jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਪੇਚੀਦਾ ਮਸਲੇ ਸੁਲਝਾਉਣ ਲਈ ਪਾਕਿ ਨਾਲ ਸੁਖਾਵੇਂ ਸਬੰਧ ਬਣਾਉਣੇ ਜ਼ਰੂਰੀ: ਸ਼ਿੰਦੇ

www.sabblok.blogspot.com
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਮਈ
ਆਮ ਚੋਣਾਂ ‘ਚ ਮਿਲੀ ਵੱਡੀ ਜਿੱਤ ਮਗਰੋਂ ਪਾਕਿਸਤਾਨ ਦੇ ਸੰਭਾਵੀ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਵੱਲੋਂ ਭਾਰਤ ਨਾਲ ਨਿੱਘੇ ਸਬੰਧਾਂ ਦੀ ਪ੍ਰਗਟਾਈ ਇੱਛਾ ਮਗਰੋਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਲੇ ਅਹਿਮ ਮੁੱਦਿਆਂ ਦਾ ਹੱਲ ਇਸਲਾਮਾਬਾਦ ਨਾਲ ਚੰਗੇ ਸਬੰਧ ਬਣਾ ਕੇ ਹੀ ਕੱਢਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਨਵਾਜ਼ ਸ਼ਰੀਫ ਨੂੰ ਜਿੱਤ ਦੀ ਵਧਾਈ ਦੇਣਾ ਅਤੇ ਜਵਾਬ ਵਿੱਚ ਸ਼ਰੀਫ ਵੱਲੋਂ ਉਨ੍ਹਾਂ ਨੂੰ ਹਲਫ਼ਦਾਰੀ ਸਮਾਗਮ ਲਈ ਸੱਦਾ ਦੇਣ ਨੂੰ ਇਸ ਦਿਸ਼ਾ ਵਿੱਚ ਉਸਾਰੂ ਪਹਿਲ ਵਜੋਂ ਲੈਣਾ ਚਾਹੀਦਾ ਹੈ। ਗੌਰਤਲਬ ਹੈ ਕਿ ਸ੍ਰੀ ਸ਼ਿੰਦੇ ਨੂੰ ਪਿਛਲੇ ਵਰ੍ਹੇ ਦਸੰਬਰ ‘ਚ ਉਦੋਂ ਨਮੋਸ਼ੀ ਝੱਲਣੀ ਪਈ ਸੀ ਜਦੋਂ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਰਹਿਮਾਨ ਮਲਿਕ ਨੇ ਭਾਰਤ ਫੇਰੀ ਦੌਰਾਨ ਬਾਬਰੀ ਮਸਜਿਦ ਢਾਹੇ ਜਾਣ ਨੂੰ ਦਹਿਸ਼ਤੀ ਹਮਲੇ ਦੇ ਤੁਲ ਦੱਸਿਆ। ਸ੍ਰੀ ਮਲਿਕ ਨੇ ਉਦੋਂ 26/11 ਦੇ ਮੰੁਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰ ਤੇ ਜਮਾਤ  ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ‘ਚ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਜਿਹੜਾ ਮਗਰੋਂ ਗਲਤ ਸਾਬਤ ਹੋਇਆ। ਸ੍ਰੀ ਸ਼ਿੰਦੇ ਨੇ ਉਸ ਮੁਲਾਕਾਤ ਦੌਰਾਨ ਆਪਣੇ ਹਮਰੁਤਬਾ ਨੂੰ ਭਾਰਤ-ਪਾਕਿ ਸਬੰਧਾਂ ਨੂੰ ਆਮ ਵਾਂਗ ਬਣਾਉਣ ਲਈ ਦਹਿਸ਼ਤੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਹੀ ਸੀ।
ਉਧਰ, ਗ੍ਰਹਿ ਮੰਤਰਾਲੇ ਨੇ ਦਹਿਸ਼ਤੀ ਹਮਲਿਆਂ ਦੇ ਦੋਸ਼ ਵਿੱਚ ਜੇਲ੍ਹਾਂ ‘ਚ ਬੰਦ ਨੌਜਵਾਨਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਲਈ ਸਾਰੇ ਰਾਜਾਂ ਨੂੰ ਫਾਸਟ ਟਰੈਕ ਅਦਾਲਤਾਂ ਕਾਇਮ ਕਰਨ ਲਈ ਕਿਹਾ ਹੈ। ਕੇਂਦਰ ਨੇ ਇਸ ਕੰਮ ਲਈ ਸਾਰੇ ਰਾਜਾਂ ‘ਚ ਸਲਾਹਕਾਰ ਵੀ ਭੇਜੇ ਜਿਹੜੇ ਇਸ ਗੱਲ ਦਾ ਪਤਾ ਲਾਉਣਗੇ ਕਿ ਦਹਿਸ਼ਤੀ ਹਮਲਿਆਂ ‘ਚ ਸ਼ਾਮਲ ਕਿੰਨੇ ਮੁਸਲਿਮ ਕੈਦੀ ਇਸ ਵੇਲੇ ਜੇਲ੍ਹਾਂ ‘ਚ ਬੰਦ ਹਨ।

No comments: