨਾਲ ਖੇਡਿਆ ਗਿਆ ਸਿਆਸੀ ਡਰਾਮਾ ਉਸ ਵੇਲੇ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ, ਜਦੋਂ ਜੱਥੇ: ਮਨਜੀਤ ਸਿੰਘ ਜੀ. ਕੇ. ਦੀ ਅਗਵਾਈ 'ਚ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਉੱਥੇ ਮੌਜੂਦ ਸਰਨਾ ਧੜੇ ਦੇ 7 ਵਿਚੋਂ ਤਿੰਨ ਮੈਂਬਰ ਅਸਹਿਮਤੀ ਪ੍ਰਗਟ ਕਰਦੇ ਹੋਏ ਉਸ ਮੀਟਿੰਗ ਤੋਂ ਬਾਹਰ ਚਲੇ ਗਏ, ਜਦਕਿ ਬਾਕੀ 4 ਮੈਂਬਰਾਂ ਦਾ ਦਿੱਲੀ ਕਮੇਟੀ ਵੱਲੋਂ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਸਰਨਾ ਧੜੇ ਦੇ 4 ਮੈਂਬਰਾਂ ਦੀ ਮੌਜੂਦਗੀ'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਜੱਥੇ: ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਇਹ ਸਾਰੇ ਮੈਂਬਰ ਅਕਾਲ ਤਖਤ ਸਾਹਿਬ ਪ੍ਰਤੀ ਪੂਰੀ ਆਸਥਾ ਪ੍ਰਗਟ ਕਰਦਿਆਂ ਸਰਨਾ ਧੜੇ ਨੂੰ ਅਲਵਿਦਾ ਆਖ ਆਏ ਹਨ ਪਰ ਇਹ ਸਾਡੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਗੇ ਬਲਕਿ ਦਿੱਲੀ ਕਮੇਟੀ 'ਚ ਇਕ ਵੱਖਰੇ ਆਜਾਦ ਧੜੇ ਵਾਂਗ ਵਿਚਰਦਿਆਂ ਸੰਗਤਾਂ ਦੀ ਸੇਵਾ ਕਰਨਗੇ | ਦੂਜੇ ਪਾਸੇ ਮੀਟਿੰਗ ਦਾ ਬਾਈਕਾਟ ਕਰਕੇ ਜਾਣ ਵਾਲੇ 3 ਮੈਂਬਰ ਸ: ਪ੍ਰਬਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ ਤੇ ਤਜਿੰਦਰ ਸਿੰਘ ਗੋਪਾ ਨੇ ਦਾਅਵਾ ਕੀਤਾ ਕਿ ਬਾਦਲ ਦਲ ਦੀ ਸੱਤਾ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਭਲਾਈ ਲਈ ਜਾਰੀ ਕੀਤੇ ਜਾਣ ਵਾਲੇ ਸਾਡੇ ਫੰਡ ਰੋਕ ਲਏ ਗਏ ਸਨ ਤੇ ਇਨ੍ਹਾਂ ਫੰਡਾਂ ਨੂੰ ਜਾਰੀ ਕਰਵਾਉਣ ਸਬੰਧੀ ਗੱਲਬਾਤ ਕਰਨ ਲਈ ਅਸੀਂ ਦਿੱਲੀ ਕਮੇਟੀ ਦਫ਼ਤਰ ਪੁੱਜੇ ਸਨ ਪਰ ਸਾਨੂੰ ਪੂਰੀ ਤਰ੍ਹਾਂ ਹਨੇਰ ੇ'ਚ ਰੱਖਦਿਆਂ ਜਦੋਂ ਜਤਿੰਦਰ ਸਿੰਘ ਸਾਹਨੀ ਨੇ ਸਰਨਾ ਧੜੇ ਨੂੰ ਅਲਵਿਦਾ ਆਖਣ ਦਾ ਐਲਾਨ ਕਰ ਦਿੱਤਾਂ ਤਾਂ ਅਸੀਂ ਤਿੰਨੇ ਮੈਂਬਰ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ | ਉਪਰੋਕਤ ਮੀਟਿੰਗ 'ਚ ਜੱਥੇ: ਮਨਜੀਤ ਸਿੰਘ ਜੀ. ਕੇ. ਤੋਂ ਇਲਾਵਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਹਰਮੀਤ ਸਿੰਘ ਕਾਲਕਾ,ਪਰਮਜੀਤ ਸਿੰਘ ਰਾਣਾ ਤੇ ਹੋਰਨਾਂ ਆਗੂ ਵੀ ਮੌਜੂਦ ਸੀ |

No comments: