jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਜ਼ੋਨ ਬਡਬਰ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਚੋਣ ਰੈਲੀ

www.sabblok.blogspot.com 

ਧਨੌਲਾ, 14 ਮਈ (ਚੰਗਾਲ)-ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਆਪਣੇ ਚੋਣ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਪਿੰਡਾਂ ਦੇ ਲੋਕਾਂ ਨਾਲ ਪੂਰਾ ਨਹੀਂ ਕੀਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਰਨਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਡਬਰ ਤੋਂ ਚੋਣ ਲੜ ਰਹੇ ਕਾਂਗਰਸੀ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਹਾਬੜੀ ਵਾਲੇ ਨੇ ਕੀਤਾ | ਉਹ ਅੱਜ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪਿੰਡ ਭੈਣੀ ਮਹਿਰਾਜ ਵਿਖੇ ਇਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਰਾਸ਼ਟਰੀ ਪੱਧਰ ਦੀ ਪਾਰਟੀ ਹੈ | ਇਸ ਦੀ ਮਜ਼ਬੂਤੀ ਨਾਲ ਪਿੰਡਾਂ ਦੇ ਵਿਕਾਸ ਨਾਲ ਦੇਸ਼ ਦੀ ਮਜ਼ਬੂਤ ਹੋਵੇਗਾ | ਇਸ ਮੌਕੇ ਕਾਂਗਰਸ ਦੇ ਆਗੂ ਸਵਰਨ ਸਿੰਘ ਲਹਿਰੀ, ਮਾਸਟਰ ਦਲਵਾਰਾ ਸਿੰਘ, ਬੀਬੀ ਕਿਰਨਜੀਤ ਕੌਰ ਭੱਠਲ, ਸੁਖਵਿੰਦਰ ਸਿੰਘ ਸੇਖੋਂ, ਬਲਕਾਰ ਸਿੰਘ ਚੰਬਲ, ਜਰਨੈਲ ਸਿੰਘ ਨੰਬਰਦਾਰ,ਮੇਹਰ ਸਿੰਘ ਭੱੁਲਰ, ਬਲਜੀਤ ਸਿੰਘ ਬਡਬਰ, ਪ੍ਰੇਮ ਸਿੰਘ ਪੇ੍ਰਮੀ, ਚਮਕੌਰ ਸਿੰਘ ਸਾਬਕਾ ਸਰਪੰਚ ਅਤਰ ਸਿੰਘ ਵਾਲਾ, ਬਿਕਰਮਜੀਤ ਸਿੰਘ ਚੰਬਲ, ਹਰਭਜਨ ਸਿੰਘ ਚੰਬਲ, ਬਲਜਿੰਦਰ ਸਿੰਘ ਬੱਬੂ, ਭੋਲਾ ਸਿੰਘ ਭੈਣੀ ਮਹਿਰਾਜ, ਨਿੱਕਾ ਸਿੰਘ, ਦਰਸ਼ਨ ਸਿੰਘ ਭੱਠਲ, ਲੋਕੇਸ ਆਇਰਨ ਆਦਿ ਹਾਜ਼ਰ ਸਨ |

No comments: