jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਬੇਰੁਜ਼ਗਾਰ ਸਪੈਸ਼ਲ ਟਰੇਨਰ ਅਧਿਆਪਕਾਂ ਦਾ ਇੱਕੋ ਐਲਾਨ ‘ਦਿਓ ਰੁਜ਼ਗਾਰ ਜਾਂ ਕਰੋ ਜੇਲ੍ਹੀ ਬੰਦ’


ਬਠਿੰਡਾ 11 ਮਈ (ਪ.ਪ): ਸਿੱਖਿਆ ਵਿਭਾਗ ਵਿੱਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਸਪੈਸ਼ਲ ਟਰੇਨਰ ਅਧਿਆਪਕਾਂ ਵੱਲੋਂ ਜਿੱਥੇ ਬੀਤੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਵੱਲੋਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਵਿੱਚ 90 ਵਰਕਰਾਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਤੇ ਅੱਜ ਦੁਬਾਰਾ ਇਹਨਾ ਦੇ ਸਾਥੀਆਂ ਵੱਲੋਂ ਸੰਘਰਸ਼ ਨੂੰ ਤੇਜ ਕਰਦਿਆਂ ਵੱਖ ਵੱਖ ਜਿਲ੍ਹਿਆਂ ਤੋਂ ਜਥਿਆਂ ਰਾਹੀਂ ‘ਜੇਲ੍ਹ ਭਰੋ ਅੰਦੋਲਨ’ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤਹਿਤ ਅੱਜ ਬਲਜੀਤ ਕੌਰ ਡਾਲਾ, ਸਰਬਜੀਤ ਕੌਰ ਅਪਰਾ ਅਤੇ ਸੋਨੀਆ ਰਾਣੀ ਦੀ ਅਗਵਾਈ ਵਿੱਚ 9 ਵਰਕਰਾਂ ਵੱਲੋਂ ਇੱਕੋ ਐਲਾਨ ਕਰਦਿਆਂ ‘ਦਿਓ ਰੁਜ਼ਗਾਰ ਜਾਂ ਕਰੋ ਜੇਲ੍ਹੀ ਬੰਦ’ ਤਹਿਤ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਿਸ ਕਰਕੇ ਦੇਰ ਸ਼ਾਮ ਤੱਕ ਮਾਹੌਲ ਤਨਾਅਪੂਰਣ ਬਣਿਆ ਰਿਹਾ ਤੇ ਇਹਨਾਂ 9 ਵਰਕਰਾਂ ਵੱਲੋਂ ਗ੍ਰਿਫਤਾਰੀਆਂ ਦੇਣ ਲਈ ਵਿੱਢੇ ਤਿੱਖੇ ਸੰਘਰਸ਼ ਤੇ ਜੋਸ਼ ਨੇ 90 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ‘ਵਾਣੀ’ ਪਾਈ ਰੱਖਿਆ। ਮਾਹੌਲ ਉਸ ਸਮੇਂ ਭੜ੍ਹਕ ਉਠਾ ਜਦੋਂ ਇਹਨਾਂ ਵਰਕਰਾਂ ਨੇ ਡੀ ਸੀ ਦਫਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਿੱਥੇ ਡੀ ਐਸ ਪੀ ਗੁਰਮੀਤ ਸਿੰਘ ਕਿੰਗਰਾ ਦੀ ਅਗਵਾਈ ਵਿੱਚ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਨੇ ਇਹਨਾਂ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਗ੍ਰਿਫਤਾਰ ਕਰ ਲਿਆ। ਇਸ ਮੌਕੇ ਉਕਤ ਮਹਿਲਾ ਵਰਕਰਾਂ ਦੇ ਨਾਲ ਸੁਖਦੇਵ ਸਿੰਘ, ਸ਼ਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਅਰਜੁਨ ਸਿੰਘ, ਜਗਸੀਰ ਸਿੰਘ ਆਦਿ ਵੀ ਸ਼ਾਮਲ ਸਨ ਜਿਹਨਾ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਸਰਕਾਰ ਤੇ ਦੋਗਲੀ ਨੀਤੀ ਅਪਨਾਉਣ ਦੇ ਦੋਸ਼ ਲਾਏ। ਬਲਜੀਤ ਕੌਰ ਡਾਲਾ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ 3500 ਰੁਪਏ ਤੇ ਵੱਖ ਵੱਖ ਸਿੱਖਿਆ ਸੈਂਟਰਾਂ ਵਿੱਚ ਕੰਮ ਕਰ ਰਹੇ ਸਨ ਤੇ ਸਰਕਾਰ ਨੇ ਫੰਡਾਂ ਦੀ ਘਾਟ ਦਾ ਬਹਾਨਾ ਲਾਉਂਦਿਆਂ ਫਾਰਗ ਕਰ ਦਿੱਤਾ ਤੇ ਹੁਣ ਉਹਨਾਂ ਕੋਲ ਮਰਨ ਤੋਂ ਸਿਵਾਏ ਕੋਈ ਹੱਲ ਨਹੀਂ ਤੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਾਂ ਤਾਂ ਉਹਨਾ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਫਿਰ ਜੇਲ੍ਹੀ ਬੰਦ ਕਰ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ਤੋਂ ਜਥੇ ਰੋਜ਼ਾਨਾ ਗ੍ਰਿਫਤਾਰੀਆਂ ਦੇਣਗੇ ਤਾਂ ਜੋ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਏ ਜਾ ਸਕਣ। ਉਹਨਾਂ ਦੱਸਿਆ ਕਿ ਫਰੀਦਕੋਟ ਅਤੇ ਨਾਭਾ ਜੇਲ੍ਹ ਵਿੱਚ ਬੰਦ ਵਰਕਰਾਂ ਵਿੱਚੋਂ ਬੇਅੰਤ ਕੌਰ ਸ਼੍ਰੀ ਮੁਕਤਸਰ ਸਾਹਿਬ ਤੇ ਯਾਦਵਿੰਦਰ ਸਿੰਘ ਵੱਲੋਂ ਜੇਲ੍ਹ ਵਿੱਚ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ ਤੇ ਜੇਕਰ ਇਹਨਾਂ ਵਰਕਰਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਉਹਨਾਂ ਮੰਗ ਕੀਤੀ ਕਿ ਜੇਲ੍ਹੀ ਬੰਦ ਵਰਕਰਾਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ ਤੇ 1894 ਵਰਕਰਾਂ ਨੂੰ ਸੈਂਟਰਾਂ ਵਿੱਚ ਬਹਾਲ ਕੀਤਾ ਜਾਵੇ।

www.sabblok.blogspot.com

No comments: