www.sabblok.blogspot.com
ਨਵੀਂ ਦਿੱਲੀ,
ਭਾਰਤ ਨੇ ਸਾਫ਼ ਕੀਤਾ ਹੈ ਕਿ ਦਿੱਲੀ ਵਿਚ ਬੰਬ ਧਮਾਕੇ ਸਬੰਧੀ ਕੇਸ ਵਿਚ ਸਜ਼ਾ-ਏ-ਮੌਤ ਦਾ
ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨਾਲ ਜਰਮਨੀ ਦਾ ਕੋਈ ਸਬੰਧ
ਨਹੀਂ ਹੈ, ਜਿਸ ਵੱਲੋਂ ਭੁੱਲਰ ਲਈ ਭਾਰਤ ਨੂੰ ਰਹਿਮ ਦੀ ਅਪੀਲ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਕਿਹਾ, ”ਖਾਲਿਸਤਾਨੀ ਦਹਿਸ਼ਤਗਰਦ ਲਈ ਰਹਿਮ ਦੀ ਮੰਗ ਕਰਨ ਦੀ ਕਾਨੂੰਨੀ ਤੌਰ
‘ਤੇ ਜਰਮਨੀ ਦੀ ਕੋਈ ਤੁਕ ਨਹੀਂ ਬਣਦੀ।”
ਗੌਰਤਲਬ ਹੈ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜਰਮਨੀ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ
ਨੇ ਭਾਰਤੀ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨੂੰ ਚਿੱਠੀਆਂ ਲਿਖ ਕੇ ਭੁੱਲਰ ਲਈ ਰਹਿਮ ਦੀ
ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਜਰਮਨੀ ਪਹਿਲਾਂ ਵੀ ਭੁੱਲਰ ਦੀ ਸਜ਼ਾ ਨੂੰ ਘਟਾ ਕੇ ਉਮਰ
ਕੈਦ ਵਿਚ ਵਚ ਬਦਲੇ ਜਾਣ ਦੀ ਕੋਸ਼ਿਸ਼ ਕਰ ਚੁੱਕਾ ਹੈ।
ਇਸ ਤੋਂ ਪਹਿਲਾਂ ਜਰਮਨੀ ਦੇ ਭਾਰਤ ਵਿਚ ਰਾਜਦੂਤ ਮਾਈਕਲ ਸਟੀਨਰ ਨੇ ਕਿਹਾ ਹੈ ਕਿ ਉਨ੍ਹਾਂ
ਦਾ ਮੁਲਕ ਕਿਸੇ ਨੂੰ ਵੀ ਸਜ਼ਾ-ਏ-ਮੌਤ ਦਿੱਤੇ ਜਾਣ ਦੇ ਖ਼ਿਲਾਫ਼ ਹੈ ਪਰ ਉਹ ਇਨ੍ਹਾਂ
ਸਵਾਲਾਂ ਨੂੰ ਟਾਲ ਗਏ ਕਿ ਕੀ ਜਰਮਨੀ ਨੇ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਪ੍ਰੋ.
ਦਵਿੰਦਰਪਾਲ ਸਿੰਘ ਭੁੱਲਰ ਲਈ ਰਹਿਮ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ”ਜਰਮਨੀ ਦਾ
ਅਸੂਲੀ ਸਟੈਂਡ ਹੈ ਕਿ ਇਹ ਸਜ਼ਾ-ਏ-ਮੌਤ ਦੇ ਖ਼ਿਲਾਫ਼ ਹੈ ਕਿਉਂਕਿ ਇਸ ਨਾਲ ਇਨਸਾਫ਼ ਦਾ
ਕੋਈ ਮਕਸਦ ਪੂਰਾ ਨਹੀਂ ਹੁੰਦਾ।
ਉਨ੍ਹਾਂ ਨੂੰ ਇਨ੍ਹਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਸੀ ਕਿ ਜਰਮਨੀ ਦੇ ਰਾਸ਼ਟਰਪਤੀ
ਜੋਏਕਿਮ ਗੌਕ ਅਤੇ ਵਿਦੇਸ਼ ਮੰਤਰੀ ਗੁਇਡੋ ਵੈਸਟਰਵੈਲ ਨੇ ਆਪਣੇ ਭਾਰਤੀ ਹਮਰੁਤਬਿਆਂ ਨੂੰ
ਪੱਤਰ ਲਿਖ ਕੇ ਭੁੱਲਰ ਪ੍ਰਤੀ ਰਹਿਮ ਦੀ ਅਪੀਲ ਕੀਤੀ ਹੈ। ਇਸ ਨੂੰ ਭਾਰਤ ਦੇ ਅੰਦਰੂਨੀ
ਮਾਮਲਿਆਂ ਵਿਚ ਦਖ਼ਲ ਕਹੇ ਜਾਣ ਉੱਤੇ ਉਨ੍ਹਾਂ ਕਿਹਾ, ”ਮੇਰੇ ਖਿਆਲ ਵਿਚ ਸਿਧਾਂਤਕ
ਪੁਜ਼ੀਸ਼ਨ ਨੂੰ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਹੀਂ ਮੰਨਿਆ ਜਾ ਸਕਦਾ।”




No comments:
Post a Comment