www.sabblok.blogspot.com
ਅੰਮਿ੍ਤਸਰ, 10 ਮਈ (ਹਰਮਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਅਹਿਮ
ਬੈਠਕ ਕਮੇਟੀ ਦੇ ਨਵੇਂ ਬਣੇ ਹਾਲ 'ਚ ਹੋਈ | ਜਿਸ ਵਿਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ,
ਸੈਕਸ਼ਨ (85) ਅਤੇ ਸੈਕਸ਼ਨ (87) ਦੇ ਗੁਰਦੁਆਰਾ
ਸਾਹਿਬਾਨ ਨਾਲ ਸਬੰਧਿਤ ਮਸਲਿਆਂ ਦਾ ਸਰਲੀਕਰਨ ਕੀਤਾ ਗਿਆ | ਇਕੱਤਰਤਾ ਉਪਰੰਤ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਜਥੇ: ਅਵਤਾਰ ਸਿੰਘ ਦੱਸਿਆ ਕਿ ਸ਼੍ਰੋਮਣੀ ਕਮੇਟੀ ਕੈਂਸਰ ਪੀੜਤ
ਮਰੀਜ਼ਾਂ ਦੀ ਦਿਲ ਖੋਲ ਕੇ ਮਦਦ ਕਰ ਰਹੀ ਹੈ ਤੇ ਕੈਂਸਰ ਪੀੜਤਾਂ ਦੇ ਬੇਹਤਰ ਇਲਾਜ ਲਈ
ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਦੇ ਕੈਂਸਰ ਯੂਨਿਟ ਵਿਖੇ ਜਲਦੀ ਹੀ ਤਕਰੀਬਨ 12
ਕਰੋੜ ਰੁਪਏ ਦੀ ਲਾਗਤ ਵਾਲੀ ਲੀਨੀਅਰ ਐਕਸੀਲੇਟਰ ਮਸ਼ੀਨ ਲਾਈ ਜਾ ਰਹੀ ਹੈ, ਜਿਸ ਲਈ 4
ਕਰੋੜ ਦੀ ਰਾਸ਼ੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵੱਲੋਂ ਮਸ਼ੀਨ ਲਈ ਸਹਾਇਤਾ ਰਾਸ਼ੀ ਦੇਣੀ
ਪ੍ਰਵਾਨ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਮਰੀਜ਼ ਦੀ ਰੇਡੀਓ ਥਰੈਪੀ ਸਿੱਧੀ
ਕੈਂਸਰ ਵਾਲੀ ਜਗ੍ਹਾ 'ਤੇ ਹੀ ਕੀਤੀ ਜਾ ਸਕਦੀ ਹੈ | ਬਹੁਤ ਜਲਦੀ ਹੀ ਗੁਰੂ ਰਾਮਦਾਸ
ਮੈਡੀਕਲ ਕਾਲਜ ਅੰਮਿ੍ਤਸਰ ਦੀਆਂ ਐਮ. ਬੀ. ਬੀ. ਐਸ. ਅਤੇ ਐਮ. ਡੀ. ਲਈ ਸੀਟਾਂ ਵਧਾਈਆਂ
ਜਾਣਗੀਆਂ | ਸ਼੍ਰੋਮਣੀ ਕਮੇਟੀ ਪ੍ਰਧਾਨ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ
ਜਗ੍ਹਾ ਧਰਮਸ਼ਾਲਾ ਚਾਨਣ ਸਿੰਘ ਗੇਟ ਖਜ਼ਾਨਾ ਅੰਮਿ੍ਤਸਰ ਵਿਖੇ ਤਿੰਨ ਮੰਜ਼ਿਲੇ ਸਟਾਫ਼
ਕੁਆਰਟਰ ਬਨਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ
ਅਨੰਦਪੁਰ ਸਾਹਿਬ ਨਾਲ ਜੁੜੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨੰਗਲ ਵਿਖੇ ਸੰਗਤਾਂ ਦੀ
ਸਹੂਲਤ ਲਈ ਹੋਰ ਨਵੇਂ ਕਾਊਾਟਰ ਕੜਾਹਿ ਪ੍ਰਸ਼ਾਦਿ ਅਤੇ ਜੋੜਾ-ਘਰ ਬਣਾਏ ਜਾਣਗੇ |
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਦੀ ਸਾਲਾਨਾ ਆਮਦਨ 2 ਕੋਰੜ 50 ਲੱਖ
ਤੋਂ ਉੱਪਰ ਹੋਣ ਕਰਕੇ ਇਸ ਨੂੰ ਪਹਿਲੇ ਦਰਜ਼ੇ 'ਚ ਲਿਆਂਦਾ ਗਿਆ ਹੈ ਅਤੇ ਗੁਰਦੁਆਰਾ ਸ੍ਰੀ
ਛੇਹਰਟਾ ਸਾਹਿਬ ਲਈ 125 ਕੇ. ਵੀ. ਦਾ ਨਵਾਂ ਜਨਰੇਟਰ ਖਰੀਦ ਕਰਨ ਦੀ ਪ੍ਰਵਾਨਗੀ ਦਿੱਤੀ
ਗਈ ਹੈ | ਸ਼੍ਰੋਮਣੀ ਕਮੇਟੀ ਦੇ ਇੰਟਰਨੈਟ ਵਿਭਾਗ ਦੀ ਇੰਟਰਨੈੱਟ ਪ੍ਰਣਾਲੀ ਨੂੰ ਹੋਰ
ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਸਿਰੇ ਤੋਂ ਨੈੱਟ ਵਰਕਿੰਗ ਕਰਨ ਨੂੰ ਪ੍ਰਵਾਨਗੀ ਦਿੱਤੀ
ਗਈ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ
ਰਾਮਦਾਸ ਜੀ ਨਿਵਾਸ ਵਿਖੇ ਠਹਿਰਨ ਵਾਲੇ ਯਾਤਰੂਆਂ ਦੇ ਸ਼ੱੁਧ ਪਾਣੀ ਪੀਣ ਲਈ 500 ਲੀਟਰ ਦੀ
ਸਮਰੱਥਾ ਵਾਲਾ ਆਰ. ਓ. ਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ | ਬੈਠਕ ਦੌਰਾਨ ਸਿੱਖ
ਇਤਿਹਾਸ ਨਾਲ ਸਬੰਧਿਤ ਕੌਮਾਂਤਰੀ ਪੱਧਰ ਦੇ ਸਿੱਖ ਅਜਾਇਬ ਘਰ ਦਾ ਨਿਰਮਾਣ ਸ੍ਰੀ ਹਰਿਮੰਦਰ
ਸਾਹਿਬ ਨੇੜੇ ਸਥਿਤ ਅਕਾਲੀ ਮਾਰਕੀਟ ਵਿਖੇ ਕੀਤੇ ਜਾਣ ਸਬੰਧੀ ਵੀ ਵਿਚਾਰ ਕੀਤੀ ਗਈ ਹੈ |
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਮੁਆਫੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ
ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰੋ: ਭੁੱਲਰ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦਾ ਵਿਰੋਧ
ਕਰਦੀ ਹੈ ਤੇ ਹਰ ਇਨਸਾਫ਼ ਪਸੰਦ ਰਾਹੀਂ ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ਲਈ ਕੋਸ਼ਿਸ਼ ਕਰ
ਰਹੀ ਹੈ | ਉਨ੍ਹਾਂ ਕਿਹਾ ਕਿ ਜੂਨ 1984 ਦੇ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਦੇ ਸੋਨੇ ਦੇ ਪੱਤਰਿਆਂ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਾਲੇ ਪੱਤਰੇ ਸ਼੍ਰੋਮਣੀ ਕਮੇਟੀ
ਵੱਲੋਂ ਸਾਂਭ ਕੇ ਰੱਖੇ ਗਏ | ਸ਼ਹੀਦੀ ਯਾਦਗਾਰ ਸਬੰਧੀ ਛਿੜੇ ਵਿਵਾਦ ਬਾਰੇ ਪੁੱਛੇ ਜਾਣ
'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ |

No comments:
Post a Comment