ਮਿਲਾਨ,
13 ਮਈ, (ਇਟਲੀ), (ਗੁਰਪ੍ਰੀਤ ਸਿੰਘ ਖਹਿਰਾ) - "ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ
ਸੈਟਰ"ਬੋਰਗੋਸਨਜਾਕਮੋ ਵਿਖੇ ਹਫਤਾਵਰੀ ਦੀਵਾਨ ਸਜਾਏ ਗਏ। ਜਿਨ੍ਹਾਂ ਵਿਚ ਹਰ ਵਾਰ ਦੀ
ਤਰ੍ਹਾਂ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਭਾਈ ਦਿਲਬਾਗ ਸਿੰਘ ਜੀ ਨੇ ਕੀਰਤਨ ਦੇ ਦੀਵਾਨਾ ਦੀ
ਸ਼ੁਰੂਆਤ ਕੀਤੀ। ਇਸ ਉਪਰੰਤ ਭਾਈ ਬਹਾਦਰ ਸਿੰਘ ਹੀਰਾ ਅਤੇ ਉਹਨਾਂ ਦੀਆਂ ਸਪੁੱਤਰੀਆਂ ਬੀਬੀ
ਤਜਿੰਦਰ ਕੌਰ, ਬੀਬੀ ਸੰਦੀਪ ਕੌਰ ਅਤੇ ਸਪੁੱਤਰ ਭਾਈ ਅਮਨਦੀਪ ਸਿੰਘ ਤੇ ਭਾਈ ਗਗਨਦੀਪ
ਸਿੰਘ ਦੇ ਢਾਡੀ ਜੱਥੇ ਨੇ ਲਗਭਗ ਡੇਢ ਘੰਟੇ ਤੱਕ ਸੰਗਤਾਂ ਨੂੰ ਖਾਲਸੇ ਦੀ ਸਥਾਪਨਾ ਦੇ
ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਉਸ ਤੋਂ ਉਪਰੰਤ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ
ਵਾਲਿਆਂ ਦੇ ਜੀਵਣ ਅਤੇ ਬਾਬਾ ਮਖਣ ਸ਼ਾਹ ਲੁਬਾਣਾ ਜੀ ਸਬੰਧੀ ਵੀ ਸੰਗਤਾਂ ਨੂੰ ਵਾਰਾਂ ਰਾਹੀ
ਨਿਹਾਲ ਕੀਤਾ। ਇਸ ਪਵਿਤਰ ਦਿਹਾੜੇ ਦੀ ਆਖੰਢ ਪਾਠ ਦੀ ਸੇਵਾ ਭਾਈ ਜਰਨੈਲ ਸਿੰਘ ਰੋਮਾਨੇਗੋ
ਵੱਲੋਂ ਗੁਰੂ ਦੀਆਂ ਬਖਸ਼ੀਆਂ ਖੁਸੀਆਂ ਦੇ ਸ਼ੁਕਰਾਨੇ ਵਜੋਂ ਕੀਤੀ ਗਈ| ਇਸ ਤੋਂ ਇਲਾਵਾ ਭਾਈ
ਨਰਿੰਦਰ ਸਿੰਘ ਨੇ ਜਿੱਥੇ ਸਮੁੱਚੀਆ ਸੰਗਤਾਂ ਦਾ ਧੰਨਵਾਦ ਕੀਤਾ ,ਉੱਥੇ ਹੀ ਗੁਰੂ ਘਰ ਦੇ
ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਪਿਰੋਜ ਅਤੇ ਭਾਈ ਸਤਪਾਲ ਸਿੰਘ ਦੁਆਰਾ ਜਰਨੈਲ ਸਿੰਘ
ਅਤੇ ਬਹਾਦਰ ਸਿੰਘ ਹੀਰਾ ਦੇ ਢਾਡੀ ਜਥੇ ਨੂੰ ਸਿਰੋਪਾਉ ਦੀ ਬਖਸਿਸ ਵੀ ਕੀਤੀ ਗਈ|
www.sabblok.blogspot.com
ਭਾਈ ਬਹਾਦਰ ਸਿੰਘ ਹੀਰਾਂ ਦੇ ਢਾਡੀ ਜੱਥੇ ਨੇ ਕੀਤਾ ਵਾਰਾਂ ਰਾਹੀ ਸੰਗਤਾ ਨੂੰ ਨਿਹਾਲ




No comments:
Post a Comment