jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਜਥੇਬੰਦੀ ਧਰਮ ਰਜਿਸਟਰ ਕਰਵਾਉਣ ਵਿੱਚ ਵੀ ਅਹਿਮ ਭੁਮਿਕਾ ਨਿਭਾਅ ਸਕਦੀ ਹੈ

www.sabblok.blogspot.com
ਇਟਲੀ ਦੀਆਂ ਸੰਗਤਾਂ ਦੁਆਰਾ ਸਿੱਖ ਕਮਿਉਨਟੀ ਇਟਲੀ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਾਲਾਘਾ
ਸੁਖਦੇਵ ਸਿੰਘ ਕੰਗ ਅਸਲ ਰੂਪ ਵਿੱਚ ਸਨਮਾਨਯੋਗ ਆਗੂ ਹਨ
ਰੋਮ, 13 ਮਈ, ਇਟਲੀ,(ਹਰਦੀਪ ਸਿੰਘ ਕੰਗ) - ਇਟਲੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਪਿਛਲੇ ਕੁੱਝ ਦਿਨ ਪਹਿਲਾ ਹੀ ਨਵੀਂ ਬਣੀ ਜਥੇਬੰਦੀ ਸਿੱਖ ਕਮਿਉਨਟੀ ਇਟਲੀ ਦੁਆਰਾ ਇਟਲੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ਼ੋ ਨਾਲ਼ ਇਟਲੀ ਦੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਲਈ ਢੁੱਕਵੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਇਨ੍ਹਾਂ ਉਪਰਾਲਿਆਂ ਦੀ ਇਟਲੀ ਰਹਿੰਦੀਆਂ ਸਿੱਖ ਸੰਗਤਾਂ ਦੁਆਰਾ ਭਰਪੂਰ ਸ਼ਾਲਾਘਾ ਕੀਤੀ ਜਾ ਰਹੀ ਹੈ। ਭਾਵੇਂ ਕਿ ਇਸ ਜਥੇਬੰਦੀ ਨੂੰ ਹੋਂਦ ਵਿੱਚ ਆਇਆ ਹਾਲੇ ਅੱਧਾ ਮਹੀਨਾ ਵੀ ਨਹੀ ਹੋਇਆ ਪ੍ਰੰਤੂ ਇਸ ਜਥੇਬੰਦੀ ਦੀ ਕਾਰਜੁਗਾਰੀ ਆਪਣੇ ਆਪ ਵਿੱਚ ਇਕ ਮਿਸਾਲ ਹੈ। ਸਿੱਖ ਕਮਿਉਨਟੀ ਇਟਲੀ ਦੁਆਰਾ ਕੁੱਝ ਦਿਨ ਪਹਿਲਾ ਪਹਿਲਕਦਮੀ ਕਰਦਿਆਂ ਪੰਜ ਕਕਾਰਾਂ ਬਾਰੇ ਇਟਾਲੀਅਨ ਲੋਕਾਂ ਨੂੰ ਜਾਣਕਾਰੀ ਦੇਣ ਹਿੱਤ ਇਟਾਲੀਅਨ ਭਾਸ਼ਾ ਵਿੱਚ ਪੈਫਲਿਟ ਛਪਵਾ ਕੇ ਡੋਰ ਟੂ ਡੋਰ ਮੁਹਿੰਮ ਚਲਾ ਕੇ ਘਰ ਘਰ ਇਹ ਪੈਫਲਿਟ ਵੰਡੇ ਜਾ ਚੁੱਕੇ ਹਨ। ਹੁਣ ਇਕ ਹੋਰ ਅਤਿ ਸੁਚੱਜਾ ਕਾਰਜ ਕਰਦਿਆਂ ਸਿੱਖ ਕਮਿਉਨਟੀ ਇਟਲੀ ਦੇ ਆਗੂ ਸੁਖਦੇਵ ਸਿੰਘ ਕੰਗ ਨੇ ਇਟਾਲੀਅਨ ਰਾਜਦੂਤ ਮਿਸਟਰ ਡੈਨੀਅਲ ਦੇ ਰਾਹੀ ਇਟਲੀ ਵਿੱਚ ਸੀ੍ਰæ ਸਾਹਿਬ ਤੇ ਦਸਤਾਰ ਦੇ ਮਸਲੇ ਦੇ ਹੱਲ ਲਈ ਇਟਾਲੀਅਨ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਇਕ ਇਕ ਢੁੱਕਵਾ ਰਾਹ ਲੱਭਿਆ ਹੈ ਜਿਸ ਤੋਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਕਾਫੀ ਹੱਦ ਤੱਕ ਆਸ ਬੱਝਦੀ ਹੈ। ਜੇਕਰ ਕੰਗ ਇਸੇ ਪ੍ਰਕਾਰ ਸੇਵਾ ਭਾਵਨਾ ਦੇ ਨਾਲ਼ ਪੰਥਕ ਮਸਲਿਆਂ ਦੇ ਹੱਲ ਲਈ ਨਿੰਰਤਰ ਆਵਾਜ ਉਠਾਉਦੇ ਰਹੇ ਤਾਂ ਇਟਲੀ ਵਿੱਚ ਸਿੱਖ ਧਰਮ ਦੇ ਰਜਿਸਟਰ ਹੋਣ ਨੂੰ ਬਹੁਤ ਸਮਾਂ ਨਹੀ ਲੱਗੇਗਾ। ਇਟਲੀ ਦੀਆਂ ਸੰਗਤਾਂ ਨੂੰ ਇਸ ਜਥੇਬੰਦੀ ਕੋਲੋਂ ਚੰਗੇ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ ਕਿਉਕਿ ਇਸ ਜਥੇਬੰਦੀ ਦੇ ਸੂਝਵਾਨ ਤੇ ਪੜ੍ਹੇ ਲਿਖੇ ਆਗੂ ਸੁਖਦੇਵ ਸਿੰਘ ਕੰਗ ਇਕੱਲੇ ਹੀ ਇਕ ਪੂਰੀ ਸੰਸਥਾ ਜਿੰਨੀ ਸਮਰੱਥਾ ਰੱਖਦੇ ਹਨ ਤੇ ਇਕ ਸੂਝਵਾਨ ਤੇ ਯੋਗ ਆਗੂ ਹਨ। ਇਟਲੀ ਦੀਆਂ ਸੰਗਤਾਂ ਦੁਆਰਾ ਸਿੱਖ ਕਮਿਉਨਟੀ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਚੋਖੀ ਸ਼ਾਲਾਘਾ ਵੀ ਕੀਤੀ ਜਾ ਰਹੀ ਹੈ।

No comments: