jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਸੁਖਦੇਵ ਸਿੰਘ ਕੰਗ ਇੰਡੀਆਂ ਦੌਰੇ ਤੋਂ ਬਾਅਦ ਇਟਲੀ ਵਾਪਿਸ ਪਰਤੇ


altਰੋਮ, 20 ਮਈ, (ਇਟਲੀ), (ਹਰਦੀਪ ਸਿੰਘ ਕੰਗ) - ਇਟਲੀ ਵਿੱਚ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਨਵੀਂ ਬਣੀ ਜਥੇਬੰਦੀ ਸਿੱਖ ਕਮਿਉਨਟੀ ਇਟਲੀ ਦੇ ਮੁੱਖ ਸੇਵਾਦਾਰ ਭਾਈ ਸੁਖਦੇਵ ਸਿੰਘ ਕੰਗ ਆਪਣੀ 15 ਦਿਨਾਂ ਪੰਜਾਬ ਫੇਰੀ ਉਪਰੰਤ ਇਟਲੀ ਵਾਪਿਸ ਪਰਤ ਆਏ ਹਨ। ਪਿਛਲੇ ਦਿਨੀਂ ਇਟਲੀ ਪਹੁੰਚਣ ਤੇ ਮਿਲਾਨ ਏਅਰਪੋਰਟ ਤੇ ਕੰਗ ਦਾ ਇਟਲੀ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੁਆਰਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਇੰਡੀਆਂ ਫੇਰੀ ਦੌਰਾਨ ਇਟਲੀ ਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੰਗ ਦੁਆਰਾ ਕੀਤੇ ਗਏ ਵਡਮੁੱਲੇ ਤੇ ਅਣਥੱਕ ਉਪਰਾਲਿਆਂ ਦੀ ਸ਼ਾਲਾਘਾ ਕੀਤੀ ਗਈ ਹੈ। ਦੱਸਯਣਯੋਗ ਹੈ ਕਿ ਸੁਖਦੇਵ ਸਿੰਘ ਕੰਗ ਨੇ ਸਿੱਖ ਕਮਿਉਨਟੀ ਇਟਲੀ ਦਾ ਗਠਨ ਕਰਕੇ ਸਿੱਖ ਧਰਮ ਦੇ ਪ੍ਰਚਾਰ ਦੇ ਪਾਸਾਰ ਦੇ ਨਾਲ਼ ਨਾਲ਼ ਕਿਰਪਾਨ ਦੇ ਮੁੱਦੇ ਨੂੰ ਅਤੇ ਦਸਤਾਰ ਦੇ ਮੁੱਦੇ ਨੂੰ ਹੱਲ ਕਰਵਾਉਣ ਲਈ ਦਿੱਲੀ ਸਥਿੱਤ ਇਟਾਲੀਅਨ ਰਾਜਦੂਤ ਮਿਸਟਰ ਡੈਨੀਅਲ ਨਾਲ਼ ਮੁਲਾਕਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਜਿਸ ਤੇ ਮਿਸਟਰ ਡੈਨੀਅਲ ਨੇ ਕੰਗ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਉਹ ਇਟਲੀ ਦੀ ਸਰਕਾਰ ਦੇ ਨਾਲ਼ ਗੱਲ ਕਰਕੇ ਸਿੱਖਾਂ ਦੇ ਇਨ੍ਹਾਂ ਮਸਲਿਆਂ ਨੂੰ ਬਹੁਤ ਜਲਦ ਹੱਲ ਕਰਵਾਉਣ ਦੇ ਲਈ ਕੋਸ਼ਿਸ਼ ਕਰਨਗੇ।

www.sabblok.blogspot.com

No comments: