jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਰੋਟੀ ਮੰਗਣ ਤੇ ਮਿਲੀ ਮੌਤ :: ਮਜ਼ਦੂਰ ਦੇ ਸਿਰ `ਚ ਕਹੀਂ ਮਾਰਕੇ ਕਤਲ ਕੀਤਾ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)

ਸ਼੍ਰੀ ਮੁਕਤਸਰ ਸਾਹਿਬ  11 ਮਈ,(ਕੁਲਦੀਪ ਸਿੰਘ ਘੁਮਾਣ )  ਕਸਬਾ ਦੋਦਾ  ਵਿਖੇ ਮਜ਼ਦੂਰੀ ਕਰਨ ਗਏ ਮਜ਼ਦੂਰ ਸੰਦੀਪ ਸਿੰਘ ਵੱਲੋ ਰੋਟੀ ਮੰਗਣ ਤੇ  ਪਰਿਵਾਰ ਵਾਲਿਆ ਵੱਲੋ  ਮਜ਼ਦੂਰ ਨੂੰ ਨਾ ਸਿਰਫ  ਜਾਤੀਸੂਚਕ  ਗਾਲਾਂ ਕੱਢੀਆਂ ਗਈਆਂ ਸਗੋਂ ਉਸਦੇ ਸਿਰ ਵਿੱਚ ਕਹੀ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ  । ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਅਤੇ ਉਸਦਾ ਭਰਾ ਸੰਦੀਪ ਸਿੰਘ ਪੁੱਤਰ ਚੰਦ ਸਿੰਘ ਬੀਤੇ ਵੀਰਵਾਰ ਨੂੰ ਪਿੰਡ ਦੇ ਹੀ ਬਲਵੰਤ ਸਿੰਘ ਅਤੇ ਉਸਦੇ ਭਰਾ ਬਲਦੇਵ ਸਿੰਘ  ਪੁੱਤਰ ਮਹਿੰਦਰ ਸਿੰਘ  ਦੇ ਘਰ ਮਜ਼ਦੂਰੀ ਕਰਨ ਗਏ ਸਨ ਅਤੇ  ਕੰਮ ਕਰਨ ਦੌਰਾਨ ਜਦੋ ਉਨ੍ਹਾਂ ਰੋਟੀ ਅਤੇ ਚਾਹ  ਦੀ ਮੰਗ ਕੀਤੀ ਤਾਂ ਬਲਦੇਵ ਸਿੰਘ ਅਤੇ ਉਸਦੇ ਭਰਾ ਬਲਵੰਤ ਸਿੰਘ ਫੌਜੀ ਵੱਲੋ ਮਜ਼ਦੂਰਾਂ ਨੂੰ ਬੂਰਾ ਭਲਾ ਕਿਹਾ ਗਿਆ ਸੰਦੀਪ ਸਿੰਘ ਵੱਲੋ ਵਿਰੋਧ ਕਰਨ ਤੇ  ਉਨ੍ਹਾਂ ਨੇ ਕਥਿਤ ਤੌਰ ਤੇ ਗੁੱਸੇ 'ਚ ਕਹੀਂ ਨਾਲ ਉਸਦੇ ਸਿਰ ਤੇ ਕਈ ਵਾਰ ਕਰ ਦਿੱਤੇ  ਅਤੇ ਬਾਕੀ ਮਜ਼ਦੂਰਾਂ ਵੱਲੋ ਉਸਨੂੰ ਗੰਭੀਰ  ਹਾਲਤ 'ਚ  ਸ੍ਰੀ ਮੁਕਤਸਰ  ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ  ਜਿੱਥੇ ਕਿ ਜ਼ਖ਼ਮਾਂ ਦੀ ਤਾਬ ਨਾ ਝਲਦਿਆ ਉੁਸ ਦੀ ਬੀਤੀ ਰਾਤ ਮੌਤ ਹੋ ਗਈ । ਪੋਸਟਮਾਰਮ ਤੋ ਬਾਅਦ ਸਥਾਨਕ ਕਸਬਾ ਵਿਖੇ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਥਾਨਾਂ ਕੋਟਭਾਈ ਦੀ ਪੁਲਿਸ਼ ਵੱਲੋ ਉਪਰੋਕਤ ਦੋਨੋ ਭਰਾਵਾ ਤੇ  ਧਾਰਾ 307 ਤੋ ਵਾਧਾ ਕਰਦੇ ਹੋਏ 302 ,34ਆਈ ਪੀ ਸੀ ਤਹਿਤ ਪਰਚਾ ਦਰਜ਼ ਕਰਕੇ ਦੋਹਾਂ ਦੋਸ਼ੀਆ ਨੂੰ  ਪੁਲਿਸ਼  ਨੇ ਗ੍ਰਿਫਤਾਰ  ਕਰ ਲਿਆ ਹੈ । ਇਸ ਕੇਸ ਦੀ ਜਾਂਚ ਡੀ ਐਸ ਪੀ ਸ੍ਰ ਦਰਸ਼ਨ ਸਿੰਘ ਸੰਧੂ ਗਿਦੜਬਾਹਾ ਕਰ ਰਹੇ ਹਨ। 

No comments: