www.sabblok.blogspot.com

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਗਰਮੀ ਵਧਣ ਕਾਰਨ ਰਾਜ ਦੇ ਲੋਕ ਭਾਵੇਂ ਬਿਜਲੀ ਕੱਟਾਂ ਦੇ ਸ਼ਿਕਾਰ ਬਣ ਰਹੇ ਹਨ ਪਰ ਭਵਿੱਖ ਵਿਚ ਲੋੜ ਤੋਂ ਵਾਧੂ ਬਿਜਲੀ ਪੈਦਾ ਹੋਣ ਦੀਆਂ ਅਟਕਲਾਂ ਨੂੰ ਮੁੱਖ ਰੱਖਦਿਆਂ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਵਾਧੂ ਬਿਜਲੀ ਵੇਚਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇਕ ਵੱਖਰੀ ਪਾਵਰ ਟ੍ਰੇਡਿੰਗ ਕੰਪਨੀ ਸਥਾਪਿਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਰਾਜ ਵਿਚ ਸਥਾਪਤ ਕੀਤੇ ਜਾ ਰਹੇ ਇਨ੍ਹਾਂ ਥਰਮਲ ਪਲਾਂਟਾਂ 'ਚੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਹੋਰ ਰਾਜਾਂ ਨੰੂ ਵੇਚੀ ਜਾਵੇਗੀ | ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਦੀ ਐਲ ਐਾਡ ਟੀ ਦੇ ਡਾਇਰੈਕਟਰ ਐਸ. ਐਨ. ਰਾਏ ਨਾਲ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ ਜੋ ਕਿ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਰਾਜਪੁਰਾ ਥਰਮਲ ਪਲਾਂਟ ਦੇ ਪੱਧਰ ਸਬੰਧੀ ਜਾਣਕਾਰੀ ਦੇਣ ਲਈ ਮਿਲੇ | ਮੁੱਖ ਮੰਤਰੀ ਨੇ ਬਿਜਲੀ ਨਿਗਮ ਦੇ ਚੇਅਰਮੈਨ ਸ੍ਰੀ ਕੇ. ਡੀ. ਚੌਧਰੀ ਨੰੂ ਅੱਜ ਨਿਰਦੇਸ਼ ਦਿੱਤੇ ਕਿ ਉਹ ਪਾਵਰ ਟਰੇਡਿੰਗ ਕੰਪਨੀ ਸਥਾਪਤ ਕਰਨ ਲਈ ਵਿਧੀ ਵਿਧਾਨ ਨੰੂ ਰੂਪ ਰੇਖਾ ਦੇਣ ਲਈ ਕਾਰਜ ਕਰਨ ਤਾਂ ਜੋ ਇਸ ਨੰੂ ਠੀਕ ਸਤੰਬਰ ਦੇ ਅੰਤ ਤੱਕ ਬਣਾਇਆ ਜਾ ਸਕੇ | ਵਿਚਾਰ ਚਰਚਾ ਦੌਰਾਨ ਸ੍ਰੀ ਰਾਏ ਨੇ ਮੁੱਖ ਮੰਤਰੀ ਨੂੰ ਜਾਣੰੂ ਕਰਵਾਇਆ ਕਿ ਉਨ੍ਹਾਂ ਨੇ ਕੱਲ੍ਹ ਹੀ ਨਿੱਜੀ ਤੌਰ 'ਤੇ ਰਾਜਪੁਰਾ ਥਰਮਲ ਪਲਾਂਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਉਹ ਇਸ ਦੇ ਕੰਮ ਦੇ ਸਬੰਧ ਵਿਚ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇਹ ਪਲਾਂਟ ਦਸੰਬਰ 2013 ਵਿਚ ਕੰਮ ਕਰਨ ਲੱਗ ਪਵੇਗਾ |

No comments:
Post a Comment