www.sabblok.blogspot.com
ਨਵੀਂ ਦਿੱਲੀ -ਸਾਲ 1993 ਵਿੱਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ
ਵਿੱਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਦਵਿੰਦਰ ਪਾਲ ਸਿੰਘ ਭੁੱਲਰ ਨੇ ਆਪਣੀ ਫਾਂਸੀ ਦੀ ਸਜ਼ਾ
’ਤੇ ਰੋਕ ਲਾਏ ਜਾਣ ਦੀ ਅਪੀਲ ਕਰਦਿਆਂ ਹਾਈ ਕੋਰਟ ਵਿੱਚ ਰੀਵੀਉੂ ਪਟੀਸ਼ਨ ਦਾਇਰ ਕੀਤੀ
ਹੈ। ਭੁੱਲਰ ਨੇ ਆਪਣੀ ਪਤਨੀ ਦੁਆਰਾ ਇਹ ਅਪੀਲ ਦਾਇਰ ਕਰਕੇ ਅਦਾਲਤ ਤੋਂ ਮੰਗ ਕੀਤੀ ਹੈ ਕਿ
ਜਦੋਂ ਤੱਕ 12 ਮਾਰਚ ਦੀ ਉਹਨਾਂ ਦੀ ਅਪੀਲ ’ਤੇ ਪੁਨਰ ਵਿਚਾਰ ਦਾ ਅਦਾਲਤ ਵਿੱਚ ਫੈਸਲਾ
ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦੀ ਫਾਂਸੀ ’ਤੇ ਰੋਕ ਲਾਈ ਜਾਵੇ। ਚੀਫ ਜਸਟਿਸ ਅਲਤਮਸ਼
ਕਬੀਰ ਦੇ ਸਾਹਮਣੇ ਅਪੀਲ ਦਾਇਰ ਕੀਤੀ ਗਈ ਸੀ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਇਸ
ਅਰਜ਼ੀ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਿਸ ਬੈਂਚ ਦੇ ਸਾਹਮਣੇ
ਹੁਣ ਤੱਕ ਸਾਰਾ ਮਾਮਲਾ ਸੁਣਾਇਆ ਗਿਆ ਹੈ ਉਥੇ ਹੀ ਇਹ ਅਰਜ਼ੀ ਦਾਇਰ ਕੀਤੀ ਜਾਣੀ ਚਾਹੀਦੀ
ਹੈ। ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਹਨਾਂ ਦੇ ਮੁਜ਼ਰਮ ਨੂੰ
ਫਾਂਸੀ ’ਤੇ ਚੜ੍ਹਾਉਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਇਸ ਲਈ ਹੁਣ
ਉਨ੍ਹਾਂ ਦੀ ਰੀਵੀਊ ਪਟੀਸ਼ਨ ’ਤੇ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਫਾਂਸੀ ਦੀ ਸਜ਼ਾ ’ਤੇ
ਰੋਕ ਲਾਈ ਜਾਵੇ।




No comments:
Post a Comment