jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਸ਼ਹੀਦ ਕੋਣ? ਮਲਾਈ ਮਾਰ ਕੇ ਵੋਟਾਂ ਨੂੰ ਪੰਜਾਬੀ ਤੜਕਾ!

www.sabblok.blogspot.com

ਲਾਹੌਰ ਦੀ ਕੋਟ ਲੱਖਪਤ ਜੇਲ ਵਿਚ ਬੀਤੇ ਹਫਤੇ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਭਾਰਤੀ ਸਿਆਸੀ ਅਖਾੜਾ ਇਕ ਦੂਜੇ ਨੂੰ ਨੀਚਾ ਦਿਖਾਉਣ ਲਈ ਹਰ ਸੰਭਵ ਕੋਸ਼ਿਸ਼ ਵਿਚ ਲੱਗ ਗਿਆ। ਕਾਂਗਰਸ - ਬੀਜੇਪੀ ਦੇ ਖੁੱਦੋ ਖੁੰਡੀ ਵਾਲੇ ਖੇਡ ਵਿਚ ਸ਼੍ਰੋਮਣੀ ਅਕਾਲੀ ਦਲ ਬੇਵਜ੍ਹਾ ਹੀ ਵਾਹਵਾਹੀ ਖਟਣ 'ਚ ਲੱਗ ਗਿਆ। ਇਥੇ ਇਹ ਸਮਝ ਲੈਣਾ ਪਵੇਗਾ ਕਿ ਅਸੀਂ ਕਿਸੇ ਇਕ ਪੱਖ ਨੂੰ ਲੈ ਕੇ ਨਹੀਂ ਤੁਰ ਰਹੇ। ਬੀਤੇ 5 ਸਾਲਾਂ ਤੋਂ ਸਰਬਜੀਤ ਦੇ ਮੁੱਦੇ 'ਤੇ ਭਾਰਤ ਸਰਕਾਰ, ਸਿਆਸੀ ਧਿਰਾਂ ਅਤੇ ਉਸ ਦੇ ਪਰਿਵਾਰ ਖਾਸ ਕਰ ਕੇ ਉਸ ਦੀ ਭੈਣ ਦਾ ਸਮੇਂ ਸਮੇਂ ਸਿਰ ਬਿਆਨ ਬਦਲਦਾ ਰਿਹਾ ਹੈ। ਇਸ ਪਿੱਛੇ ਸਚਾਈ ਕੀ ਹੈ? ਇਹ ਸਮਝਣਾ ਲਾਜ਼ਮੀ ਬਣ ਜਾਂਦਾ ਹੈ। ਖਾਸ ਕਰ ਕੇ ਉਸ ਵਕਤ ਜਦੋਂ ਸਾਡੀ ਕੌਮ ਵਿਚ ਸ਼ਹੀਦਾਂ ਦੀ ਗਿਣਤੀ ਵਧ ਰਹੀ ਹੋਵੇ ਅਤੇ ਅਮਲਾਂ ਪੱਖੋਂ ਅਸੀਂ ਹੋਰ ਡੂੰਘੇ ਧੱਸਦੇ ਜਾ ਰਹੇ ਹੋਈਏ। ਸਰਬਜੀਤ ਦੇ ਪਰਿਵਾਰ ਅਨੁਸਾਰ ਉਹ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਆਪਣੇ ਪਿੰਡੋਂ ਪਾਕਿਸਤਾਨ ਦੀ ਹੱਦ ਵਿਚ ਦਾਖਲ ਹੋ ਗਿਆ ਅਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਪਾਕਿਸਤਾਨੀ ਫੌਜੀਆਂ ਦੇ ਕਬਜੇ ਵਿਚ ਸੀ ਅਤੇ ਉਸ ਅਰਸੇ ਦੌਰਾਨ (1990) ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸਿਲ ਸਿਲੇ ਵਿਚ ਉਸਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ, ਜਿੰਨਾ ਧਮਾਕਿਆਂ ਕਾਰਨ 14 ਆਮ ਨਾਗਰਿਕ ਅੱਲਾ ਨੂੰ ਪਿਆਰੇ ਹੋ ਗਏ ਸਨ। ਇੱਥੇ ਇਹ ਵੀ ਧਿਆਨ ਦੇਣਯੋਗ ਹੈ ਕਿ ਸਰਬਜੀਤ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਭੇਜੇ ਸੰਦੇਸ਼ ਵਿਚ ਕਿਹਾ ਸੀ ਕਿ ਭਾਰਤੀ ਜਾਸੂਸ ਸਰਬਜੀਤ ਸਿੰਘ ਨਾਲ ਜੋ ਜੇਲ ਵਿਚ ਹੋਇਆ ਅਤੇ ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋਈ। ਉਨ੍ਹਾਂ ਹਮਲਾਵਰਾਂ ਖਿਲਾਫ ਪਾਕਿ ਸਰਕਾਰ ਢੁੱਕਵੀਂ ਕਾਰਵਾਈ ਕਰੇ ਅਤੇ ਜਿਸ ਨਾਲ ਬਹਾਦਰ ਭਾਰਤੀ ਜਾਸੂਸ ਨੂੰ ਇਨਸਾਫ ਮਿਲ ਸਕੇ। ਇੰਦਰਾ ਗਾਂਧੀ ਵੱਲੋਂ ਹੌਂਦ ਵਿਚ ਲਿਆਂਦੀ ਰਾਅ ਏਜੰਸੀ ਦਾ ਕਰਿੰਦਾ ਮੰਨਿਆ ਜਾਂਦਾ ਸਰਬਜੀਤ ਆਖਿਰ ਦੇਸ਼ ਵੱਲੋਂ ਮਨਜੂਰ ਕਰ ਲਿਆ ਗਿਆ। ਉਹ ਵੀ ਉਸ ਮੌਕੇ ਜਦੋਂ ਕਿ ਪੰਜਾਬ ਵਿਚ ਕਾਬਜ ਬਾਦਲ ਸਰਕਾਰ ਸਰਬਜੀਤ ਸਿੰਘ ਨੂੰ ਸ਼ਹੀਦ ਐਲਾਨ ਕਰ ਚੁੱਕੀ ਸੀ ਅਤੇ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਕਰੌੜਾਂ ਰੁ: ਝੋਲੀ ਵਿਚ ਪਾਉਣ ਲਈ ਕਮਰਕੱਸੇ ਕੱਸੀ ਬੈਠੀ ਸੀ।
ਹੁਣ ਸਵਾਲ ਇਹ ਉੱਠਦਾ ਹੈ ਕਿ ਜਿਸ ਦਾ ਪਰਿਵਾਰ ਉਸ ਨੂੰ ਸ਼ਰਾਬੀ ਕਹਿੰਦਾ ਸੀ ਉਹ ਮੌਤ ਤੋਂ ਬਾਅਦ ਸ਼ਹੀਦ ਅਤੇ ਦੇਸ਼ ਦਾ ਸਪੂਤ ਕਿਸ ਤਰ੍ਹਾਂ ਬਣ ਗਿਆ? ਗੱਲ ਨੂੰ ਬਹੁਤੀ ਲੰਬੀ ਨਾ ਕਰਦਾ ਹੋਇਆ ਇੱਥੇ ਇਹ ਅਪੀਲ ਕਰਨੀ ਚਾਹਾਂਗਾ ਕਿ ਭੇਡਚਾਲ ਵਿਚ ਪੈਣ ਦੀ ਬਜਾਇ ਇਸ ਦੀ ਘੋਖ ਹੁਣੇ ਕਰ ਲੈਣੀ ਸਾਡੇ ਸਮਾਜ ਲਈ ਜਰੂਰੀ ਹੋਵੇਗੀ ਨਹੀਂ ਤਾਂ ਜਿੱਦਾਂ ਰੀਸਾਂ ਵਿਚ ਪਏ ਸਿਆਸੀ ਧੜਿਆਂ ਨੇ ਕਦੋਂ ਪਰਿਵਾਰ ਵੱਲੋਂ ਸ਼ਰਾਬੀ ਸਮਝੇ ਜਾਣ ਵਾਲੇ ਮਨੁੱਖ ਦੀ ਫੋਟੋ ਨੋਟਾਂ 'ਤੇ ਲਾ ਦੇਣੀ ਆ ਸਾਨੂੰ ਪਤਾ ਵੀ ਨਹੀਂ ਲੱਗਣਾ।
