jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਪ੍ਰਧਾਨ ਮੰਤਰੀ ਕੋਲ ਹੁਣ ਅਸਤੀਫ਼ੇ ਬਿਨਾਂ ਹੋਰ ਕੋਈ ਚਾਰਾ ਨਹੀਂ: ਰਾਜਨਾਥ

www.sabblok.blogspot.com
ਨਵੀਂ ਦਿੱਲੀ, 11 ਮਈ
ਦੋ ਕੇਂਦਰੀ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਭਾਜਪਾ ਨੇ ਸਰਕਾਰ ਉੱਤੇ ਹਮਲਿਆਂ ਦੀ ਵਾਛੜ ਕਰਦਿਆਂ ਕਿਹਾ ਹੈ ਕਿ ਹੁਣ ਪ੍ਰਧਾਨ ਮੰਤਰੀ ਕੋਲ ਵੀ ਅਸਤੀਫਾ ਦੇਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਹੈ। ਹੁਣ ਉਨ੍ਹਾਂ ਨੂੰ ਇਮਾਨਦਾਰੀ ਨਾਲ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਯੂਪੀਏ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਇਸ ਲਈ ਹੁਣ ਚੋਣਾਂ ਹੀ ਇਸ ਸੰਕਟ ਦਾ ਹੱਲ ਹਨ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ 27 ਮਈ ਤੋਂ ਦੋ ਜੂਨ ਤਕ ਦੇਸ਼ ਭਰ ਵਿਚ ਜੇਲ੍ਹ ਭਰੋ ਅੰਦੋਲਨ ਚਲਾਏਗੀ। ਪਾਰਟੀ ਦੇ ਆਗੂ ਇਸ ਸਰਕਾਰ ਦੀਆਂ ਨਾਕਾਮੀਆਂ ਬਾਰੇ ਲੋਕਾਂ ਨੂੰ ਚੇਤਨ ਕਰਨਗੇ। ਉਨ੍ਹਾਂ ਅਸਤੀਫਾ ਦੇਣ ਵਾਲੇ ਇਕ ਮੰਤਰੀ ਅਸ਼ਵਨੀ ਕੁਮਾਰ ਬਾਰੇ ਕਿਹਾ ਕਿ ਜੇ ਉਹ ਕੋਲੇ ਵਾਲੇ ਮਾਮਲੇ ਬਾਰੇ ਖੁਦ ਬੇਕਸੂਰ ਤੇ ਅਣਭੋਲ ਹਨ ਤਾਂ ਦੱਸਣ ਤਾਂ ਸਹੀ ਕਿ ਸੀਬੀਆਈ ਦੀ ਜਾਂਚ ਰਿਪੋਰਟ ਵਿਚ ਤਬਦੀਲੀਆਂ ਕਿਸ ਨੇ ਕਰਵਾਈਆਂ। ਉਨ੍ਹਾਂ ਕਿਹਾ, ‘‘ਜਾਂਚ ਰਿਪੋਰਟ ਦਾ ਖਾਸਾ ਹੀ ਬਦਲ ਦਿੱਤਾ ਗਿਆ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸ਼ਵਨੀ ਕੁਮਾਰ ਨੇ ਕਿਸ ਨੂੰ ਬਚਾਉਣ ਲਈ ਇਹ ਕੰਮ ਕੀਤਾ।’’ ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੂੰ ਸਵਾਲ ਕੀਤਾ ਕਿ ਉਹ ਸਿਆਸੀ ਨੈਤਿਕਤਾ ਦੀ ਕਦਰ ਕਰਦੇ ਹਨ ਜਾਂ ਨਹੀਂ? ਦੋਹਾਂ ਮੰਤਰੀਆਂ ਨੇ ਅਸਤੀਫੇ ਸੁਪਰੀਮ ਕੋਰਟ ਦੀ ਖਿਚਾਈ ਤੋਂ ਬਾਅਦ ਹੀ ਦਿੱਤੇ ਹਨ।
-ਪੀ.ਟੀ.ਆਈ.

No comments: