www.sabblok.blogspot.com
ਚੰਡੀਗੜ—ਪੰਜਾਬ
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਾਕਿਸਤਾਨ ਮੁਸਲਿਮ
ਲੀਗ-ਐਨ ਦੇ ਪ੍ਰਧਾਨ ਅਤੇ ਪੀ. ਐਮ ਇਨ ਵੇਟਿੰਗ ਨਵਾਜ਼ ਸ਼ਰੀਫ ਦਾ ਰਮੇਸ਼ ਸਿੰਘ ਅਰੋੜਾ ਨੂੰ
ਪਾਕਿਸਤਾਨ ਪ੍ਰੋਵੇਂਸ਼ਿਅਲ ਅਸੈਂਬਲੀ ਦਾ ਪਹਿਲਾ ਸਿੱਖ ਮੈਂਬਰ ਨਾਮਜ਼ਦ ਕਰਨ ਲਈ ਧੰਨਵਾਦ
ਕੀਤਾ ਹੈ। ਇਥੇ ਜਾਰੀ ਬਿਆਨ 'ਚ ਬਾਜਵਾ ਨੇ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਵੱਲੋਂ
ਅਰੋੜਾ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰੀਫ ਨੇ
ਸਿੱਖ ਸਮਾਜ਼ ਲਈ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਭਾਰਤ ਪਾਕਿਸਤਾਨ ਵਿਚਾਲੇ ਭਾਈਚਾਰਕ
ਸਬੰਧ ਬਣਾਉਣ ਦੀ ਦਿਸ਼ਾ 'ਚ ਇਹ ਫੈਸਲਾ ਮੀਲ•ਦਾ ਪੱਥਰ ਸਾਬਿਤ ਹੋਵੇਗਾ। ਘੱਟ ਗਿਣਤੀ ਸਮਾਜ
ਦੇ ਮੈਂਬਰ ਨੂੰ ਬਰਾਬਰ ਦਾ ਮੌਕਾ ਦੇਣ ਲਈ ਪੰਜਾਬ ਦੇ ਲੋਕ ਵਿਸ਼ੇਸ਼ ਤੌਰ 'ਤੇ ਨਵਾਜ ਦਾ
ਧੰਨਵਾਦ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਰੋੜਾ ਇਸਲਾਮਾਬਾਦ ਨਾਲ ਸੰਬੰਧਤ ਇਕ
ਸਮਾਜਸੇਵੀ ਹਨ ਅਤੇ ਪਾਕਿਸਤਾਨ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਲ ਕਈ ਐਨ. ਜੀ.
ਓਜ਼ ਦੇ ਮੈਂਬਰ ਵੀ ਹਨ। ਉਹ ਵਰਤਮਾਨ 'ਚ ਮੋਜ਼ਾਜ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ
ਹਨ, ਜਿਹੜੀ ਦੇਸ਼ ਦੇ ਪਿਛੜੇ ਵਰਗਾਂ ਦੀ ਸੇਵਾ ਕਰਨ ਵਾਲੀ ਗੈਰ ਲਾਭਕਾਰੀ ਸੰਸਥਾ ਹੈ।




No comments:
Post a Comment