jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਰੋਸ ਮੁਜ਼ਾਹਰੇ ਦੌਰਾਨ ਡਾ. ਮਨਮੋਹਨ ਸਿੰਘ ਨੇ ਭਰੀ ਨਾਮਜ਼ਦਗੀ

www.sabblok.blogspot.com

  • ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗੁਹਾਟੀ ਵਿੱਚ ਕਾਗਜ਼ ਦਾਖਲ ਕਰਦੇ ਹੋਏ
ਗੁਹਾਟੀ, 15 ਮਈ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਸਾਮ ਤੋਂ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਚੋਣ ਲੜਨ ਲਈ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਸਬੰਧ ਵਿਚ ਤਿੰਨ ਘੰਟੇ ਲਈ ਰਾਜ ਦੇ ਦੌਰੇ ਉੱਤੇ ਪੁੱਜੇ ਡਾ. ਮਨਮੋਹਨ ਸਿੰਘ ਉੱਤੇ ਵੱਖ-ਵੱਖ ਮਾਮਲਿਆਂ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਈ ਸਿਆਸੀ ਪਾਰਟੀਆਂ ਨੇ ਰੋਸ ਮੁਜ਼ਾਹਰੇ ਕੀਤੇ ਜਿਨ੍ਹਾਂ ਵਿਚ ਸੀਪੀਐਮ ਤੇ ਭਾਜਪਾ ਵੀ ਸ਼ਾਮਲ ਹਨ। ਮੀਡੀਆ ਨੇ ਵੀ ਇਸ ਮੌਕੇ ਕਵਰੇਜ ਲਈ ਵਿਧਾਨ ਸਭਾ ਵਿਚ ਨਾ ਵੜਨ ਦਿੱਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਇਆ।
ਡਾ. ਮਨਮੋਹਨ ਸਿੰਘ (80 ਸਾਲ) ਨੇ ਅਸਾਮ ਵਿਧਾਨ ਸਭਾ ਦੇ ਪ੍ਰਿੰਸੀਪਲ ਸਕੱਤਰ ਜੀਪੀ ਦਾਸ ਕੋਲ ਕਾਂਗਰਸੀ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਜੋ ਚੋਣ ਲਈ ਰਿਟਰਨਿੰਗ ਅਫਸਰ ਵੀ ਹਨ। ਉਨ੍ਹਾਂ ਇਸ ਮੌਕੇ ਪਿਛਲੇ 21 ਸਾਲਾਂ ਤੋਂ ਆਪਣੀ ਨੁਮਾਇੰਦਗੀ ਦਾ ਮੌਕਾ ਦੇਣ ਲਈ ਅਸਾਮ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਹਲਫ਼ ਨਾਲ ਆਪਣੇ ਨਾਮਜ਼ਦਗੀ ਕਾਗਜ਼ਾਂ ਦੇ ਚਾਰ ਸੈੱਟ ਰਿਟਰਨਿੰਗ ਅਫਸਰ ਕੋਲ ਪੇਸ਼ ਕੀਤੇ ਜਿਨ੍ਹਾਂ ਉੱਤੇ ਰਾਜ ਦੇ 40 ਵਿਧਾਇਕਾਂ ਨੇ ਸਹੀ ਪਾਈ ਹੈ।
ਉਨ੍ਹਾਂ ਦੀ ਰਾਜ ਸਭਾ ਮੈਂਬਰੀ ਲਈ ਮੌਜੂਦਾ ਮਿਆਦ 14 ਜੂਨ ਨੂੰ ਪੁੱਗ ਰਹੀ ਹੈ ਜਦੋਂ ਕਿ ਅਸਾਮ ਦੀਆਂ ਦੋ ਰਾਜ ਸਭਾ ਸੀਟਾਂ ਲਈ ਚੋਣ 30 ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।
ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਭਾਜਪਾ ਮੈਂਬਰਾਂ ਨੇ ਮੂੰਹ ਉੱਤੇ ਕਾਲੀ ਪੱਟੀਆਂ ਬੰਨ੍ਹ ਕੇ ਮੁਜ਼ਾਹਰਾ ਕੀਤਾ। ਪਾਰਟੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਅਸਾਮ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕੱਢਣ ਵਿਚ ਨਾਕਾਮ ਰਹੇ ਹਨ। ਜਿਨ੍ਹਾਂ ਵਿਚ ਗ਼ੈਰਕਾਨੂੰਨੀ ਪਰਵਾਸੀਆਂ ਤੇ ਸਰਹੱਦਾਂ ਸੀਲ ਕਰਨ ਦਾ ਮਾਮਲਾ ਸ਼ਾਮਲ ਹੈ। ਸੀਪੀਐਮ ਨੇ ਜਲੂਕਬਾੜੀ ਵਿਖੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ। ਪਾਰਟੀ ਆਗੂ ਹੇਮਨ ਦਾਸ ਨੇ ਉਨ੍ਹਾਂ ਨੂੰ ਅਸਾਮ ਤੋਂ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕੀਤਾ। ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਨੇ ਨਿਵੇਕਲੇ ਢੰਗ ਨਾਲ ਮੁਜ਼ਾਹਰਾ ਕੀਤਾ ਜਿਨ੍ਹਾਂ ਵਿਚ 15 ਵਿਅਕਤੀਆਂ ਨੇ ਡਾ. ਮਨਮੋਹਨ ਸਿੰਘ ਦੇ ਮੁਖੌਟੇ ਲਾਏ ਹੋਏ ਸਨ ਤੇ ਉਨ੍ਹਾਂ ਉੱਤੇ ਨਾਕਾਮੀਆਂ ਦੇ ਦੋਸ਼ ਲਾਏ। ਪੱਤਰਕਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਜਵਾਬ ਪੁੱਛਣ ਤੋਂ ਰੋਕ ਕੇ ‘ਪੂਰੇ ਅਸਾਮ’ ਦੀ ਬੇਇੱਜ਼ਤੀ ਕੀਤੀ ਗਈ ਹੈ।
-ਪੀ.ਟੀ.ਆਈ.

No comments: