www.sabblok.blogspot.com
ਜੈਤੋ
: ਬੀਤੀ ਰਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਭਾਨ ਵਿਖੇ ਕੋਈ ਅਣਪਛਾਤਾ ਵਿਅਕਤੀ
ਸਕੂਲ ਵਿਚ ਬਣੀ ਹੋਈ ਪਾਣੀ ਦੀ ਟੈਂਕੀ ਵਿਚ ਜ਼ਹਿਰ ਪਾ ਗਿਆ। ਸਕੂਲ ਦੇ ਪਹਿਰੇਦਾਰ ਮੰਗਲ
ਸਿੰਘ ਨੇ ਇਸ ਵਿਅਕਤੀ ਨੂੰ ਪਾਣੀ ਦੀ ਟੈਂਕੀ ਵਿਚ ਕੁਝ ਸੁੱਟਦੇ ਹੋਏ ਦੇਖ ਕੇ ਉਹ ਟੈਂਕੀ
ਕੋਲ ਆਇਆ ਤਾਂ ਟੈਂਕੀ ਕੋਲ ਖੜ੍ਹਾ ਵਿਅਕਤੀ ਭੱਜ ਗਿਆ। ਦਿਨ ਚੜ੍ਹ ਜਾਣ ਉਪਰੰਤ ਚੌਕੀਦਾਰ
ਨੇ ਸਕੂਲ ਦੇ ਪ੍ਰਿੰ. ਦਰਸ਼ਨ ਸਿੰਘ ਅਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਦੱਸਿਆ। ਪਿੰਡ
ਵਾਸੀਆਂ ਨੇ ਦੇਖਿਆ ਕਿ ਪਾਣੀ ਦਾ ਰੰਗ ਸਫ਼ੈਦ ਹੋ ਚੁੱਕਾ ਹੈ। ਸਕੂਲ ਦੇ ਪ੍ਰਿੰਸੀਪਲ ਨੇ
ਥਾਣਾ ਜੈਤੋ ਦੇ ਇੰਚਾਰਜ ਇੰਸਪੈਕਟਰ ਗੁਰਸ਼ੇਰ ਸਿੰਘ ਬਰਾੜ ਨੂੰ ਜਾਣਕਾਰੀ ਦਿੱਤੀ, ਤੁਰੰਤ
ਹੀ ਸਿਹਤ ਵਿਭਾਗ ਫ਼ਰੀਦਕੋਟ ਨੂੰ ਇਸ ਬਾਰੇ ਦੱਸਿਆ। ਸੂਚਨਾ ਮਿਲਦਿਆਂ ਹੀ ਇੰਸਪੈਕਟਰ
ਗੁਰਸ਼ੇਰ ਸਿੰਘ, ਡੀ. ਐੱਸ. ਪੀ. ਵਿਕਰਮਜੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਚੰਦ ਭਾਨ
ਵਿਖੇ ਸਕੂਲ ਵਿਚ ਪੁੱਜੇ। ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਫ਼ਰੀਦਕੋਟ ਤੋਂ ਸਿਹਤ ਵਿਭਾਗ
ਦੀ ਟੀਮ ਵੀ ਚੰਦ ਭਾਨ ਪਹੁੰਚੀ। ਉੁਨ੍ਹਾਂ ਨੇ ਵੀ ਟੈਂਕੀ ਦੇ ਪਾਣੀ ਦਾ ਸੈਂਪਲ ਲਿਆ ਅਤੇ
ਟੈਸਟ ਲਈ ਲੈਬਾਰਟਰੀ ਨੂੰ ਭੇਜ ਦਿੱਤਾ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਅਤੇ ਦੋਸ਼ੀ ਖਿਲਾਫ਼
ਤੁਰੰਤ ਸਖ਼ਤ ਕਾਰਵਾਈ ਕਰਨ ਲਈ ਪਿੰਡ ਵਾਸੀਆਂ ਵਲੋਂ ਮੁੱਖ ਸੜਕ ‘ਤੇ ਧਰਨਾ ਦੇ ਕੇ ਲਗਭਗ 1
ਘੰਟਾ ਟ੍ਰੈਫ਼ਿਕ ਜਾਮ ਕੀਤਾ ਗਿਆ। ਪੁਲਸ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ
ਦੁਆਇਆ ਗਿਆ ਕਿ ਉਹ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲੈਣਗੇ। ਪੁਲਸ ਅਧਿਕਾਰੀਆਂ ਵਲੋਂ
ਵਿਸ਼ਵਾਸ ਦਵਾਉਣ ‘ਤੇ ਪਿੰਡ ਵਾਸੀਆਂ ਵਲੋਂ ਧਰਨਾ ਚੁੱਕਾ ਦਿੱਤਾ ਗਿਆ।




No comments:
Post a Comment