www.sabblok.blogspot.com
ਗੁਹਾਟੀ
- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ 'ਚ ਉੱਚ ਸਿੱਖਿਆ ਦੇ ਪੱਧਰ 'ਚ ਆ ਰਹੀ ਗਿਰਾਵਟ
'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸਿੱਖਿਆ ਆਸਾਨ, ਸਸਤੀ ਤੇ ਗੁਣਵੱਤਾ
ਭਰਪੂਰ ਹੋਣੀ ਚਾਹੀਦੀ ਹੈ । ਸ਼੍ਰੀ ਮੁਖਰਜੀ ਨੇ ਸੋਮਵਾਰ ਸ਼ਾਮ ਪੁੰਡੂ ਕਾਲਜ ਦੇ ਜਯੰਤੀ
ਸਮਾਰੋਹ 'ਚ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਆਸਾਨ,ਸਸਤੀ ਤੇ ਗੁਣਵੱਤਾ ਭਰਪੂਰ ਹੋਣੀ
ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਦੇਸ਼ 'ਚ ਡਿਗਰੀ ਦੇਣ ਵਾਲੇ 650 ਸੰਸਥਾਨ
ਅਤੇ 33 ਹਜ਼ਾਰ ਕਾਲਜ ਹਨ ਪਰ ਚੰਗੀ ਸਿੱਖਿਆ ਦੇਣ ਵਾਲੇ ਸੰਸਥਾਨਾਂ ਦੀ ਭਾਰੀ ਕਮੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਗਿਆਨ ਕਮਿਸ਼ਨ ਨੇ ਉੱਚ ਸਿੱਖਿਆ ਦੇ ਡਿੱਗਦੇ ਪੱਧਰ ਨੂੰ
ਇੱਕ ਸੰਕਟ ਕਰਾਰ ਦਿੱਤਾ ਹੈ ਜੋ ਕਿ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ
ਦੇਸ਼ ਦੇ ਕਾਲਜ ਅਤੇ ਯੂਨੀਵਰਸਿਟੀਆਂ 'ਚ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣ ਦੀ ਲੋੜ ਹੈ
ਰਾਸ਼ਟਰਪਤੀ ਨੇ ਕਿਹਾ ਹੈ ਕਿ ਸਾਨੂੰ ਘੱਟ ਤੋਂ ਘੱਟ ਕੁਝ ਅਕਾਦਮਿਕ ਸੰਸਥਾਨਾਂ ਨੂੰ ਤਾਂ
ਸਰਵਉੱਚ ਸੰਸਾਰਕ ਸੰਸਥਾਨਾਂ ਦੇ ਬਰਾਬਰ ਲਿਆਉਣ ਦੀ ਇੱਛਾ ਰੱਖਣੀ ਚਾਹੀਦੀ ਹੈ।




No comments:
Post a Comment