ਇੱਥੇ ਇਕ ਹੋਰ ਮੱਤ ਸਾਂਝਾ ਕਰਨਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਸਰਬਜੀਤ ਨੂੰ ਸ਼ਹੀਦ ਕਰਾਰ ਦਿੱਤੇ ਜਾਣ ਮਗਰੋਂ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀਆਂ ਅਤੇ ਕਰੋੜਾਂ ਰੁ: ਮਾਲੀ ਮਦਦ ਲਈ ਮਨਜੂਰ ਕੀਤੇ ਗਏ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਪਰਿਭਾਸ਼ਾ ਨੂੰ ਸਮਝਦੀ ਹੈ ਅਤੇ ਜੇ ਹਾਂ ਤਾਂ ਆਪਣੇ ਵੱਲੋਂ ਉਸਾਰੇ ਗਏ ਸ਼ਹੀਦੀ ਯਾਦਗਾਰ ਅੰਮ੍ਰਿਤਸਰ ਤੋਂ ਸੇਧ ਲੈ ਉਸ ਮੌਕੇ ਦੇ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਮਾਲੀ ਮਦਦ ਅਤੇ ਸਰਕਾਰੀ ਨੌਕਰੀਆਂ ਲਾਜਮੀ ਮੁਹੱਈਆ ਕਰਵਾਏ। ਜੇ ਪਰਿਵਾਰ ਵੱਲੋਂ ਸ਼ਰਾਬੀ ਮੰਨਿਆ ਜਾਣ ਵਾਲਾ ਵਿਅਕਤੀ ਸ਼ਹੀਦ ਹੋ ਸਕਦਾ ਹੈ ਤਾਂ ਕੌਮ ਤੋਂ ਆਪਣੀਆਂ ਜਾਨਾਂ ਵਾਰਨ ਵਾਲੇ ਅਤੇ ਝੂਠੇ ਮੁਕਾਬਲਿਆਂ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਸ਼ਹੀਦ ਕਰਾਰ ਕਿਉਂ ਨਹੀਂ ਦਿੱਤੇ ਜਾ ਸਕਦੇ? ਜੇ ਪਰਿਵਾਰ ਵੱਲੋਂ ਸ਼ਰਾਬੀ ਕਰਾਰ ਦਿੱਤੇ ਵਿਅਕਤੀ ਲਈ ਸ਼ਹੀਦੀ ਫੰਡ ਹੌਂਦ ਵਿਚ ਲਿਆਂਦਾ ਜਾ ਸਕਦਾ ਹੈ ਤਾਂ ਕੀ ਸ਼ਹੀਦਾਂ ਲਈ ਕਿਉਂ ਨਹੀਂ?
ਜਰਾ ਉਪਰੋਕਤ ਮੁੱਦਿਆਂ ਵੱਲ ਵਿਚਾਰ ਤੋਂ ਇਲਾਵਾ ਅਮਲ ਵਿਚ ਲਿਆਉਣ ਵੱਲ ਤੁਰੀਏ, ਕਿਉਂਕਿ ਹੁਣ ਸਮਾਂ ਬੈਠ ਕੇ ਦੇਖਣ ਦਾ ਨਹੀਂ, ਆਪਣੇ ਹੱਕਾਂ ਦੀ ਮੰਗ ਸਰਕਾਰ ਅੱਗੇ ਰੱਖਣ ਦਾ ਹੈ। ਜੇ ਸਿਆਸੀ ਧਿਰਾਂ ਵੋਟਾਂ ਦੀ ਮੰਗ ਹੱਥ ਬੰਨ ਕੇ ਕਰ ਸਕਦੀਆਂ ਹਨ, ਤਾਂ ਸਾਨੂੰ ਸੋਚਣਾ ਪਵੇਗਾ ਕਿ ਆਮ ਮਨੁੱਖ ਦੇ ਵਿਚ ਕਿੰਨੀ ਤਾਕਤ ਹੈ ਅਤੇ ਅਸੀਂ ਇਕੱਠੇ ਹੋ ਕੇ ਆਪਣਾ ਹੱਕ ਇੰਨਾ ਤੋਂ ਛਿੱਤਰ ਦੇ ਜੋਰ 'ਤੇ ਲੈਣ ਦਾ ਅਧਿਕਾਰ ਰੱਖਦੇ ਹਾਂ। ਖਾਸ ਕਰ ਕੇ ਉਸ ਵਕਤ ਜਦੋਂ ਰਾਜਸੀ ਘਰਾਣੇ ਆਮ ਆਦਮੀ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹੋਣ।
ਸੋ ''ਜਾਗੋ ਪੰਜਾਬੀਓ, ਜਾਗੋ ਭਾਰਤ!''
-ਚੂੰਡੀਵੱਢ
chundivad@gmail.com

No comments: